ਗੈਜੇਟ ਡੈਸਕ– ਰੈੱਡਮੀ ਨੋਟ 10S ਨੂੰ ਕੰਪਨੀ ਨੇ ਇਕ ਹੋਰ ਨਵੇਂ ਰੰਗ ’ਚ ਪੇਸ਼ ਕਰ ਦਿੱਤਾ ਹੈ। Redmi Note 10S ਨੂੰ ਹੁਣ ਕਾਸਮਿਕ ਪਰਪਲ ਰੰਗ ’ਚ ਖਰੀਦਿਆ ਜਾ ਸਕਦਾ ਹੈ। ਪਹਿਲਾਂ ਤੋਂ ਇਹ ਫੋਨ ਭਾਰਤੀ ਬਾਜ਼ਾਰ ’ਚ ਡੀਪ ਸੀ ਬਲਿਊ, ਫ੍ਰੋਸਟ ਵਾਈਟ ਅਤੇ ਸ਼ੈਡੋ ਬਲੈਕ ਰੰਗ ’ਚ ਉਪਲੱਬਧ ਹੈ। Redmi Note 10S ਦਾ ਨਵਾਂ ਮਾਡਲ ਪਹਿਲਾਂ ਵਾਲੀ ਕੀਮਤ ’ਤੇ ਹੀ ਵਿਕੇਗਾ ਅਤੇ ਫੀਚਰਜ਼ ਵੀ ਪਹਿਲਾਂ ਵਾਲੇ ਹੀ ਹਨ।
Redmi Note 10S ਦੀ ਕੀਮਤ
ਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੈ। ਫੋਨ ਨੂੰ ਹੁਣ ਚਾਰ ਰੰਗਾਂ- ਕਾਸਮਿਕ ਪਰਪਲ, ਡੀਪ ਸੀ ਬਲਿਊ, ਕ੍ਰੋਸਟ ਵਾਈਟ ਅਤੇ ਸ਼ੈਡੋ ਬਲੈਕ ’ਚ ਖਰੀਦਿਆ ਜਾ ਸਕਦਾ ਹੈ।
Redmi Note 10S ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ MIUI 12.5 ਹੈ। ਇਸ ਤੋਂ ਇਲਾਵਾ 6.43 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਐਮੋਲੇ ਹੈ ਅਤੇ ਇਸ ਦੀ ਬ੍ਰਾਈਟਨੈੱਸ 1,100 ਨਿਟਸ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ95 ਪ੍ਰੋਸੈਸਰ, ਗ੍ਰਾਫਿਕਸ ਲਈ Mail-G76 MC4 GPU, 8 ਜੀ.ਬੀ. ਤਕ LPDDR4X ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ।
ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪਹਿਲਾ ਲੈੱਨਜ਼ 64 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 13 ਮੈਗਾਪਿਕਸਲਦਾ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਫੋਨ ’ਚ 4ਜੀ, ਵਾਈ-ਫਾਈ, ਜੀ.ਪੀ.ਐੱਸ. ਬਲੂਟੁੱਥ, ਆਈ.ਆਰ. ਬਲਾਸਟਰ, ਐੱਨ.ਐੱਫ.ਸੀ., 3.5mm ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਅਤੇ ਚਾਰਜਰ ਫੋਨ ਦੇ ਨਾਲ ਬਾਕਸ ’ਚ ਹੀ ਮਿਲੇਗਾ।
ਚੀਨੀ ਦੀ ਸਰਕਾਰ ਨੇ ਟਿਕਟਾਕ ਦੀ ਬਾਈਟਡਾਂਸ ਤੇ ਵੀਬੋ ਚੈਟ 'ਚ ਕੀਤਾ ਨਿਵੇਸ਼
NEXT STORY