ਜਲੰਧਰ: ਹਾਲ ਹੀ 'ਚ ਰਿਲਇੰਸ ਕੰਮਿਊਨਿਕੇਸ਼ਨ (RCom) ਨੇ ਮਾਈ-ਫਾਈ ਨਾਮ ਦੀ ਇਕ 4G ਡਿਵਾਇਸ ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਹੁਣ ਇਸ ਵਾਈ-ਫਾਈ ਡੋਂਗਲ ਦਾ ਦੂਜਾ ਐਡੀਸ਼ਨ ਲਾਂਚ ਕਰਨ ਦੀ ਤਿਆਰ ਕਰ ਰਹੀ ਹੈ। ਯੂਟਿਊਬ 'ਤੇ ਇਕ ਵਿਡੀਓ ਸਾਹਮਣੇ ਆਇਆ ਹੈ, ਜਿਸ 'ਚ ਕੰਪਨੀ ਦੇ ਸਪਸ਼ਟ Jio Dongle 2 ਨੂੰ ਵਿਖਾਇਆ ਗਿਆ ਹੈ। ਵਿਡੀਓ 'ਚ ਦੱਸਿਆ ਗਿਆ ਹੈ ਕਿ ਜਿਓ ਡੋਂਗਲ 2 ਦੀ ਕੀਮਤ 1,999 ਰੁਪਏ ਹੋਵੇਗੀ ।
ਵੀਡੀਓ ਦੇ ਮਤਾਬਕ , ਜਿਓ Dongle 2 ਇਕ ਮੋਬਾਇਲ ਰਾਊਟਰ, ਯੂ. ਐੱਸ. ਬੀ ਅਡੈਪਟਰ ਅਤੇ ਕਵਿੱਕ ਸਟਾਰਟਿੰਗ ਗਾਇਡ ਦੇ ਨਾਲ ਆਵੇਗਾ। ਨਾਲ ਹੀ ਇਕ ਵਾਰੰਟੀ ਕਾਰਡ ਵੀ ਹੋਵੇਗਾ, ਜਿਸ 'ਚ ਡੋਂਗਲ 'ਤੇ 1 ਸਾਲ ਦੀ ਅਤੇ ਹੋਰ ਅਕਸੈਸਰੀਜ਼ 'ਤੇ 6 ਮਹੀਨੇ ਦੀ ਵਾਰੰਟੀ ਮਿਲੇਗੀ। ਇਸ ਡਿਵਾਇਸ ਦੀ ਮਦਦ ਨਾਲ ਯੂਜ਼ਰਸ ਆਪਣਾ ਹਾਟਸਪਾਟ ਬਣਾ ਸਕਦੇ ਹਨ, ਜਿਸ ਦੇ ਨਾਲ 10 ਡਿਵਾਇਸਿਜ਼ ਕੁਨੈੱਕਟਡ ਹੋ ਸਕਦੇ ਹਨ। ਇਹ ਜਿਓ ਵਾਇਸ ਨੂੰ ਵੀ ਸਪਾਰਟ ਕਰੇਗਾ ਅਤੇ ਹੋਰ ਜਿਓ ਡਿਜ਼ੀਟਲ ਸਰਵਿਸਸਜ ਵੀ ਇਸ 'ਤੇ ਚਲੇਗੀ। ਸਿਮ ਕਾਰਡ ਸਲਾਟ ਤੋਂ ਇਲਾਵਾ ਇਸ 'ਚ ਦੋ LED ਇੰਡੀਕੇਟਰਸ ਹਨ, ਜੋ ਦਿਖਾਉਂਦੇ ਹਨ ਕਿ SIM ਅਤੇ WiFi ਐਕਟਿਵ ਹਨ ਜਾਂ ਨਹੀਂ।
ਕੰਪਨੀ ਵੱਲੋਂ ਅਜੇ Jio Dongle 2 ਦੇ ਬਾਰੇ 'ਚ ਆਫਿਸ਼ਲੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵਿਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਡਿਵਾਇਸ ਨੂੰ ਰਿਲਾਇੰਸ ਡਿਜ਼ੀਟਲ ਸਟੋਰ ਤੋਂ ਲਿਆ ਗਿਆ ਹੈ। ਅਜਿਹੇ 'ਚ ਮੰਨਿਆ ਜਾ ਸਕਦਾ ਹੈ ਕਿ ਕੰਪਨੀ ਛੇਤੀ ਹੀ ਇਸ ਨੂੰ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਜਿਓ ਫਾਈ ਪੋਰਟੇਬਲ ਵਾਈ-ਫਾਈ ਹਾਟਸਪਾਟ ਲਾਂਚ ਕੀਤਾ ਸੀ। ਇਸ ਦੀ ਕੀਮਤ 1,999 ਰੁਪਏ ਹੈ ਅਤੇ ਇਸ ਦੇ ਨਾਲ 31 ਦਿਸੰਬਰ, 2016 ਤੱਕ ਜਿਓ ਵੈਲਕਮ ਆਫਰ ਮਿਲ ਰਿਹਾ ਹੈ।
ਜਿਓ ਡੋਂਗਲ 2 ਦੀ ਤਰ੍ਹਾਂ ਜਿਓਫਾਈ ਹਾਟਸਪਟ ਵੀ 10 ਵਾਈ-ਫਾਈ ਵਾਲੇ ਡਿਵਾਇਸਿਜ਼ ਨੂੰ ਕੁਨੈੱਕਟ ਕਰ ਸਕਦਾ ਹੈ। ਇਸ 'ਚ OLED ਡਿਸਪਲੇ ਹੈ, ਜਿਸ ਦੇ ਨਾਲ ਨੈੱਟਵਰਕ ਸਟ੍ਰੈਂਥ, ਵਾਈ-ਫਾਈ ਸਟੇਟਸ ਅਤੇ ਹੋਰ ਇੰਫਾਰਮੇਸ਼ਨ ਮਿਲਦੀ ਹੈ। ਇਸ ਦੀ ਮਦਦ ਨਾਸ HD ਵੌਇਸ ਕਾਲਸ, ਵਿਡੀਓ ਕਾਲਸ ਅਤੇ Jio 4G Voice ਐਪ ਨੂੰ ਚਲਾਇਆ ਜਾ ਸਕਦਾ ਹੈ। ਇਸ 'ਚ 2,300 mAh ਬੈਟਰੀ ਲੱਗੀ ਹੈ, ਜੋ 6 ਘੰਟੇ ਦਾ ਬੈਕਅਪ ਦੇ ਸਕਦੀ ਹੈ।
ਇਸ ਸਮਾਰਟਫੋਨ ਦੀ ਕੀਮਤ 'ਚ ਹੋਈ ਭਾਰੀ ਕਟੌਤੀ
NEXT STORY