ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਅਗਸਤ ’ਚ ਆਪਣੇ ਦੋ ਨਵੇਂ ਸਮਾਰਟਫੋਨਜ਼ ਰਿਅਲਮੀ 5 ਅਤੇ ਰਿਅਲਮੀ 5 ਪ੍ਰੋ ਨੂੰ ਭਾਰਤ ’ਚ ਲਾਂਚ ਕੀਤਾ ਹੈ। ਇਨ੍ਹਾਂ ਨੂੰ ਲਾਂਚ ਹੋਏ ਅਜੇ ਦੋ ਮਹੀਨੇ ਹੀ ਹੋਏ ਹਨ ਕਿ ਕੰਪਨੀ ਇਨ੍ਹਾਂ ਦੇ ਅਪਗ੍ਰੇਡ ਵੇਰੀਐਂਟ ਰਿਅਲਮੀ 6 ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, ਇਸ ਫੋਨ ਨੂੰ (ਪੈਂਟਾ) 5 ਕੈਮਰਾ ਸੈੱਟਅਪ ਦੇ ਨਾਲ ਭਾਰਤੀ ਬਾਜ਼ਾਰ ’ਚ ਲਿਆਇਆ ਜਾਵੇਗਾ।
ਲੀਕ ਹੋਈ ਰਿਟੇਲ ਬਾਕਸ ਦੀ ਤਸਵੀਰ
ਇਸ ਸਮਾਰਟਫੋਨ ਦੇ ਬਾਕਸ ਦੀਆਂ ਤਸਵੀਰਾਂ ਲੀਕ ਹੋਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਸਨੈਪਡ੍ਰੈਗ 710 ਪ੍ਰੋਸੈਸਰ ਮਿਲ ਸਕਦਾ ਹੈ। ਉਥੇ ਹੀ ਪੈਂਟਾ ਲੈੱਨਜ਼ ਦਾ ਵੀ ਇਸ ਬਾਕਸ ’ਤੇ ਜ਼ਿਕਰ ਕੀਤਾ ਗਿਆ ਹੈ। ਰਿਅਲਮੀ 6 ਕਦੋਂ ਲਾਂਚ ਹੋਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਹਾਲਾਂਕਿ, ਕੰਪਨੀ 20 ਨਵੰਬਰ ਨੂੰ ਭਾਰਤ ’ਚ 64 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਵਾਲੇ Realme X2 Pro ਨੂੰ ਲਾਂਚ ਕਰਨ ਵਾਲੀ ਹੈ। ਅਨੁਮਾਨ ਹੈ ਕਿ ਇਹ ਫੋਨ ਕਵਾਡ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਏਗਾ ਅਤੇ ਇਸ ਵਿਚ ਸਨੈਪਡ੍ਰੈਗਨ 855+ ਪ੍ਰੋਸੈਸਰ, 90Hz AMOLED ਡਿਸਪਲੇਅ ਅਤੇ 4000mAh ਦੀ ਬੈਟਰੀ ਮਿਲੇਗੀ।
'ਪਬਜੀ' ਖੇਡਣ ਲਈ ਨਹੀਂ ਮਿਲਿਆ ਨਵਾਂ ਮੋਬਾਇਲ ਤਾਂ ਵਿਦਿਆਰਥੀ ਨੇ ਖਾ ਲਿਆ ਜ਼ਹਿਰ
NEXT STORY