ਜਲੰਧਰ- ਰਿਲਾਇੰਸ ਕੈਪੀਟਲ ਨੇ ਡਿਜੀਟਲ ਪੇਮੈਂਟ ਕੰਪਨੀ ਪੇਅ. ਟੀ. ਐੱਮ. 'ਚ ਆਪਣੀ ਕਰੀਬ 1 ਫੀਸਦੀ ਹਿੱਸੇਦਾਰੀ 275 ਕਰੋੜ ਰੁਪਏ 'ਚ ਚੀਨ ਦੇ ਅਲੀਬਾਬਾ ਗਰੁੱਪ ਨੂੰ ਵੇਚ ਦਿੱਤੀ ਹੈ। ਇਹ ਸੌਦਾ ਅਨਿਲ ਅੰਬਾਨੀ ਗਰੁੱਪ ਦੀ ਕੰਪਨੀ ਲਈ ਕਾਫ਼ੀ ਫਾਇਦੇ ਵਾਲਾ ਰਿਹਾ। ਦੱਸਣਯੋਗ ਹੈ ਕਿ ਰਿਲਾਇੰਸ ਦੇ ਫਾਈਨਾਂਸ਼ੀਅਲ ਸਰਵਿਸ ਯੂਨਿਟ ਨੇ ਪੇਅ. ਟੀ. ਐੱਮ. 'ਚ 10 ਕਰੋੜ ਰੁਪਏ ਇਨਵੈਸਟ ਕੀਤੇ ਸਨ। ਇਸ ਸੌਦੇ ਦੇ ਹਿਸਾਬ ਨਾਲ ਪੇਅ. ਟੀ. ਐੱਮ. ਦਾ ਮੁਲਾਂਕਣ 4 ਅਰਬ ਡਾਲਰ ਬੈਠਦਾ ਹੈ, ਜਿਸ ਨੂੰ ਰਣਨੀਤਿਕ ਨਿਵੇਸ਼ਕ ਦੇ ਰੂਪ 'ਚ ਅਲੀਬਾਬਾ ਦਾ ਸਮਰਥਨ ਹਾਸਲ ਹੈ।
ਸੂਤਰ ਦੇ ਅਨੁਸਾਰ ਰਿਲਾਇੰਸ ਕੈਪੀਟਲ ਨੇ ਪੇਅ. ਟੀ. ਐੱਮ. ਈ-ਕਾਮਰਸ ਕੰਪਨੀ 'ਚ ਆਪਣੀ ਹਿੱਸੇਦਾਰੀ ਬਣਾਈ ਰੱਖੀ ਹੈ ਜੋ ਉਸ ਨੂੰ ਬਿਨਾਂ ਕਿਸੇ ਲਾਗਤ ਦੇ ਮਿਲੀ ਹੈ। ਇਸ ਦਾ ਕਾਰਨ ਮੂਲ ਕੰਪਨੀ 'ਚ ਉਸ ਦਾ ਇਨਵੈਸਟਮੈਂਟ ਹੈ। ਫੰਡ ਜੁਟਾਉਣ ਦੇ ਤਾਜ਼ਾ ਦੌਰ 'ਚ ਪੇਅ. ਟੀ. ਐੱਮ.-ਈ-ਕਾਮਰਸ ਦਾ ਮੁਲਾਂਕਣ 1 ਅਰਬ ਡਾਲਰ ਆਂਕਿਆ ਗਿਆ ਸੀ । ਰਿਲਾਇੰਸ ਕੈਪੀਟਲ ਦੇ ਬੁਲਾਰੇ ਨੇ ਸੌਦੇ ਬਾਰੇ 'ਚ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਓਧਰ ਪੇਅ. ਟੀ. ਐੱਮ. ਦੇ ਬੁਲਾਰੇ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ, ਰਿਲਾਇੰਸ ਕੈਪੀਟਲ ਨੇ ਕਿਹਾ ਸੀ ਕਿ ਉਹ ਗੈਰ-ਪ੍ਰਮੁੱਖ ਪ੍ਰਾਪਰਟੀ ਨੂੰ ਵੇਚ ਕੇ ਇਨਵੈਸਟਮੈਂਟ ਪੋਰਟਫੋਲੀਓ ਨੂੰ ਘੱਟ ਕਰੇਗੀ ।
ਮਹਿਲਾ ਦਿਵਸ ਦੇ ਮੌਕੇ 'ਤੇ ਵੋਡਾਫੋਨ ਨੇ ਔਰਤਾਂ ਨੂੰ ਦਿੱਤਾ ਇਹ ਖਾਸ ਤੋਹਫਾ
NEXT STORY