ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਰਿਲਾਇੰਸ ਜਿਓ ਦੇ 4ਜੀ ਵੀ.ਓ.ਐੱਲ.ਟੀ.ਈ. ਫੀਚਰ ਫੋਨ ਨੂੰ ਜਲਦੀ ਹੀ ਲਾਂਚ ਕੀਤੇ ਜਾਣ ਦੀ ਖਬਰ ਹੈ। ਲਾਈਫ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਰਿਲਾਇੰਸ ਰਿਟੇਲ ਕੰਪਨੀ ਜਲਦੀ ਹੀ ਇਨ੍ਹਾਂ ਫੀਚਰ ਫੋਨ ਨੂੰ ਪੇਸ਼ ਕਰੇਗੀ। ੯੧mobiles ਦੀ ਰਿਪੋਰਟ ਮੁਤਾਬਕ, ਇਨ੍ਹਾਂ ਹੈਂਡਸੈੱਟ ਦੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ। ਮੁਕੇਸ਼ ਅੰਬਾਨੀ ਦੀ ਇਸ ਕੰਪਨੀ ਦੀ ਨਜ਼ਰ ਪੇਂਡੂ ਮਾਰਕੀਟ 'ਤੇ ਹੈ ਜਿਥੇ ਹੁਣ ਵੀ ਸਸਤੀ ਕੀਮਤ ਵਾਲੇ ਫੀਚਰ ਫੋਨ ਦਾ ਹੀ ਬੋਲਬਾਲਾ ਹੈ। ਰਿਲਾਇੰਸ ਜਿਓ 4ਜੀ ਵੀ.ਓ.ਐੱਲ.ਟੀ.ਈ. ਫੀਚਰ ਫੋਨ ਨੂੰ ਰਿਲਾਇੰਸ ਜਿਓ 4ਜੀ ਸਿਮ ਅਤੇ ਜਿਓ ਐਪਸ ਦੇ ਨਾਲ ਉਪਲੱਬਧ ਕਰਾਏ ਜਾਣ ਦੀ ਜਾਣਕਾਰੀ ਮਿਲੀ ਹੈ।
Reliance Jio 4G VoLTE ਫੀਚਰ ਫੋਨ ਦੀ ਕੀਮਤ
ਰਿਪੋਰਟ ਮੁਤਾਬਕ ਰਿਲਾਇੰਸ ਜਿਓ 4ਜੀ ਵੀ.ਓ.ਐੱਲ.ਟੀ.ਈ. ਫੀਚਰ ਫੋਨ ਕੁਆਲਕਾਮ ਅਤੇ ਸਪ੍ਰੈਡਟਰਮ ਪ੍ਰੋਸੈਸਰ ਦੇ ਨਾਲ ਆਉਣਗੇ। ਕੁਆਲਕਾਮ ਚਿੱਪਸੈੱਟ ਵਾਲੇ ਫੋਨ ਦੀ ਕੀਮਤ 28 ਡਾਲਰ (ਕਰੀਬ 1,800 ਰੁਪਏ) ਹੋਵੇਗੀ ਅਤੇ ਸਪ੍ਰੈਡਟਰਮ ਪ੍ਰੋਸੈਸਰ ਵਾਲਾ ਫੋਨ 27 ਡਾਲਰ (ਕਰੀਬ 1,740 ਰੁਪਏ) 'ਚ ਮਿਲੇਗਾ। ਕੰਪਨੀ ਸ਼ੁਰੂਆਤ 'ਚ ਇਨ੍ਹਾਂ ਹੈਂਡਸੈੱਟ ਨੂੰ ਹੋਰ ਵੀ ਸਸਤੀ ਕੀਮਤ 'ਚ ਵੇਚੇਗੀ। ਕਿਉਂਕਿ ਉਸ ਦੀ ਨਜ਼ਰ ਰਿਲਾਇੰਸ ਜਿਓ 4ਜੀ ਸੇਵਾ ਨਾਲ ਹੋਰ ਗਾਹਕਾਂ ਨੂੰ ਜੋੜਨ 'ਤੇ ਹੈ। ਕੰਪਨੀ ਦੀ ਕੋਸ਼ਿਸ਼ ਰਿਲਾਇੰਸ ਜਿਓ 4ਜੀ ਨੈੱਟਵਰਕ ਦੇ ਗਾਹਕਾਂ ਦੀ ਗਿਣਤੀ 11 ਕਰੋੜ ਤੋਂ ਪਾਰ ਲੈ ਕੇ ਜਾਣ ਦੀ ਹੈ। ਸਬਸਿਡੀ ਦੇ ਨਾਲ ਸੰਭਵ ਹੈ ਕਿ ਕੰਪਨੀ ਇਸ ਫੀਚਰ ਫੋਨ ਨੂੰ 999 ਤੋਂ 1,500 ਰੁਪਏ ਦੇ ਵਿਚ ਵੇਚੇ।
Reliance Jio 4G ਫੀਚਰ ਫੋਨ ਦੇ ਸਪੈਸੀਫਿਕੇਸ਼ਨ
ਰਿਲਾਇੰਸ ਜਿਓ 4ਜੀ ਵੀ.ਓ.ਐੱਲ.ਟੀ.ਈ. ਫੀਚਰ ਫੋਨ 'ਚ ਬੇਸਿਕ ਹਾਰਡਵੇਅਰ ਹੋਣਗੇ। 2.4-ਇੰਚ ਦੀ ਸਕਰੀਨ, 512 ਐੱਮ.ਬੀ. ਰੈਮ, 4ਜੀ.ਬੀ. ਇੰਟਰਨਲ ਸਟੋਰੇਜ, ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ, 2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵੀ.ਜੀ.ਏ. ਫਰੰਟ ਕੈਮਰਾ ਇਸ ਹੈਂਡਸੈੱਟ ਦਾ ਹਿੱਸਾ ਹੋਣਗੇ। ਜਿਓ ਸਿਮ ਦੀ 4ਜੀ ਕੁਨੈਕਟੀਵਿਟੀ ਤੋਂ ਇਲਾਵਾ ਇਸ ਫੋਨ 'ਚ ਵਾਈ-ਫਾਈ, ਐੱਨ.ਐੱਫ.ਸੀ. ਅਤੇ ਜੀ.ਪੀ.ਐੱਸ. ਸਪੋਰਟ ਹੋਵੇਗਾ। ਵਾਇਰਲੈੱਸ ਟੈਥਰਿੰਗ ਦੇ ਵਿਕਲਪ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸ ਤੋਂ ਪਹਿਲਾਂ ਵੀ ਰਿਲਾਇੰਸ ਜਿਓ ਦੇ ਇਸ ਫੀਚਰ ਫੋਨ ਦੀ ਤਸਵੀਰ ਸਾਂਝੀ ਹੋ ਚੁੱਕੀ ਹੈ। ਇਹ ਦੇਖਣ 'ਚ ਆਮ ਫੀਚਰ ਫੋਨ ਵਰਗਾ ਹੀ ਹੈ। ਪਰ ਇਸ ਵਿਚ 4 ਬਟਨ ਜਿਓ ਨਾਲ ਸੰਬੰਧਿਤ ਹਨ। ਇਹ ਬਟਨ 'ਮਾਈ ਜਿਓ', 'ਜਿਓ ਟੀ.ਵੀ.', 'ਜਿਓ ਸਿਨੇਮਾ' ਅਤੇ 'ਜਿਓ ਮਿਊਜ਼ਿਕ' ਹਨ।
ਇੰਨਾ ਤੈਅ ਹੈ ਕਿ 4ਜੀ ਵੀ.ਈ.ਓ.ਐੱਲ.ਟੀ.ਈ. ਫੀਚਰ ਫੋਨ ਦੀ ਮਦਦ ਨਾਲ ਰਿਲਾਇੰਸ ਜਿਓ ਨੂੰ ਪੇਂਡੀ ਬਾਜ਼ਾਰ 'ਚ ਪਕੜ ਬਣਾਉਣ 'ਚ ਜ਼ਬਰਦਸਤ ਸਹਿਯੋਗ ਮਿਲੇਗਾ। ਇਹ ਸੁਵਿਧਾ ਉਨ੍ਹਾਂ ਯੂਜ਼ਰ ਨੂੰ ਖਾਸੀ ਪਸੰਦ ਆਏਗੀ ਜੋ ਘੱਟ ਕੀਮਤ 'ਚ ਤੇਜ਼ ਇੰਟਰਨੈੱਟ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ। ਦੱਸ ਦਈਏ ਕਿ ਰਿਲਾਇੰਸ ਜਿਓ ਟੈਲੀਕਾਮ ਨੇ ਲਾਂਚ ਦੇ 6 ਮਹੀਨਿਆਂ ਦੇ ਅੰਦਰ 10 ਕਰੋੜ ਗਾਹਕ ਬਣਾ ਲਏ ਸਨ। ਅਜਿਹੇ 'ਚ ਸਸਤੇ ਫੀਚਰ ਫੋਨ ਦੀ ਰਣਨੀਤੀ ਕਾਗਜ਼ੀ ਤੌਰ 'ਤੇ ਬੇਹੱਦ ਹੀ ਕਾਰਗਰ ਲੱਗ ਰਹੀ ਹੈ। ਅੰਕੜੇ ਵੀ ਇਹ ਦੱਸਦੇ ਹਨ ਕਿ ਭਾਰਤ 'ਚ ਹੁਣ ਵੀ ਸਮਾਰਟਫੋਨ ਨਾਲੋਂ ਜ਼ਿਆਦਾ ਫੀਚਰ ਫੋਨ ਦਾ ਬੋਲਬਾਲਾ ਹੈ।
ਜੂਨ 2017 'ਚ ਇਹ ਸਮਾਰਟਫੋਨਜ਼ ਹੋ ਸਕਦੇ ਹਨ ਲਾਂਚ
NEXT STORY