ਗੈਜੇਟ ਡੈਸਕ- ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਚੰਗਾ ਹੈ ਪਰ ਇਹ ਓਨਾ ਹੀ ਬੂਰਾ ਹੈ ਜਦੋਂ ਇਸ ਦਾ ਗਲਤ ਇਸਤੇਮਾਲ ਹੁੰਦਾ ਹੈ। ਮੁੰਬਈ ਦੀ ਇਕ ਮਹਿਲਾ ਨੂੰ ਇੰਸਟਾਗ੍ਰਾਮ 'ਤੇ ਰੀਲ 'ਤੇ ਕਲਿੱਕ ਕਰਨਾ ਮਹਿੰਗਾ ਪੈ ਗਿਆ। ਇੰਨਾ ਹੀ ਨਹੀਂ ਉਸ ਨੂੰ 6.37 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੁੰਬਈ ਦੇ ਗੋਰਾਈ ਇਲਾਕੇ ਦੀ ਇਕ ਔਰਤ ਨੇ ਇੰਸਟਾਗ੍ਰਾਮ 'ਤੇ ਇਕ ਪਾਰਟ-ਟਾਈਮ ਨੌਕਰੀ ਦੇ ਵਿਗਿਆਪਨ 'ਤੇ ਕਲਿੱਕ ਕਰਨ ਤੋਂ ਬਾਅਦ 6.37 ਲੱਖ ਰੁਪਏ ਗੁਆ ਦਿੱਤੇ। ਵਿਗਿਆਪਨ 'ਚ ਆਸਾਨ ਆਨਲਾਈਨ ਕੰਮਾਂ ਰਾਹੀਂ ਤੇਜ਼ੀ ਨਾਲ ਪੈਸੇ ਕਮਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਜਿਵੇਂ ਹੀ ਔਰਤ ਨੇ ਵਿਗਿਆਪਨ 'ਤੇ ਕਲਿੱਕ ਕਰਕੇ ਪ੍ਰੋਸੈਸ ਪੂਰਾ ਕੀਤਾ, ਉਹ ਠੱਗਾਂ ਦੇ ਜਾਲ 'ਚ ਫਸ ਗਈ ਅਤੇ ਆਪਣੀ ਮਿਹਨਤ ਦੀ ਕਮਾਈ ਉਡ ਗਈ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਕਿਵੇਂ ਹੋਈ ਘਟਨਾ
ਫ੍ਰੀ ਪ੍ਰੈੱਸ ਜਨਰਲ ਦੇ ਅਨੁਸਾਰ, ਇਹ ਘਟਨਾ 30 ਨਵੰਬਰ ਨੂੰ ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ। ਔਰਤ ਨੇ ਇੰਸਟਾਗ੍ਰਾਮ 'ਤੇ ਇਕ ਰੀਲ ਦੇਖੀ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਆਨਲਾਈਨ ਵੀਡੀਓ ਲਾਈਕ ਕਰਕੇ ਪੈਸੇ ਕਮਾਏ ਜਾ ਸਕਦੇ ਹਨ। ਉਤਸੁਕਤਾ 'ਚ ਔਰਤ ਨੇ ਦਿੱਤੇ ਲਿੰਕ 'ਤੇ ਕਲਿੱਕ ਕੀਤਾ, ਜੋ ਉਸ ਨੂੰ ਇਕ ਟੈਲੀਗ੍ਰਾਮ ਗਰੁੱਪ 'ਚਲੈ ਗਿਆ।
ਗਰੁੱਪ 'ਚ ਠੱਗਾਂ ਨੂੰ ਜਾਬ ਕੋਆਰਡੀਨੇਟਰ ਦੱਸ ਕੇ ਪ੍ਰਕਿਰਿਆ ਸਮਝਾਈ ਗਈ। ਸ਼ੁਰੂ 'ਚ ਔਰਤ ਨੂੰ ਵੀਡੀਓ ਲਾਈਕ ਕਰਨ ਵਰਗੇ ਛੋਟੇ-ਛੋਟੇ ਕੰਮ ਦਿੱਤੇ ਗਏ, ਜਿਸ ਲਈ ਉਸ ਨੂੰ ਤੁਰੰਤ ਪੈਸੇ ਮਿਲੇ। ਸ਼ੁਰੂਆਤੀ ਭੁਗਤਾਨ ਮਿਲਣ ਕਾਰਨ ਔਰਤ ਨੂੰ ਉਨ੍ਹਾਂ 'ਤੇ ਭਰੋਸਾ ਹੋ ਗਿਆ ਅਤੇ ਉਸ ਨੇ ਠੱਗਾਂ ਦੁਆਰਾ ਦੱਸੇ ਗਏ ਕੰਮ ਕਰਨਾ ਜਾਰੀ ਰੱਖਿਆ।
ਸ਼ੁਰੂਆਤੀ ਭੁਗਤਾਨ ਤੋਂ ਬਾਅਦ ਠੱਗਾਂ ਨੇ ਔਰਤ ਨੂੰ ਵੱਡੇ ਭੁਗਤਾਨ ਵਾਲੇ ਕੰਮਾਂ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਹੋਰ ਮੁਨਾਫੇ ਦਾ ਵਾਅਦਾ ਕਰਕੇ ਔਰਤ ਨੇ ਤਿੰਨ ਲੈਣ-ਦੇਣ ਵਿੱਚ ਕੁੱਲ 6.37 ਲੱਖ ਰੁਪਏ ਠੱਗਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਹਾਲਾਂਕਿ, ਸਥਿਤੀ ਜਲਦੀ ਹੀ ਵਿਗੜ ਗਈ। ਵਾਅਦੇ ਮੁਤਾਬਕ ਕੋਈ ਵੀ ਲਾਭ ਨਹੀਂ ਮਿਲਿਆ, ਸਗੋਂ ਠੱਗਾਂ ਨੇ "ਕਮਾਈ" ਜਾਰੀ ਕਰਨ ਲਈ "ਟੈਕਸ" ਦੇ ਨਾਮ 'ਤੇ ਹੋਰ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਔਰਤ ਨੂੰ ਮਹਿਸੂਸ ਹੋਇਆ ਕਿ ਉਸ ਨਾਲ ਠੱਗੀ ਹੋਈ ਹੈ ਅਤੇ ਉਸ ਨੇ ਬੋਰੀਵਲੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ
ਤੁਸੀਂ ਨਾ ਕਰੋ ਅਜਿਹੀ ਗਲਤੀ
- ਕਿਸੇ ਵੀ ਸੋਸ਼ਲ ਮੀਡੀਆ ਪੋਸਟ 'ਤੇ ਅੱਖਾਂ ਬੰਦ ਕਰਕੇ ਯਕੀਨ ਨਾ ਕਰੋ।
- ਕਿਸੇ ਲਿੰਕ 'ਤੇ ਕਲਿੱਕ ਕਰਕੇ ਕਿਸੇ ਅਣਜਾਣ ਐਪ ਨੂੰ ਡਾਊਨਲੋਡ ਨਾ ਕਰੋ।
- ਕਿਸੇ ਦੇ ਕਹਿਣ 'ਤੇ ਨਿਵੇਸ਼ ਨਾ ਕਰੋ, ਭਲੇ ਹੀ ਤੁਹਾਨੂੰ ਸ਼ੁਰੂਆਤ 'ਚ ਫਾਇਦਾ ਦਿਸੇ।
- ਕਿਸੇ ਵੀ ਘਟਨਾ ਦੇ ਹੋਣ 'ਤੇ ਤੁਰੰਤ ਪੁਲਸ ਨੂੰ ਸੂਚਿਤ ਕਰੋ।
ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...
ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ 'ਖੋਹੇ' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
NEXT STORY