ਗੈਜੇਟ ਡੈਸਕ– ਰੀਅਲਮੀ ਦੇ ਨਵੇਂ ਸਮਾਰਟਫੋਨ Realme C12 ਦੀ ਅੱਜ ਦੁਪਹਿਰ ਨੂੰ 12 ਵਜੇ ਵਿਕਰੀ ਸ਼ੁਰੂ ਹੋਵੇਗੀ। ਇਹ ਸਮਾਰਟਫੋਨ 6000mAh ਦੀ ਬੈਟਰੀ ਅਤੇ ਕੁਲ 4 ਕੈਮਰਿਆਂ ਨਾਲ ਆਉਂਦਾ ਹੈ। ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
Realme C12 ਦੀ ਕੀਮਤ
Realme C12 ਸਿੰਗਲ ਸਟੋਰਜ ਮਾਡਲ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਉਸ ਦੀ ਕੀਮਤ 8,999 ਰੁਪਏ ਹੈ। ਫੋਨ ਪਾਵਰ ਬਲਿਊ ਅਤੇ ਪਾਵਰ ਸਿਲਵਰ ਦੋ ਰੰਗਾਂ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਫੋਨ ਨੂੰ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ 24 ਤੋਂ ਖ਼ਰੀਦਿਆ ਜਾ ਸਕੇਗਾ। ਫੋਨ 2000 ਰੁਪਏ ਦੇ ਡਸਕਾਊਂਟ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ’ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਉਥੇ ਹੀ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। Rupay ਡੈਬਿਟ ਕਾਰਡ ਤੋਂ ਪ੍ਰੀ-ਪੇਡ ਟ੍ਰਾਂਜੈਕਸ਼ਨ ’ਤੇ 30 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫੋਨ ਨੂੰ 1000 ਰੁਪਏ ਦੀ ਈ.ਐੱਮ.ਆਈ. ’ਤੇ ਖ਼ਰੀਦਿਆ ਜਾ ਸਕੇਗਾ।
ਜਲਦ ਭਾਰਤ ’ਚ ਲਾਂਚ ਹੋਵੇਗਾ ਸੈਮਸੰਗ ਦਾ ਇਹ ਸਮਾਰਟਫੋਨ, ਕੰਪਨੀ ਨੇ ਕੀਤਾ ਕਨਫਰਮ
NEXT STORY