ਗੈਜੇਟ ਡੈਸਕ– ਰੀਅਲਮੀ ਨੇ ਈਅਰ ਐਂਡ ਸੇਲ ਦਾ ਐਲਾਨ ਕੀਤਾ ਹੈ। ਰੀਅਲਮੀ ਦੀ ਇਹ ਸੇਲ 26 ਦਸੰਬਰ ਤੋਂ 30 ਦਸੰਬਰ ਤਕ ਚੱਲੇਗੀ। ਇਸ ਸੇਲ ਦਾ ਫਾਇਦਾ ਕੰਪਨੀ ਦੀ ਵੈੱਬਸਾਈਟ ਅਤੇ ਫਲਿਪਕਾਰਟ ਤੋਂ ਚੁੱਕਿਆ ਜਾ ਸਕਦਾ ਹੈ। ਇਸ ਸੇਲ ’ਚ ਰੀਅਲਮੀ ਸੀ ਸੀਰੀਜ਼, ਨਾਰਜ਼ੋ ਸੀਰੀਜ਼ ਅਤੇ ਰੀਅਲਮੀ ਜੀ.ਟੀ. ਨਿਓ 2 5ਜੀ ’ਤੇ 500 ਰੁਪਏ ਤੋਂ ਲੈ ਕੇ 4,000 ਰੁਪਏ ਤਕ ਦੀ ਛੋਟ ਮਿਲੇਗੀ। ਆਓ ਜਾਣਦੇ ਹਾਂ ਇਸ ਸੇਲ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ
Realme GT Neo 2 5G ਨੂੰ ਇਸ ਸੇਲ ’ਚ 31,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦਿਆ ਜਾ ਸਕੇਗਾ। ਇਸ ਕੀਮਤ ’ਚ 8 ਜੀ.ਬੀ ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਇਹ ਕੀਮਤ ਰੈਗੁਲਰ ਕੀਮਤ ਤੋਂ 4,000 ਰੁਪਏ ਘੱਟ ਹੈ। ਫੋਨ ਦੇ 12 ਜੀ.ਬੀ. ਰੈਮ+ 256 ਜੀ.ਬੀ. ਸਟੋਰੇਜ ਮਾਡਲ ਨੂੰ ਛੋਟ ਨਾਲ 35,999 ਰੁਪਏ ’ਚ ਖਰੀਦਿਆ ਜਾ ਸਕੇਗਾ।
ਫਲੈਗਸ਼ਿਪ ਸਮਾਰਟਫੋਨ ’ਤੇ 4000 ਰੁਪਏ ਦੀ ਛੋਟ
Realme GT Master Edition ਨੂੰ ਵੀ 4,000 ਰੁਪਏ ਦੀ ਛੋਟ ਨਾਲ 25,999 ਰੁਪਏ ’ਚ ਖਰੀਦਿਆ ਜਾ ਸਕੇਗਾ। ਇਸ ਕੀਮਤ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਮਾਡਲ ਨੂੰ ਛੋਟ ਨਾਲ 27,999 ਰੁਪਏ ’ਚ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 29,999 ਰੁਪਏ ’ਚ ਖਰੀਦਿਆ ਜਾ ਸਕੇਗਾ।
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
Realme 8 ਅਤੇ Realme 8s 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਇਸ ਸੇਲ ’ਚ 2,000 ਰੁਪਏ ਦੀ ਛੋਟ ਨਾਲ ਖਰੀਦਿਆ ਜਾ ਸਕੇਗਾ। Realme 8s 5G ਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 19,999 ਰੁਪਏ ਅਤੇ Realme 8 ਦਾ ਇਹੀ ਮਾਡਲ 18,499 ਰੁਪਏ ’ਚ ਮਿਲੇਗਾ।
ਰੀਅਲਮੀ ਨਾਰਜ਼ੋ ਸੀਰੀਜ਼ ’ਤੇ ਮਿਲਣ ਵਾਲੀ ਛੋਟ
Realme 8 ਦੇ 6GB+128GB ਅਤੇ 8GB+128GB ਮਾਡਲ ਨੂੰ 1,500 ਰੁਪਏ ਦੀ ਕਟੌਤੀ ਦੇ ਨਾਲ 16,999 ਰੁਪਏ ਅਤੇ 17,999 ਰੁਪਏ ’ਚ ਖਰੀਦਿਆ ਜਾ ਸਕੇਗਾ। ਨਾਰਜ਼ੋ ਸੀਰੀਜ਼ ਦੀ ਗੱਲ ਕਰੀਏ ਤਾਂ Realme Narzo 50A ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਨੂੰ 1,000 ਰੁਪਏ ਦੀ ਛੋਟ ਨਾਲ 11,499 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਨੂੰ 12,499 ਰੁਪਏ ’ਚ ਖਰੀਦਿਆ ਜਾ ਸਕੇਗਾ। Realme C25Y ’ਤੇ ਵੀ 1,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਫੋਨ ਦੇ 4 ਜੀ.ਬੀ. ਰੈਮ +64 ਜੀ.ਬੀ. ਸਟੋਰੇਜ ਮਾਡਲ ਨੂੰ 10,999 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਨੂੰ 11,999 ਰੁਪਏ ’ਚ ਖਰੀਦਿਆ ਜਾ ਸਕੇਗਾ।
Realme C21 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਾਡਲ ਨੂੰ 500 ਰੁਪਏ ਦੀ ਛੋਟ ਨਾਲ 9,499 ਰੁਪਏ ’ਚ ਖਰੀਦਿਆ ਜਾ ਸਕੇਗਾ, ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ 10,499 ਰੁਪਏ ’ਚ ਮਿਲੇਗਾ। Realme C21Y ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ 10,499 ਰੁਪਏ ’ਚ ਖਰੀਦਿਆ ਜਾ ਸਕੇਗਾ।
ਇਹ ਵੀ ਪੜ੍ਹੋ– ਧਰਤੀ ਅਤੇ ਚੰਨ ’ਤੇ ਹੀ ਨਹੀਂ, ਹੁਣ ਵਰਚੁਅਲ ਦੁਨੀਆ ’ਚ ਵੀ ਲੋਕ ਖ਼ਰੀਦ ਰਹੇ ਜ਼ਮੀਨ, ਇਹ ਹੈ ਤਰੀਕਾ
7 ਦਿਨਾਂ ਦੇ ਬੈਟਰੀ ਬੈਕਅਪ ਨਾਲ ਭਾਰਤ ’ਚ ਲਾਂਚ ਹੋਈ Noise ColorFit Ultra 2, ਜਾਣੋ ਕੀਮਤ
NEXT STORY