ਜਲੰਧਰ—ਰੀਅਲਮੀ ਕੰਪਨੀ ਦੇ ਲੇਟੈਸਟ ਸਮਾਰਟਫੋਨਸ ਰੀਅਲਮੀ 2 ਪ੍ਰੋ ਅਤੇ ਰੀਅਲਮੀ ਸੀ1 ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਗਾਹਕ ਇਸ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ। ਦੋਵੇਂ ਹੀ ਸਮਾਰਟਫੋਨਸ ਦੀ ਵਿਕਰੀ ਫਲਿੱਪਕਾਰਟ ਪਲੱਸ ਮੈਂਬਰਸ ਲਈ ਸ਼ੁਰੂ ਕੀਤੀ ਗਈ ਹੈ। ਕੰਪਨੀ ਨੇ ਰੀਅਲਮੀ 2 ਪ੍ਰੋ ਨੂੰ 4ਜੀ.ਬੀ. ਰੈਮ /64ਜੀ.ਬੀ. ਇੰਟਰਨਲ ਸਟੋਰੇਜ, 6ਜੀ.ਬੀ. ਰੈਮ/64ਜੀ.ਬੀ. ਇੰਟਰਨਲ ਸਟੋਰੇਜ, 8 ਜੀ.ਬੀ. ਰੈਮ/128ਜੀ.ਬੀ. ਇੰਟਰਨਲ ਸਟੋਰਜ ਵਾਲੇ ਤਿੰਨ ਵੇਰੀਐਂਟ 'ਚ ਪੇਸ਼ ਕੀਤਾ ਹੈ। ਇਨ੍ਹਾਂ ਦੀ ਕੀਮਤ 13,990 ਰੁਪਏ, 15,990 ਰੁਪਏ ਅਤੇ 17,990 ਰੁਪਏ ਰੱਖੀ ਗਈ ਹੈ। ਉੱਥੇ ਕੰਪਨੀ ਨੇ ਰੀਅਲਮੀ ਸੀ1 ਦੀ ਕੀਮਤ 6,999 ਰੁਪਏ ਰੱਖੀ ਹੈ।
Realme 2 Pro ਦੇ ਸਪੈਸੀਫਿਕੇਸ਼ਨਸ
ਡਿਊਲ ਸਿਮ ਸਪੋਰਟ ਵਾਲਾ ਰੀਅਲ ਮੀ 2 ਪ੍ਰੋ ਐਂਡ੍ਰਾਇਡ 8.1 ਓਰੀਓ 'ਤੇ ਚੱਲਦਾ ਹੈ। ਇਸ 'ਚ 6.3 ਇੰਚ ਦੀ ਫੁੱਲ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪਹਿਲਾ ਕੈਮਰਾ 16 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ ਐੱਫ/1.7 ਹੈ। ਉੱਥੇ ਦੂਜਾ ਕੈਮਰਾ 2 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਕੰਪਨੀ ਨੇ ਰੀਅਰ ਕੈਮਰੇ ਨੂੰ ਲੋ-ਲਾਈਟ ਫੋਟੋਗ੍ਰਾਫੀ ਲਈ ਕਾਫੀ ਬਿਹਤਰ ਦੱਸਿਆ ਹੈ। ਕੈਮਰੇ 'ਚ ਏ.ਆਈ. ਫੀਚਰਸ ਅਤੇ ਏ.ਆਰ. ਸਟੀਕਰਸ ਆਪਸ਼ਨ ਵੀ ਦਿੱਤੇ ਗਏ ਹਨ।
Realme C1 ਦੇ ਸਪੈਸੀਫਿਕੇਸ਼ਨਸ
ਇਸ 'ਚ ਆਈਫੋਨ ਐਕਸ ਨੋਚ ਡਿਜ਼ਾਈਨ ਨਾਲ 6.2 ਇੰਚ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 2ਜੀ.ਬੀ. ਰੈਮ ਨਾਲ ਆਕਟਾ-ਕੋਰ ਸਨੈਪਡਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਬੈਕ 'ਚ ਗਲਾਸ ਪੈਨਲ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਤਾਂ ਉੱਥੇ ਸਕੈਂਡਰੀ ਕੈਮਰਾ 2 ਮੈਗਾਪਿਕਸਲ ਦਾ ਹੈ।
ਸੈਲਫੀ ਲਈ ਇਸ 'ਚ ਏ.ਆਈ. ਫੇਸਅਨਲਾਕ ਸਪੋਰਟ ਨਾਲ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਡਿਊਲ- ਸਿਮ ਸਮਾਰਟਫੋਨ'ਚ 4,230ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Alert : ਵਟਸਐਪ ਵੀਡੀਓ ਕਾਲਿੰਗ ਨਾਲ ਹੋ ਸਕਦੈ ਫੋਨ ਹੈਕ
NEXT STORY