ਗੈਜੇਟ ਡੈਸਕ– ਸ਼ਾਓਮੀ ਨੇ ਰੈੱਡਮੀ ਬ੍ਰਾਂਡ ਤਹਿਤ ਆਪਣੇ ਨਵੇਂ ਸਮਾਰਟਫੋਨ ਰੈੱਡਮੀ 10 ਨੂੰ ਲਾਂਚ ਕਰ ਦਿੱਤਾ ਹੈ। ਰੈੱਡਮੀ 10 ਨੂੰ ਲੈ ਕੇ ਪਿਛਲੇ ਕਈ ਹਫਤਿਆਂ ਟੀਜ਼ਰ ਜਾਰੀ ਹੋ ਰਹੇ ਸਨ, ਹਾਲਾਂਕਿ, ਹੁਣ ਅਧਿਕਾਰਤ ਤੌਰ ’ਤੇ ਮਲੇਸ਼ੀਆ ’ਚ ਰੈੱਡਮੀ 10 ਲਾਂਚ ਹੋ ਗਿਆ ਹੈ। ਉਮੀਦ ਹੈ ਕਿ ਰੈੱਡਮੀ 10 ਨੂੰ ਹੋਰ ਬਾਜ਼ਾਰਾਂ ’ਚ ਵੀ ਜਲਦ ਹੀ ਪੇਸ਼ ਕੀਤਾ ਜਾਵੇਗਾ। ਰੈੱਡਮੀ 10 ਨੂੰ ਤਿੰਨ ਰੈਮ ਅਤੇ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਰੈੱਡਮੀ 10 ’ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ।
Redmi 10 ਦੀ ਕੀਮਤ
ਰੈੱਡਮੀ 10 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦੀ ਕੀਮਤ 179 ਡਾਲਰ (ਕਰੀਬ 13,300 ਰੁਪਏ) ਹੈ, ਉਥੇ ਹੀ 4 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 199 ਡਾਲਰ (ਕਰੀਬ 14,800 ਰੁਪਏ) ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 219 ਡਾਲਰ (ਕਰੀਬ 16,300 ਰੁਪਏ) ਹੈ। ਫੋਨ ਨੂੰ ਕਾਰਬਨ ਗ੍ਰੇਅ, ਪੇਬਲ ਵਾਈਟ ਅਤੇ ਸੀ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ।
Redmi 10 ਦੇ ਫੀਚਰਜ਼
ਰੈੱਡਮੀ 10 ’ਚ ਐਂਡਰਾਇਡ 11 ਆਧਾਰਿਤ MIUI 12.5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ ਮੋਡ 3.0 ਅਤੇ ਸਨਲਾਈਟ ਡਿਸਪਲੇਅ ਦੀ ਸਪੋਰਟ ਹੈ। ਇਸ ਵਿਚ ਮੀਡੀਆਟੈੱਕ ਹੀਲਿਓ ਜੀ88 ਪ੍ਰੋਸੈਸਰ, 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਏ.ਆਈ. ਫੇਸ ਅਨਲਾਕ ਵੀ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਨਾਲ 22.5 ਵਾਟ ਦਾ ਚਾਰਜਰ ਬਾਕਸ ’ਚ ਮਿਲੇਗਾ। ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ 3.5mm ਦਾ ਹੈੱਡਫੋਨ ਜੈੱਕ ਹੈ।
11ਵੀਂ ਜਨਰੇਸ਼ਨ ਦੇ Core i5 ਪ੍ਰੋਸੈਸਰ ਨਾਲ ਲਾਂਚ ਹੋਈ Realme Book Slim
NEXT STORY