ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੀ ਪਹੁੰਚ ਤਾਂ ਦੇਸ਼ ਦੇ ਕੋਨੇ-ਕੋਨੇ 'ਚ ਹੈ ਪਰ ਸਰਵਿਸ ਬਹੁਤ ਹੀ ਕਮਜ਼ੋਰ ਹੈ। BSNL ਦੇ ਪਲਾਨ ਵੀ ਤਮਾਮ ਨਿੱਜੀ ਕੰਪਨੀਆਂ ਦੇ ਪਲਾਨ ਦੇ ਮੁਕਾਬਲੇ ਸਸਤੇ ਹਨ ਪਰ ਕਮਜ਼ੋਰ ਕਵਰੇਜ ਕਾਰਨ ਗਾਹਕ ਪਰੇਸ਼ਨ ਰਹਿੰਦੇ ਹਨ।
ਹਾਲਾਂਕਿ, ਨਿੱਜੀ ਕੰਪਨੀਆਂ ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ BSNL ਲੋਕਾਂ ਦਾ ਪਸੰਦੀਦਾ ਟੈਲੀਕਾਮ ਆਪਰੇਟਰ ਬਣ ਗਿਆ ਹੈ। BSNL ਵੀ ਇਸ ਮੌਕੇ ਦਾ ਖੂਬ ਫਾਇਦਾ ਉਠਾ ਰਿਹਾ ਹੈ। BSNL ਨੇ ਹੁਣ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜੋ ਕਿ ਰੋਜ਼ 3 ਜੀ.ਬੀ. ਡਾਟਾ ਦੇ ਨਾਲ ਆਉਣ ਵਾਲਾ 84 ਦਿਨਾਂ ਵਾਲਾ ਸਭ ਤੋਂ ਸਸਤਾ ਪਲਾਨ ਹੈ। ਆਓ ਜਾਣਦੇ ਹਾਂ ਇਸ ਬਾਰੇ...
BSNL ਦਾ 599 ਰੁਪਏ ਵਾਲਾ ਪਲਾਨ
BSNL ਨੇ ਇਕ 599 ਰੁਪਏ ਦਾ ਪਲਾਨ ਪੇਸ਼ ਕੀਤਾ ਹੈ ਜੋ ਕਿ 84 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। BSNL ਦੇ ਇਸ ਪਲਾਨ 'ਚ ਰੋਜ਼ਾਨਾ 3 ਜੀ.ਬੀ. ਯਾਨੀ ਕੁੱਲ 252 ਜੀ.ਬੀ. ਡਾਟਾ ਮਿਲਦਾ ਹੈ। BSNL ਦੇ ਇਸ ਪਲਾਨ 'ਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲਦੇ ਹਨ।
ਡੇਲੀ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 40kbps ਹੋ ਜਾਵੇਗੀ। ਇਸ ਪਲਾਨ ਦੇ ਨਾਲ ਗਾਹਕਾਂ ਨੂੰ Zing Music, BSNL tunes, GameOn, Astrotell, Hardy Games, Challenger Arena Games, Gameium, Lystn Podocast ਵਰਗੇ ਐਪਸ ਦਾ ਫ੍ਰੀ ਐਕਸੈਸ ਵੀ ਮਿਲੇਗਾ।
ਸਮਾਰਟਵਾਚ ਨੂੰ ਟੱਚ ਕਰਦੇ ਹੀ ਹੋਵੇਗੀ ਪੇਮੈਂਟ, ਨਹੀਂ ਲਗਾਉਣਾ ਪਵੇਗਾ ਕੋਈ PIN
NEXT STORY