ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣੇ ਨਵੇਂ ਈਅਰਬਡਸ ਲਾਂਚ ਕੀਤੇ ਹਨ। ਸ਼ਾਓਮੀ ਦੇ ਨਵੇਂ ਈਅਰਬਡਸ ਰੈੱਡਮੀ ਦੀ ਬ੍ਰਾਂਡਿੰਗ ਨਾਲ ਆਉਂਦੇ ਹਨ। Redmi Earbuds 3 Pro ਨੂੰ ਸ਼ੁੱਕਰਵਾਰ ਨੂੰ ਇਕ ਆਨਲਾਈਨ ਲਾਂਚ ਈਵੈਂਟ ਦੌਰਾਨ ਰੈੱਡਮੀ 10 ਪ੍ਰਾਈਮ ਦੇ ਨਾਲ ਲਾਂਚ ਕੀਤਾ ਗਿਆ ਹੈ। ਨਵੇਂ ਈਅਰਬਡਸ ’ਚ ਡਿਊਲ ਡਾਈਨਾਮਿਕ ਡ੍ਰਾਈਵਰ ਹਨ ਅਤੇ 30 ਘੰਟਿਆਂ ਦਾ ਮਿਊਜ਼ਿਕ ਪਲੇਬੈਕ ਦੇਣ ਦਾ ਦਾਅਵਾ ਕਰਦੇ ਹਨ। ਇਹ ਕਿਫਇਤੀ ਦਰ ’ਤੇ ਬਲੂਟੁੱਥ 5.2 ਕੁਨੈਕਟੀਵਿਟੀ ਨਾਲ ਆਉਂਦੇ ਹਨ।
Redmi Earbuds 3 Pro ਦੀ ਕੀਮਤ
ਭਾਰਤ ’ਚ Redmi Earbuds 3 Pro ਦੀ ਕੀਮਤ 2,999 ਰੁਪਏ ਰੱਖੀ ਗਈ ਹੈ ਜੋ ਕੰਪਨੀ ਦੇ ਸਭ ਤੋਂ ਕਿਫਾਇਤੀ ਈਅਰਬਡਸ ’ਚੋਂ ਇਕ ਹੈ। ਈਅਰਬਡਸ ਦੀ ਵਿਕਰੀ ਭਾਰਤ ’ਚ 9 ਸਤੰਬਰ ਤੋਂ ਸ਼ੁਰੂ ਹੋਵੇਗੀ। Redmi Earbuds 3 Pro ਦੀ ਵਿਕਰੀ Mi.com, ਐਮੇਜ਼ਾਨ ਇੰਡੀਆ, ਮੀ ਹੋਮ ਅਤੇ ਹੋਰ ਆਨਲਾਈਨ ਸਟੋਰਾਂ ’ਤੇ ਹੋਵੇਗੀ।
Redmi Earbuds 3 Pro ਦੀਆਂ ਖੂਬੀਆਂ
Redmi Earbuds 3 Pro ਇਕ Oval ਸ਼ੇਪ ਦੇ ਚਾਰਜਿੰਗ ਕੇਸ ’ਚ ਆਉਂਦਾ ਹੈ, ਜਿਸ ਵਿਚ ਇਨ-ਈਅਰ ਡਿਜ਼ਾਇਨ ਹੈ ਅਤੇ ਭਾਰ 4.6 ਗ੍ਰਾਮ (ਹਰੇਕ ਈਅਰਬਡ) ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਭਾਰਤ ’ਚ Redmi Earbuds 3 Pro ਦੀ ਕੀਮਤ ’ਚ ਈਅਰਬਡਸ ਰੇਂਜ਼ 10 ਮਿੰਟ ਹੈ। ਈਅਰਬਡਸ ਵਾਟਰ ਰੈਜਿਸਟੈਂਟ IPX4 ਰੇਟਿੰਗ ਨਾਲ ਆਉਂਦੇ ਹਨ। ਹਾਲਾਂਕਿ, ਚਾਰਜਿੰਗ ਕੇਸ ’ਚ IP ਰੇਟਿੰਗ ਨਹੀਂ ਹੈ।
ਦੋਵਾਂ ਈਅਰਬਡਸ ’ਚ ਟਚ ਸੈਂਸਰ ਹਨ ਜਿਨ੍ਹਾਂ ਦਾ ਇਸਤੇਮਾਲ ਵੱਖ-ਵੱਖ ਫੰਕਸ਼ਨ ਨੂੰ ਐਕਸੈਸ ਕਰਨ ਲਈ ਕੀਤਾ ਜਾ ਸਕਦਾ ਹੈ। ਈਅਰਬਡਸ ਡਿਊਲ ਡਾਇਨਾਮਿਕ ਡ੍ਰਾਈਵਰ ਨਾਲ ਲੈਸ ਹਨ ਅਤੇ ਕੁਆਲਕਾਮ QCC 3040 ਚਿਪਸੈੱਟ ਨਾਲ ਸੰਚਾਲਿਤ ਹਨ। ਈਅਰਬਡਸ ਕੁਆਲਕਾਮ aptx ਅਤੇ ਅਡਾਪਟਿਵ ਆਡੀਓ ਕੋਡਕ ਨੂੰ ਸਪੋਰਟ ਕਰਦੇ ਹਨ। ਈਅਰਬਡਸ ਕੁਲ 7 ਘੰਟਿਆਂ ਦਾ ਪਲੇਅਪੈਕ ਦੇ ਸਕਦੇ ਹਨ ਜਦਕਿ ਚਾਰਜਿੰਗ ਕੇਸ 30 ਘੰਟਿਆਂਦੀ ਬੈਟਰੀ ਲਾਈਫ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਬਲੂਟੁੱਥ 5.2 ਵੀ ਹੈ।
50MP ਕੈਮਰਾ ਤੇ 6,000mAh ਦੀ ਬੈਟਰੀ ਨਾਲ Redmi 10 Prime ਭਾਰਤ ’ਚ ਲਾਂਚ
NEXT STORY