ਗੈਜੇਟ ਡੈਸਕ- ਰੀਅਲਮੀ ਨੇ ਆਪਣੇ ਨਵੇਂ ਅਤੇ ਸਸਤੇ ਫੋਨ Realme Narzo N53 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕੰਪਨੀ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ ਜੋ ਕਿ 7.49mm ਦਾ ਹੈ। Realme Narzo N53 ਦੇ ਨਾਲ Unisoc T612 ਪ੍ਰੋਸੈਸਰ ਹੈ ਜੋ ਕਿ ਇਕ ਆਕਟਾਕੋਰ ਪ੍ਰੋਸੈਸਰ ਹੈ। ਫੋਨ ਦੋ ਕਲ ਅਤੇ ਦੋ ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ। Realme Narzo N53 ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਵੀ ਦਿੱਤੀ ਗਈ ਹੈ। ਰੀਅਲਮੀ ਦੇ ਇਸ ਫੋਨ 'ਚ ਆਈਫੋਨ 14 ਪ੍ਰੋ ਦੇ ਡਾਇਨਾਮਿਕ ਆਈਲੈਂਡ ਵਰਗਾ ਮਿਨੀ ਕੈਪਸੂਲ ਵੀ ਦਿੱਤਾ ਗਿਆ ਹੈ।
Realme Narzo N53 ਦੀ ਕੀਮਤ
Realme Narzo N53 ਨੂੰ ਫੀਦਰ ਬਲੈਕ ਅਤੇ ਫੀਦਰ ਗੋਲਡ ਕਲਰ 'ਚ ਖਰੀਦਿਆ ਜਾ ਸਕਦਾ ਹੈ। Realme Narzo N53 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। ਐੱਚ.ਡੀ.ਐੱਫ.ਸੀ. ਬੈਂਕ ਦੇ ਕਾਰਡ ਰਾਹੀਂ ਭੁਗਤਾਨ ਕਰਨ 'ਤੇ 1000 ਰੁਪਏ ਦੀ ਛੋਟ ਮਿਲੇਗੀ। ਫੋਨ ਦੀ ਵਿਕਰੀ 24 ਮਈ ਨੂੰ ਦੁਪਹਿਰ 12 ਵਜੇ ਤੋਂ ਹੋਵੇਗੀ। ਪਹਿਲੀ ਸੇਲ 'ਚ 64 ਜੀ.ਬੀ. ਵਾਲੇ ਮਾਡਲ 'ਤੇ 500 ਰੁਪਏ ਅਤੇ 128 ਜੀ.ਬੀ. ਮਾਡਲ 'ਤੇ 1000 ਦੀ ਛੋਟ ਮਿਲੇਗੀ। ਫੋਨ ਦੀ ਸਪੈਸ਼ਲ ਸੇਲ 22 ਮਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ ਦੇ 4 ਵਜੇ ਤਕ ਹੋਵੇਗੀ।
Realme Narzo N53 ਦੇ ਫੀਚਰਜ਼
Realme Narzo N53 'ਚ 6.74 ਇੰਚ ਦੀ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। Realme Narzo N53 ਦੀ ਡਿਸਪਲੇਅ ਦੇ ਨਾਲ 450 ਨਿਟਸ ਦੀ ਬ੍ਰਾਈਟਨੈੱਸ ਮਿਲਦੀ ਹੈ ਅਤੇ ਸਕਰੀਨ ਟੂ ਬਾਡੀ ਰੇਸ਼ੀਓ 90.3 ਫੀਸਦੀ ਹੈ। ਸਮਾਰਟਫੋਨ Unisoc T612 ਪ੍ਰੋਸੈਸਰ ਦੇ ਨਾਲ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਇਸ ਵਿਚ 6 ਜੀ.ਬੀ. ਵਰਚੁਅਲ ਰੈਮ ਵੀ ਮਿਲਦੀ ਹੈ। ਫੋਨ 'ਚ ਐਂਡਰਾਇਡ 13 ਆਧਾਰਿਤ Realme UI 4.0 ਮਿਲਦਾ ਹੈ। ਫੋਨ 'ਚ ਮਿਨੀ ਕੈਪਸੂਲ ਵੀ ਹੈ।
Realme Narzo N53 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਜਿਸਦੇ ਨਾਲ ਏ.ਆਈ. ਦਾ ਵੀ ਸਪੋਰਟ ਮਿਲਦਾ ਹੈ। ਦੂਜੇ ਲੈੱਨਜ਼ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।
ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ SuperVOOC ਫਾਸਟ ਚਾਰਜਿੰਗ ਹੈ। ਦਾਅਵਾ ਹੈ ਕਿ ਸਿਰਫ 30 ਮਿੰਟਾਂ 'ਚ ਫੋਨ 0 ਤੋਂ 50 ਫੀਸਦੀ ਤਕ ਚਾਰਜ ਹੋ ਜਾਵੇਗਾ। ਸਕਿਓਰਿਟੀ ਲਈ ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਫੋਨ 'ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ 5.0 ਮਿਲਦਾ ਹੈ।
ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ ਖ਼ਰੀਦਦਾਰਾਂ ਲਈ ਝਟਕਾ, ਸਰਕਾਰ ਨੇ ਘਟਾਈ ਸਬਸਿਡੀ
NEXT STORY