ਜਲੰਧਰ -ਰਿਲਾਇੰਸ ਅਤੇ ਪੇਅ ਟੀ. ਐੱਮ. ਨੇ ਆਪਣੇ ਇਸ਼ਤਿਹਾਰਾਂ 'ਚ ਬਿਨਾਂ ਇਜਾਜ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਾਉਣ ਦੇ ਮਾਮਲੇ 'ਚ ਮੁਆਫੀ ਮੰਗੀ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਇਨਫੋਕਾਮ ਅਤੇ ਪੇਅ ਟੀ. ਐੱਮ. ਨੂੰ ਆਪਣੇ-ਆਪਣੇ ਇਸ਼ਤਿਹਾਰ 'ਚ ਪੀ. ਐੱਮ. ਦੀ ਤਸਵੀਰ ਦੀ ਵਰਤੋਂ ਕਰਨ ਲਈ ਨੋਟਿਸ ਦਿੱਤਾ ਸੀ ।
ਪਿਛਲੇ ਸਾਲ ਸਤੰਬਰ 'ਚ ਰਿਲਾਇੰਸ ਜਿਓ ਨੇ ਇਸ਼ਤਿਹਾਰ 'ਚ ਪੀ. ਐੱਮ. ਮੋਦੀ ਦੀ ਤਸਵੀਰ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ 9 ਨਵੰਬਰ ਨੂੰ ਜਦੋਂ ਪੀ. ਐੱਮ. ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਉਦੋਂ ਪੇਅ ਟੀ. ਐੱਮ. ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਕ ਇਸ਼ਤਿਹਾਰ ਦਿੱਤਾ ਸੀ ਜਿਸ 'ਚ ਪੀ. ਐੱਮ. ਦੀ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇਸ ਇਸ਼ਤਿਹਾਰ 'ਚ ਲੋਕਾਂ ਨੂੰ ਡਿਜੀਟਲ ਵਾਲੇਟ ਸਰਵਿਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਸੀ।
ਆਰਕਮ ਨੇ ਲਾਂਚ ਕੀਤਾ ਨਵਾਂ ਆਫਰ, ਘੱਟ ਕੀਮਤ 'ਚ ਮਿਲੇਗਾ 1GB 4G ਡਾਟਾ
NEXT STORY