ਗੈਜੇਟ ਡੈਸਕ– ਜੀਓ ਦੇ ਪਲਾਨ 1 ਦਸੰਬਰ ਤੋਂ ਮਹਿੰਗੇ ਹੋਏ ਗਏ ਹਨ। ਜੀਓ ਦੇ ਪਲਾਨ ਦੀਆਂ ਕੀਮਤਾਂ ’ਚ ਕਰੀਬ 21 ਫੀਸਦੀ ਤਕ ਦਾ ਵਾਧਾ ਹੋਇਆ ਹੈ। 1 ਦਸੰਬਰ ਤੋਂ ਬਾਅਦ ਜੀਓ ਨੇ ਆਪਣੇ ਕਈ ਪਲਾਨ ਅਪਡੇਟ ਕੀਤੇ ਹਨ। ਕਈ ਪਲਾਨਾਂ ’ਚ ਪਹਿਲਾਂ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਹਟਾਇਆ ਗਿਆ ਹੈ ਤਾਂ ਕਈ ਪਲਾਨਾਂ ਦੇ ਨਾਲ ਨਵੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਤਮਾਮ ਪਲਾਨਾਂ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਡਿਜ਼ਨੀ ਪਲੱਸ ਹੋਟਸਟਾਰ ਵਰਗੇ ਓ.ਟੀ.ਟੀ. ਐਪਸ ਦੇ ਫ੍ਰੀ ਸਬਸਕ੍ਰਿਪਸ਼ਨ ਦੀ ਮੰਗ ਹਮੇਸ਼ਾ ਤੋਂ ਰਹੀ ਹੈ। ਹੁਣ ਗਾਹਕਾਂ ਦੀ ਇਸ ਮੰਗ ਨੂੰ ਵੇਖਦੇ ਹੋਏ ਜੀਓ ਨੇ ਆਪਣੇ ਇਕ ਸਸਤੇ ਪਲਾਨ ਨੂੰ ਮੁੜ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ
499 ਰੁਪਏ ਵਾਲਾ ਪਲਾਨ ਹੋਇਆ ਰੀ-ਲਾਂਚ
ਜੀਓ ਨੇ 499 ਰੁਪਏ ਵਾਲੇ ਆਪਣੇ ਪ੍ਰੀਪੇਡ ਪਲਾਨ ਨੂੰ ਮੁੜ ਲਾਂਚ ਕੀਤਾ ਹੈ। ਇਸ ਪਲਾਨ ਦੇ ਨਾਲ ਇਕ ਸਾਲ ਤਕ ਡਿਜ਼ਨੀ+ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ। ਇਸਤੋਂ ਇਲਾਵਾ ਇਸ ਪਲਾਨ ’ਚ ਹਰ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਨਵੇਂ ਗਾਹਕਾਂ ਨੂੰ ਇਸ ਪਲਾਨ ਦੇ ਨਾਲ ਜੀਓ ਪ੍ਰਾਈਮ ਮੈਂਬਰਸ਼ਿਪ ਵੀ ਮਿਲੇਗੀ। ਇਸ ਪਲਾਨ ’ਚ ਜੀਓ ਸਿਨੇਮਾ, ਜੀਓ ਟੀ.ਵੀ. ਵਰਗੇ ਐਪਸ ਦੇ ਸਬਸਕ੍ਰਿਪਸ਼ਨ ਵੀ ਮਿਲਣਗੇ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ
ਭਾਰਤ ’ਚ ਇਸ ਸਾਲ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਣ ਦੀ ਉਮੀਦ : ਐੱਸ. ਐੱਮ. ਈ. ਵੀ.
NEXT STORY