ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਨਵੀਂ ਧਮਾਕੇਦਾਰ ਪੇਸ਼ਕਸ਼ ਲੈ ਕੇ ਆਈ ਹੈ। ਇਸ ਨੂੰ 4X ਬੈਨੀਫਿਟ ਪੇਸ਼ਕਸ਼ ਦੱਸਿਆ ਗਿਆ ਹੈ ਜਿਸ ਤਹਿਤ ਗਾਹਕ ਨੂੰ ਜੂਨ ਮਹੀਨੇ ’ਚ ਜਿਓ ਦਾ ਰੀਚਾਰਜ ਕਰਵਾਉਣ ’ਤੇ ਇਲੈਕਟ੍ਰੋਨਿਕਸ, ਕਪੜੇ ਅਤੇ ਫੁੱਟਵਿਅਰ ’ਤੇ ਛੂਟ ਮਿਲੇਗੀ। ਇਨ੍ਹਾਂ ਛੂਟ ਵਾਊਚਰਜ਼ ਨੂੰ ਤੁਸੀਂ ਰਿਲਾਇੰਸ ਡਿਜੀਟਲ, ਟ੍ਰੈਂਡਸ, ਟ੍ਰੈਂਡਸ ਫੁੱਟਵਿਅਰ ਅਤੇ ਆਜਿਓ (AJIO) ਵੈੱਬਸਾਈਟ ’ਤੇ ਇਸਤੇਮਾਲ ਕਰ ਸਕੋਗੇ। ਰਿਪੋਰਟ ਮੁਤਾਬਕ, ਇਸ ਛੂਟ ਦਾ ਫਾਇਦਾ ਆਨਲਾਈਨ ਅਤੇ ਆਫਲਾਈਨ ਦੋਹਾਂ ਪਲੇਟਫਾਰਮਾਂ ਰਾਹੀਂ ਚੁੱਕਿਆ ਜਾ ਸਕਦਾ ਹੈ।

ਇੰਝ ਚੁੱਕੇ ਇਸ ਪੇਸ਼ਕਸ਼ ਦਾ ਫਾਇਦਾ
4X ਬੈਨੀਫਿਟਸ ਪੇਸ਼ਕਸ਼ ਤਹਿਤ ਤੁਹਾਨੂੰ 249 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਰੀਚਾਰਜ ’ਤੇ ਡਿਸਕਾਊਂਟ ਕੂਪਨ ਮਿਲਣਗੇ ਜਿਨ੍ਹਾਂ ਦੀ ਵਰਤੋਂ ਤੁਸੀਂ ਰਿਲਾਇੰਸ ਡਿਜੀਟਲ, ਟ੍ਰੈਂਡਸ, ਟ੍ਰੇਂਡਸ ਫੁੱਟਵਿਅਰ ਅਤੇ ਆਜਿਓ ਸਟੋਰਾਂ ’ਤੇ ਕਰ ਸਕੋਗੇ। ਇਹ ਕੂਪਨ ਤੁਹਾਨੂੰ ਤੁਹਾਡੇ ਮਾਈ ਜਿਓ ਖਾਤੇ ’ਚ ਮਿਲਣਗੇ। ਇਹ ਪੇਸ਼ਕਸ਼ ਜਿਓ ਦੇ ਨਵੇਂ ਅਤੇ ਪੁਰਾਣੇ ਦੋਹਾਂ ਗਾਹਕਾਂ ਲਈ ਯੋਗ ਹੈ।
40 ਦਿਨਾਂ ਦੇ ਬੈਟਰੀ ਬੈਕਅਪ ਵਾਲੀ ਸਮਾਰਟ ਘੜੀ ਲਾਂਚ, ਕੀਮਤ 4,999 ਰੁਪਏ
NEXT STORY