ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਨਵੇਂ ਐਂਟਰੀ ਲੈਵਲ ਸਮਾਰਟਫੋਨ Realme Narzo 50i Prime ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ 13 ਸਤੰਬਰ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਫੋਨ ਨੂੰ ਆਕਟਾਕੋਰ Unisoc ਪ੍ਰੋਸੈਸਰ ਅਤੇ 5,000mAh ਦੀ ਬੈਟਰੀ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਫੋਨ ਨੂੰ ਡਾਰਕ ਬਲਿਊ ਅਤੇ ਮਿੰਟ ਗਰੀਨ ਰੰਗ ’ਚ ਪੇਸ਼ ਕੀਤਾ ਹੈ।
Realme Narzo 50i Prime ਦੀ ਸੰਭਾਵਿਤ ਕੀਮਤ
ਰੀਅਲਮੀ ਨੇ ਇਸ ਫੋਨ ਨੂੰ ਭਾਰਤੀ ਬਾਜ਼ਾਰ ਤੋਂ ਪਹਿਲਾਂ ਮਲੇਸ਼ੀਆ ’ਚ ਲਾਂਚ ਕੀਤਾ ਸੀ। ਫੋਨ ਦੇ ਮਲੇਸ਼ੀਆ ਵੇਰੀਐਂਟ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,300 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,600 ਰੁਪਏ ਰੱਖੀ ਗਈ ਸੀ। ਭਾਰਤੀ ਬਾਜ਼ਾਰ ’ਚ ਵੀ ਫੋਨ ਨੂੰ ਇਸੇ ਕੀਮਤ ’ਚ ਪੇਸ਼ ਕੀਤਾ ਜਾ ਸਕਦਾ ਹੈ।
Realme Narzo 50i Prime ਦੇ ਫੀਚਰਜ਼
Realme Narzo 50i Prime ਨੂੰ ਐਂਡਰਾਇਡ 11 ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ’ਚ ਆਕਟਾਕੋਰ Unisoc ਪ੍ਰੋਸੈਸਰ ਦੇ ਨਾਲ 64 ਜੀ.ਬੀ. ਤਕ ਦੀ ਸਟੋਰੇਜ ਦਾ ਸਪੋਰਟ ਮਿਲੇਗਾ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲੇਗੀ।
ਫੋਨ ’ਚ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਮਿਲੇਗਾ ਜੋ ਐੱਲ.ਈ.ਡੀ. ਫਲੈਸ਼ ਲਾਈਟ ਨਾਲ ਆਏਗਾ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ਦੇ ਨਾਲ 5,000mAh ਦੀ ਬੈਟਰੀ ਦਾ ਸਪੋਰਟ ਮਿਲੇਗਾ ਜੋ 18 ਵਾਟ ਚਾਰਜਿੰਗ ਦੇ ਨਾਲ ਆ ਸਕਦਾ ਹੈ। ਫੋਨ ’ਚ ਕੁਨੈਕਟੀਵਿਟੀ ਲਈ ਬਲੂਟੁੱਥ 5, ਵਾਈ-ਫਾਈ ਅਤੇ ਯੂ.ਐਸੱ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲੇਗਾ।
Audi ਨੇ ਲਾਂਚ ਕੀਤਾ Audi Q7 Limited Edition, ਕੀਮਤ 88.08 ਲੱਖ ਰੁਪਏ ਤੋਂ ਸ਼ੁਰੂ
NEXT STORY