ਨਵੀਂ ਦਿੱਲੀ- ਰੀਅਲਮੀ ਅੱਜ ਵਿਸ਼ਵ ਪੱਧਰ 'ਤੇ ਤਿੰਨ ਨਵੇਂ ਉਤਪਾਦਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ, ਰੀਅਲਮੀ ਜੀ. ਟੀ. 5-ਜੀ ਸਮਾਰਟ ਫੋਨ ਨੂੰ ਲਾਂਚ ਕਰੇਗੀ। ਇਸ ਦੇ ਨਾਲ ਹੀ ਕੰਪਨੀ ਰੀਅਲਮੀ ਬੁੱਕ ਅਤੇ ਰੀਅਲਮੀ ਪੈਡ ਵੀ ਲਾਂਚ ਕਰੇਗੀ। ਰੀਅਲਮੀ ਇੰਡੀਆ ਅਤੇ ਯੂਰਪ ਦੇ ਮੁਖੀ ਮਾਧਵ ਸੇਠ ਨੇ ਘੋਸ਼ਣਾ ਕੀਤੀ ਸੀ ਕਿ ਰੀਅਲਮੀ ਜੀ. ਟੀ. ਨੂੰ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ। ਰੀਅਲਮੀ ਬੁੱਕ ਨੂੰ ਸਿਲਵਰ ਕਲਰ ਦੀ ਐਲੂਮੀਨੀਅਮ ਬਾਡੀ ਨਾਲ ਪੇਸ਼ਕਸ਼ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਕੀਮਤ ਸਸਤੀ ਹੋ ਸਕਦੀ ਹੈ। ਹਾਲਾਂਕਿ, ਲਾਂਚ ਤੋਂ ਬਾਅਦ ਹੀ ਕੀਮਤ ਬਾਰੇ ਸਪੱਸ਼ਟ ਤੌਰ 'ਤੇ ਕਿਹਾ ਜਾ ਸਕਦਾ ਹੈ।
ਰੀਅਲਮੀ ਬੁੱਕ ਦੀ ਲੁਕ ਐਪਲ ਮੈਕ ਬੁੱਕ ਵਰਗੀ ਹੋ ਸਕਦੀ ਹੈ। ਰੀਅਲਮੀ ਜੀ. ਟੀ. 5-ਜੀ ਵਿਚ 6.43 ਇੰਚ ਦੀ ਫੁਲ ਐੱਚ. ਡੀ. ਡਿਸਪਲੇਅ ਹੋ ਸਕਦੀ ਹੈ। ਇਸ ਦਾ ਰਿਫ੍ਰੈਸ਼ ਰੇਟ 120Hz ਹੋਵੇਗਾ।
ਇਹ ਫੋਨ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ, ਨਾਲ ਹੀ ਇਸ ਵਿਚ 12 ਜੀ. ਬੀ. ਤੱਕ ਰੈਮ ਅਤੇ 256 ਜੀ. ਬੀ. ਤੱਕ ਦੀ ਸਟੋਰੇਜ ਮਿਲ ਸਕਦੀ ਹੈ। ਫੋਨ ਵਿਚ ਟ੍ਰਿਪਲ ਕੈਮਰਾ ਦਿੱਤੇ ਜਾਣ ਦੀ ਉਮੀਦ ਹੈ। ਫੋਨ ਦਾ ਪ੍ਰਾਇਮਰੀ ਸੈਂਸੈਰ 44 ਮੈਗਾਪਿਕਸਲ ਦਾ ਹੋ ਹੋਵੇਗਾ। ਦੂਜਾ 8 ਮੈਗਾਪਿਕਸਲ ਦਾ ਅਸਟ੍ਰਾ-ਵਾਈਡ-ਐਂਗਲ ਲੈਂਸ ਹੋਵੇਗਾ, ਨਾਲ ਹੀ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਮਿਲੇਗਾ। ਫੋਨ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਲ ਹੋਵੇਗਾ। ਰੀਅਲਮੀ ਜੀ. ਟੀ. 5-ਜੀ ਵਿਚ 4,500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਅੱਜ ਇਨ੍ਹਾਂ ਪ੍ਰਾਡਕਟਸ ਤੋਂ ਪਰਦਾ ਉਠਾਏਗੀ।
Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ
NEXT STORY