ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਰੋਜ਼ਾਨਾ 3 ਜੀ.ਬੀ. ਡਾਟਾ ਵਾਲੇ ਕਈ ਰੀਚਾਰਜ ਪਲਾਨ ਪੇਸ਼ ਕਰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਜਿਓ ਦੇ 3 ਜੀ.ਬੀ. ਡਾਟਾ ਵਾਲੇ ਸਭ ਤੋਂ ਸਸਤੇ ਪਲਾਨ ਬਾਰੇ ਦੱਸ ਰਹੇ ਹਾਂ। ਇਸ ਦੀ ਕੀਮਤ 349 ਰੁਪਏ ਹੈ। ਵੋਡਾਫੋਨ ਅਤੇ ਏਅਰਟੈੱਲ ਦੇ ਮੁਕਾਬਲੇ ਕੰਪਨੀ ਜ਼ਿਆਦਾ ਡਾਟਾ ਪੇਸ਼ਕਸ਼ ਕਰ ਰਹੀ ਹੈ। ਤਾਂ ਆਓ ਜਾਣਦੇ ਹਾਂ ਜਿਓ ਦੇ ਇਸ ਪਲਾਨ ਬਾਰੇ ਵਿਸਤਾਰ ਨਾਲ...
ਰਿਲਾਇੰਸ ਜਿਓ ਦੇ 349 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਦੀ ਸੁਵਿਧਾ 28 ਦਿਨਾਂ ਦੀ ਮਿਆਦ ਨਾਲ ਮਿਲਦੀ ਹੈ। ਇਸ ਤਰ੍ਹਾਂ ਗਾਹਕਾਂ ਨੂੰ ਕੁਲ 84 ਜੀ.ਬੀ. ਡਾਟਾ ਮਿਲੇਗਾ। ਗਾਹਕਾਂ ਨੂੰ ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 1000 ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਜਿਓ ਐਪਸ ਦੀ ਮੁਫ਼ਤ ਸਬਸਕ੍ਰਿਪਸ਼ਨ ਵੀ ਇਸ ਪਲਾਨ ’ਚ ਮਿਲਦੀ ਹੈ।
TikTok ਬੈਨ ਦਾ ਮਿਤਰੋਂ ਐਪ ਨੂੰ ਮਿਲਿਆ ਫਾਇਦਾ, ਮਿਲੀ 2 ਕਰੋੜ ਦੀ ਫੰਡਿੰਗ
NEXT STORY