ਜਲੰਧਰ- ਜੇਕਰ ਤੁਸੀਂ ਘੱਟ ਕੀਮਤ 'ਚ ਇਕ ਬਿਹਤਰੀਨ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ LeEco ਨੇ ਆਪਣੇ ਫਲੈਗਸ਼ਿਪ ਹੈਂਡਸੈੱਟ ਲੇ ਮੈਕਸ 2 ਦੀ ਕੀਮਤ 'ਚ ਭਾਰੀ ਕਟੌਤੀ ਕਰ ਦਿੱਤੀ ਹੈ। 22,999 ਰੁਪਏ ਦੀ ਕੀਮਤ 'ਚ ਭਾਰਤ 'ਚ ਲਾਂਚ ਹੋਏ ਲੇ ਮੈਕਸ 2 ਦਾ 4ਜੀ.ਬੀ. ਰੈਮ+32ਜੀ.ਬੀ. ਸਟੋਰੇਜ ਵੇਰੀਅੰਟ ਹੁਣ 17,999 ਰੁਪਏ 'ਚ ਮਿਲੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ LeEco Le ਮੈਕਸ 2 'ਚ (1440x2560 ਪਿਕਸਲ) ਰੈਜ਼ੋਲਿਊਸ਼ਨ ਵਾਲੀ 5.7-ਇੰਚ ਦੀ ਕਵਾਡ ਐੱਚ.ਡੀ. ਡਿਸਪਲੇ ਹੈ। ਇਹ ਫੋਨ ਫਲੈਗਸ਼ਿਪ 64-ਬਿਟ ਕਵਾਡ-ਕੋਰ ਕੁਆਲਕਾਮ 820 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਰੈਮ 4/6 ਜੀ.ਬੀ. ਹੈ। ਗ੍ਰਾਫਿਕਸ ਲਈ ਐਡ੍ਰੀਨੋ 530 ਜੀ.ਪੀ.ਯੂ. ਇੰਟੀਗ੍ਰੇਟਿਡ ਹੈ। ਲੇ ਮੈਕਸ 2 'ਚ ਡੁਅਲ ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ 21 ਮੈਗਾਪਿਕਸਲ ਦਾ ਸੋਨੀ ਸੈਂਸਰ ਵਾਲਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਨਾਲ ਹੀ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਦਿੱਤੀ ਗਈ 3100 ਐੱਮ.ਏ.ਐੱਚ. ਦੀ ਬੈਟਰੀ ਕਵਾਲਕਾਮ ਕੁਇੱਕ ਚਾਰਜਿੰਗ 3.0 ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ।
ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4ਜੀ ਐੱਲ.ਟੀ.ਈ. ਵਾਈ-ਫਾਈ 802.11 ਏਸੀ/ਜੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ., ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰ ਦਿੱਤੇ ਗਏ ਹਨ। ਲੇ ਮੈਕਸ 2 ਸਮਾਰਟਫੋਨ 32/64 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਹੈਂਡਸੈੱਟ 1-6 ਅਕਤੂਬਰ ਨੂੰ ਲੇ ਮਾਲ 'ਤੇ ਨਵੀਂ ਕੀਮਤ 'ਚ ਮਿਲੇਗਾ। ਫਲਿਪਕਾਰਟ ਬਿਗ ਬਿਲੀਅਨ ਡੇਜ਼ ਸੇਲ, ਐਮੇਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਅਤੇ ਸਨੈਪਡੀਲ ਦਿਵਾਨੀ ਸੇਲ ਦੌਰਾਨ ਇਹ ਫੋਨ ਸਸਤੀ ਕੀਮਤ 'ਚ ਉਪਲੱਬਧ ਹੋਵੇਗਾ। ਦੂਜੇ ਪਾਸੇ ਲੇਈਕੋ 30 ਸਤੰਬਰ ਨੂੰ ਫਲੈਸ਼ ਸੇਲ ਵੀ ਆਯੋਜਿਤ ਕਰਨ ਵਾਲੀ ਹੈ।
ਇਸ ਸਾਲ ਦੇ ਅੰਤ ਤੱਕ ਲਾਂਚ ਹੋ ਸਕਦੈ ਸੈਮਸੰਗ ਦਾ ਨਵਾਂ ਫਲਿਪ ਫੋਨ
NEXT STORY