ਜਲੰਧਰ- ਸਮਾਰਟਫੋਨ ਮੇਕਰ ਕੰਪਨੀ ਹੁਵਾਵੇ ਦੇ ਟਰਮਿਨਲ ਦੇ ਸਭ ਬਰਾਂਡ ਆਨਰ ਨੇ ਹਾਲ ਹੀ 'ਚ ਆਪਣਾ ਲੇਟੈਸਟ ਸਮਾਰਟਫੋਨ ਆਨਰ 8 ਪ੍ਰੋ ਨੂੰ ਯੂਰੋਪੀਅਨ ਬਾਜ਼ਾਰ 'ਚ ਲਾਂਚ ਕੀਤਾ ਸੀ। ਜਿਸ ਨਾਲ ਹੀ ਕੰਪਨੀ ਇਕ ਹੋਰ ਆਪਣਾ ਨਵਾਂ ਕਿਫਾਇਤੀ ਹੈਂਡਸੈੱਟ ਆਨਰ 6ਸੀ ਪੇਸ਼ ਕੀਤਾ ਹੈ। ਹਾਨਰ 6ਸੀ ਦੀ ਕੀਮਤ 229 ਡਾਲਰ ਹੈ ਅਤੇ ਇਹ ਗ੍ਰੇ ਸਿਲਵਰ ਅਤੇ ਗੋਲਡ ਕਲਰ ਵੇਰਿਅੰਟ 'ਚ ਮਿਲੇਗਾ। ਆਨਰ 6ਸੀ ਇਸ ਮਹੀਨੇ ਦੇ ਅਖਿਰ 'ਚ ਯੂਰੋਪ 'ਚ ਵਿਕਰੀ ਲਈ ਉਪਲੱਬਧ ਹੋਵੇਗਾ
ਆਨਰ 6ਸੀ 'ਚ 5 ਇੰਚ (720x1280) ਐੱਚ. ਡੀ ਰੈਜ਼ੋਲਿਊਸ਼ਨ ਟੱਚ-ਸਕ੍ਰੀਨ ਹੈ ਜੋ 2.5ਡੀ ਕਰਵਡ ਗਲਾਸ ਨਾਲ ਆਉਂਦਾ ਹੈ। ਇਸ ਫੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 435 ਪ੍ਰੋਸੈਸਰ ਹੈ। ਮਲਟੀ ਟਾਸਕਿੰਗ ਕੰਮ ਲਈ ਇਸ 'ਚ ਰੈਮ 3 ਜੀ. ਬੀ ਹੈ। ਫੋਨ 'ਚ 32 ਜੀ. ਬੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 128 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰਾ ਸੈਟਅਪ 'ਚ ਅਪਰਚਰ ਐਫ/2.2 ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਲਈ ਅਪਰਚਰ ਐੱਫ/2.2 ਦੇ ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਰਿਅਰ ਕੈਮਰੇ ਤੋਂ 1080 ਪਿਕਸਲ ਤੱਕ ਦੀ ਵੀਡੀਓ ਰਿਕਾਰਡਿੰਗ ਕਰ ਕਰ ਸਕਦੇ ਹੋ।
ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਓ. ਐੱਸ ਹੈ ਜਿਸ ਦੇ 'ਤੇ ਹੁਵਾਵੇ ਦੀ ਈ. ਐੱਮ ਯੂ ਆਈ 4.1 ਸਕਿਨ ਦਿੱਤੀ ਗਈ ਹੈ। ਆਨਰ 6ਸੀ ਨੂੰ ਪਾਵਰ ਦੇਣ ਲਈ 3020 ਐੱਮ. ਏ. ਐੱਚ ਦੀ ਬੈਟਰੀ ਹੈ। ਇਹ ਫੋਨ ਹਾਇ-ਬਰਿਡ ਸਿਮ ਸਲਾਟ ਸਪੋਰਟ ਕਰਦਾ ਹੈ। ਜਿਸ ਦਾ ਮਤਲਬ ਹੈ ਕਿ ਯੂਜ਼ਰ ਇਕਠੇ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਇਕ ਮਾਈਕ੍ਰੋ ਐੱਸ. ਡੀ ਕਾਰਡ ਦਾ ਇਸਤੇਮਾਲ ਕਰ ਸਕੋਗੇ। ਆਨਰ 6ਸੀ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਦਾ ਭਾਰ 138 ਗਰਾਮ ਹੈ।
ਸੈਮਸੰਗ ਭਾਰਤ 'ਚ ਸਭ ਤੋਂ ਭਰੋਸੇਯੋਗ ਬ੍ਰਾਂਡ
NEXT STORY