ਗੈਜੇਟ ਡੈਸਕ– ਸ਼ਾਓਮੀ ਨੇ ਕੇ-ਸੀਰੀਜ਼ ਦੇ ਨਵੇਂ ਸਮਾਰਟਫੋਨ Redmi K30S ਨੂੰ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਹੈ। Redmi K30, Redmi K30 Pro ਅਤੇ Redmi K30 Ultra ਤੋਂ ਬਾਅਦ ਇਸ ਸੀਰੀਜ਼ ਦਾ ਇਹ ਚੌਥਾ ਫੋਨ ਹੈ ਜੋ ਮੀ 10 ਟੀ ਦਾ ਰਿਬ੍ਰਾਂਡਿਡ ਵਰਜ਼ਨ ਹੈ। Redmi K30S ’ਚ 144Hz ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ। Redmi K30S ’ਚ ਟ੍ਰਿਪਲ ਕੈਮਰਾ ਸੈੱਟਅਪ ਹੈ।
Redmi K30S ਦੀ ਕੀਮਤ
Redmi K30S ਦੇ 128 ਜੀ.ਬੀ. ਮਾਡਲ ਦੀ ਕੀਮਤ CNY 2,599 (ਕਰੀਬ 28,600 ਰੁਪ) ਅਤੇ 256 ਜੀ.ਬੀ. ਮਾਡਲ ਦੀ ਕੀਮਤ CNY 2,799 (ਕਰੀਬ 31,000 ਰੁਪਏ) ਹੈ। ਫੋਨ ਦੀ ਵਿਕਰੀ ਚੀਨ ’ਚ ਇੰਟਰਸਟੇਰਲ ਬਲੈਕ ਅਤੇ ਮੂਨਲਾਈਟ ਸਿਲਵਰ ਰੰਗ ’ਚ 11 ਨਵੰਬਰ ਤੋਂ ਹੋਵੇਗੀ। ਭਾਰਤ ’ਚ ਇਸ ਫੋਨ ਦੀ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਦੱਸ ਦੇਈਏ ਕਿ ਮੀ 10 ਟੀ ਨੂੰ ਹਾਲ ਹੀ ’ਚ ਭਾਰਤ ’ਚ 35,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ।
Redmi K30S ਦੇ ਫੀਚਰਜ਼
ਫੋਨ ’ਚ ਐਂਡਰਾਇਡ 10 ’ਤੇ ਅਧਾਰਿਤ MIUI 12 ਹੈ। ਇਸ ਤੋਂ ਇਲਾਵਾ ਇਸ ਵਿਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਵੀ ਹੈ। ਫੋਨ ’ਚ ਸਨੈਪਡ੍ਰੈਗਨ 865 ਪ੍ਰੋਸੈਸਰ, 8 ਜੀ.ਬੀ. ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ।
ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਕੈਮਰਾ 64 ਮੈਗਾਪਿਕਸਲ ਦਾ ਸੋਨੀ IMX682 ਸੈਂਸਰ ਹੈ, ਉਥੇ ਹੀ ਦੂਜਾ ਲੈੱਨਜ਼ 13 ਮੈਗਾਪਿਕਸਲ ਦਾ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਹੈ। ਸੈਲਫੀ ਲਈ 20 ਮੈਗਾਪਿਕਸਲ ਦਾ ਲੈੱਨਜ਼ ਮਿਲੇਗਾ।
ਕੁਨੈਕਟੀਵਿਟੀ ਲਈ ਇਸ ਵਿਚ 5G, 4G LTE, WiFi 6, ਬਲੂਟੂਥ v5.1, GPS/A-GPS, NFC ਅਤੇ ਟਾਈਪ-ਸੀ ਪੋਰਟ ਹੈ। ਫੋਨ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 5,000mAh ਦੀ ਬੈਟਰੀ ਹੈ ਜੋ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।
20 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਲਾਂਚ ਹੋਇਆ 40 ਇੰਚ ਦਾ ਸਮਾਰਟ ਟੀਵੀ, ਜਾਣੋ ਖੂਬੀਆਂ
NEXT STORY