ਜਲੰਧਰ- ਟਰਾਈ ਦੀ ਰਿਪੋਰਟ 'ਚ ਰਿਲਾਇੰਸ ਜਿਓ ਨੂੰ ਫਾਸਟ 4 ਜੀ. ਨੈੱਟਵਰਕ ਦੱਸਿਆ ਗਿਆ ਹੈ। ਹੁਣ ਕ੍ਰੈਡਿਟ ਰੇਟਿੰਗ ਮੂਡੀਜ ਨੇ ਕਿਹਾ ਹੈ ਕਿ ਰਿਲਾਇੰਸ ਜਿਓ ਨੇ 72 ਮਿਲੀਅਨ ਸਬਸਕ੍ਰਾਈਬਸ ਨੂੰ ਪ੍ਰਾਈਮ ਮੈਂਬਰ ਬਣਾ ਲਿਆ ਹੈ। ਇਸ ਦੇ ਨਾਲ ਜਿਓ ਦੇਸ਼ ਦੀ ਪੰਜਵੀਂ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ। ਮੂਡੀਜ ਨੇ ਇਕ ਬਿਆਨ 'ਚ ਕਿਹਾ ਹੈ ਕਿ Reliance Jio ਨੇ ਆਪਣੀ ਟੈਲੀਕਾਮ ਸਰਵਿਸ ਦੇ ਲਈ 72 ਮਿਲੀਅਨ ਭੁਗਤਾਨ ਗਾਹਕ ਜੋੜ ਲਏ ਹਨ। ਇਹ ਕੰਪਨੀ ਦੇ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਟੈਲੀਕਾਮ ਬਿਜ਼ਨੈੱਸ 'ਚ ਕੈਸ਼ ਫਲੋ ਅਨਿਸ਼ਚਿਤਾ ਘੱਟ ਕਰੇਗਾ। ਮੂਡੀਜ ਦੇ ਮੁਤਾਬਿਕ ਰਿਲਾਇੰਸ ਜਿਓ 100 ਮਿਲੀਅਨ ਗਾਹਕਾਂ ਦੇ ਨਾਲ ਸਰਕਾਰੀ ਟੈਲੀਕਾਮ ਕੰਪਨੀ ਬੀ. ਐੱਸ. ਐੱਨ. ਐੱਲ. ਦੇ ਨੇੜੇ ਪਹੁੰਚ ਗਈ ਹੈ। ਟਾਟਾ ਟੈਲੀਸਰਵਿਸ ਨੂੰ ਜਿਓ ਨੇ ਪਹਿਲਾਂ ਹੀ ਪਿੱਛੇ ਛੱਡ ਦਿੱਤਾ ਹੈ। ਇਕਨੋਮਿਕਸ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਮੁਕੇਸ਼ ਅੰਬਾਨੀ ਨੇ 4 ਜੀ. ਨੈੱਟਵਰਕ 'ਤੇ 2 ਲੱਖ ਕਰੋੜ ਰੁਪਏ ਖਰਚ ਕੀਤੇ ਹੈ। ਪਿਛਲੇ ਹਫਤੇ ਕੰਪਨੀ ਨੇ ਕਿਹਾ ਹੈ ਕਿ ਪ੍ਰਾਈਮ ਦੇ ਲਈ ਹੁਣ 72 ਮਿਲੀਅਨ ਜਿਓ ਗਾਹਕਾਂ ਨੇ ਮੈਂਬਰਸ਼ਿਪ ਪ੍ਰਾਪਤ ਕਰ ਲਈ ਹੈ।
ਮੂਡੀਜ ਨੇ ਇਹ ਵੀ ਕਿਹਾ ਹੈ ਕਿ ਜਿਓ ਪ੍ਰਾਈਮ ਮੈਂਬਰਸ਼ਿਪ ਨੂੰ ਅੱਗੇ ਵੀ ਪ੍ਰਤੀਯੋਗੀ ਰਹਿਣਾ ਹੋਵੇਗਾ। ਇਸ ਦੇ ਨਾਲ ਗਾਹਕਾਂ ਨੂੰ ਜੋੜਨ ਦੇ ਲਈ ਜਿਓ ਨੂੰ ਆਪਣੀ ਸਰਵਿਸ ਕੁਆਲਿਟੀ ਹਾਈ ਲੈਵਲ ਦੀ ਕਰਨੀ ਹੋਵੇਗੀ। ਕਿਉਂਕਿ ਮੌਜੂਦਾ ਟੈਲੀਕਾਮ ਕੰਪਨੀਆਂ ਪਹਿਲਾਂ ਤੋਂ ਹੀ ਆਪਣੀ 4 ਜੀ. ਕਵਰੇਜ਼ ਵਧਾ ਰਹੀ ਹੈ ਅਤੇ ਜਿਓ ਨੂੰ ਟੱਕਰ ਦੇਣ ਦੇ ਲਈ ਉਨ੍ਹਾਂ ਦੇ ਕੋਲ ਨਵੇਂ ਪਲਾਨ ਵੀ ਹਨ। ਧਿਆਨਯੋਗ ਗੱਲ ਇਹ ਹੈ ਕਿ ਰਿਲਾਇੰਸ ਜਿਓ ਨੇ ਪ੍ਰਾਈਮ ਮੈਂਬਰਸ਼ਿਪ ਦੇ ਲਈ ਆਖਰੀ ਤਾਰੀਕ 31 ਮਾਰਚ ਤੋਂ ਵੱਧਾ ਕੇ 15 ਅਪ੍ਰੈਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਮਰ ਸਰਪ੍ਰਾਈਜ਼ ਆਫਰ ਦਿੱਤਾ ਗਿਆ ਹੈ ਜਿਸਦੇ ਤਹਿਤ ਜੁਲਾਈ 'ਚ ਪਹਿਲਾਂ ਵਰਗੀ ਸਰਵਿਸ ਚੱਲੇਗੀ। ਸ਼ਰਤ ਇਹ ਹੈ ਕਿ ਇਸ ਦੇ ਲਈ 303 ਰੁਪਏ ਦਾ ਰੀਚਾਰਜ ਅਤੇ 99 ਰੁਪਏ ਦਾ ਮੈਂਬਰਸ਼ਿਪ ਚਾਰਜ ਦੇਣਾ ਪਵੇਗਾ।
ਆਨਰ ਦੇ ਇਸ ਨਵੇਂ ਸਮਾਰਟਫੋਨ 'ਚ ਹੈ 13MP ਦਾ ਰਿਅਰ ਕੈਮਰਾ ਅਤੇ ਕਵਰਡ ਗਲਾਸ ਟੱਚਸਕ੍ਰੀਨ
NEXT STORY