ਜਲੰਧਰ- ਦੂਰਸੰਚਾਰ ਸਰਵਿਸ ਪ੍ਰੋਵਾਈਡ ਕਰਾਉਣ ਵਾਲੀ ਕੰਪਨੀ ਵੋਡਾਫੋਨ ਇੰਡੀਆ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਦਿੱਲੀ ਐੱਨ.ਸੀ.ਆਰ. ਦੇ ਵੋਡਾਫੋਨ ਰੈੱਡ ਪੋਸਟਪੇਡ ਦੀਆਂ ਮਹਿਲਾ ਗਾਹਕਾਂ ਨੂੰ 2ਜੀ.ਬੀ. ਡਾਟਾ ਫਰੀ ਦੇਣ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਹ ਮਹਿਲਾ ਗਾਹਕਾਂ ਲਈ ਉਸ ਵੱਲੋਂ ਖਾਸ ਤੋਹਫਾ ਹੈ। ਪੂਰੇ ਦਿਨ ਲਈ ਪੇਸ਼ ਕੀਤੇ ਇਸ ਆਫਰ ਦੇ ਤਹਿਤ 2ਜੀ.ਬੀ. ਡਾਟਾ ਗਾਹਕ ਦੇ ਅਕਾਊਂਟ 'ਚ ਕ੍ਰੈਡਿਟ ਹੋ ਜਾਵੇਗਾ ਅਤੇ ਉਸ ਨੂੰ ਐੱਸ.ਐੱਮ.ਐੱਸ. ਦੁਆਰਾ ਇਸ ਦਾ ਨੋਟੀਫਿਕੇਸ਼ਨ ਵੀ ਮਿਲੇਗਾ। ਇਸ ਫਰੀ ਡਾਟਾ ਦੁਆਰਾ ਮਹਿਲਾਵਾਂ ਇੰਟਰਨੈੱਟ ਬ੍ਰਾਊਜ਼ਿੰਗ ਜਾਂ ਆਨਲਾਈਨ ਸ਼ਾਪਿੰਗ ਕਰ ਸਕਦੀਆਂ ਹਨ, ਆਪਣੇ ਪਸੰਦੀਦਾ ਆਨਲਾਈਨ ਵੀਡੀਓ ਜਾਂ ਫਿਲਮਾਂ ਦੇਖ ਸਕਦੀਆਂ ਹਨ ਅਤੇ ਵੀਡੀਓ ਚੈਟ ਦੁਆਰਾ ਆਪਣੇ ਰਿਸ਼ਤੇਦਾਰਾਂ ਨਾਲ ਜੁੜੀਆਂ ਰਹਿ ਸਕਦੀਆਂ ਹਨ।
Vivo ਨੇ ਲਾਂਚ ਕੀਤਾ ਦਾ Y-Series ਨਵਾਂ ਸਮਾਰਟਫੋਨ Y25
NEXT STORY