ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਲਿਮਟਿਡ ਨੇ ਅੱਜ ਯਾਨੀ ਸੋਮਵਾਰ ਨੂੰ ਆਪਣੀ ਸਾਲਾਨਾ ਆਮ ਬੈਠਕ (AGM) ਆਯੋਜਿਤ ਕੀਤੀ ਹੈ। ਕੰਪਨੀ ਦੀ 45ਵੀਂ ਸਾਲਾਨਾ ਆਮ ਬੈਠਕ ਨੂੰ ਮੁਕੇਸ਼ ਅੰਬਾਨੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕੀਤਾ। ਇਸ ਵਿਚ ਜੀਓ 5ਜੀ ਨੂੰ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬ੍ਰਾਡਬੈਂਡ ਸਪੀਡ ਪਹਿਲਾਂ ਦੇ ਮੁਕਾਬਲੇ ਫਾਸਟ ਹੋਵੇਗੀ। ਜੀਓ 5ਜੀ ਫਿਕਸਡ ਬ੍ਰਾਡਬੈਂਡ ਲਾਈਨ ਦਾ ਐਲਾਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਗਾਹਕਾਂ ਨੂੰ ਘੱਟ ਕੀਮਤ ’ਚ 5ਜੀ ਬ੍ਰਾਡਬੈਂਡ ਸੇਵਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਕੁਨੈਕਟਿਡ ਸਲਿਊਸ਼ਨ ਵੀ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਇਸ ਰਾਹੀਂ 100 ਮਿਲੀਅਨ ਘਰਾਂ ਨੂੰ ਕੁਨੈਕਟ ਕੀਤਾ ਜਾ ਸਕੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਐਡਵਾਂਸ 5ਜੀ ਤਕਨਾਲੋਜੀ ਹੋਵੇਗੀ। ਇਹ SA ਤਕਨਾਲੋਜੀ ਬੇਸਡ ਹੋਵੇਗੀ। ਜੀਓ ਨੇ ਕਿਹਾ ਕਿ ਕੰਪਨੀ ਲੇਟੈਸਟ ਵਰਜ਼ਨ 5ਜੀ ਸਰਵਿਸ ਲੈ ਕੇ ਆਏਗੀ ਜੋ ਸਟੈਂਡਅਲੋਨ ਹੋਵੇਗੀ। ਅੰਬਾਨੀ ਨੇ ਕਿਹਾ ਹੈ ਕਿ ਦੂਜੀਆਂ ਕੰਪਨੀਆਂ ਪੁਰਾਣੇ ਸਲਿਊਸ਼ਨ ਦੀ ਵਰਤੋਂ ਕਰਕੇ 5ਜੀ ਲਾਂਚ ਕਰਨਗੀਆਂ, ਜਦਕਿ ਜੀਓ ਸਟੈਂਡਅਲੋਨ 5ਜੀ ਸੇਵਾ ਦਾ ਇਸਤੇਮਾਲ ਕਰੇਗੀ। ਇਸ 5ਜੀ ਨੈੱਟਵਰਕ ਲਈ ਕੰਪਨੀ 2 ਲੱਖ ਕਰੋੜ ਰੁਪਏ ਖਰਚ ਕਰੇਗੀ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਸਾਲ ਦੀਵਾਲੀ ਤਕ ਜੀਓ 5ਜੀ ਨੂੰ ਲਾਂਚ ਕੀਤਾ ਜਾਵੇਗਾ। ਇਸ ਸਰਵਿਸ ਨੂੰ ਸਭ ਤੋਂ ਪਹਿਲਾਂ ਮੈਟ੍ਰੋ ਸਿਟੀ ’ਚ ਲਾਂਚ ਕੀਤਾ ਜਾਵੇਗਾ। ਇਸ ਸਾਲ ਦਸੰਬਰ ਤਕ ਕੰਪਨੀ ਹਰ ਸ਼ਹਿਰ ’ਚ ਜੀਓ 5ਜੀ ਲਾਂਚ ਕਰ ਦੇਵੇਗੀ। ਕੰਪਨੀ ਆਪਣੀ ਵਾਇਰ ਅਤੇ ਵਾਇਰਲੈੱਸ ਸਰਵਿਸ ਯੂਜ਼ ਕਰਕੇ ਪੂਰੇ ਦੇਸ਼ ’ਚ 5ਜੀ ਨੈੱਟਵਰਕ ਫੈਲਾਏਗੀ। ਉਨ੍ਹਾਂ ਕਿਹਾ ਕਿ ਕੰਪਨੀ ਪ੍ਰਾਈਵੇਟ ਇੰਟਰਪ੍ਰਾਈਜ਼ਿਜ਼ ਲਈ ਯੂਨੀਕ ਸਰਵਿਸ ਵੀ ਦੇਵੇਗੀ।
Vivo ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਐਂਡਰਾਇਡ 12 ਦੇ ਨਾਲ ਮਿਲੇਗੀ ਦਮਦਾਰ ਬੈਟਰੀ
NEXT STORY