ਜਲੰਧਰ- ਦੁਨੀਆ ਭਰ 'ਚ ਬਹੁਤ ਸਾਰੀਆਂ ਕੰਪਨੀਆਂ ਹੈੱਡਫੋਨ ਸਾਊਂਡ ਨੂੰ ਬਿਹਤਰ ਬਣਾਉਣ ਲਈ ਨਵੀਂ ਤਕਨੀਕ ਤਿਆਰ ਕਰ ਰਹੀਆਂ ਹਨ। ਅਜਿਹੀ ਹੀ ਇਕ ਸਕਾਟਲੈਂਡ ਦੀ ਕੰਪਨੀ RHA ਨੇ ਹੈੱਡਫੋਨ ਐਂਪਲੀਫਾਇਰ (ਡਿਜੀਟਲ-ਟੂ-ਐਨਾਲਾਗ) ਬਣਾਇਆ ਹੈ ਜੋ ਕਿਸੇ ਵੀ ਸਪੋਰਟੇਬਲ ਡਿਵਾਈਸ ਨਾਲੋਂ ਬਿਹਤਰ ਸਾਊਂਡ ਆਊਟਪੁਟ ਦੇਣ 'ਚ ਮਦਦ ਕਰੇਗਾ। ਇਸ ਪੋਰਟੇਬਲ Dacamp M1 ਨਾਂ ਦੀ 233 ਗ੍ਰਾਮ ਭਾਰੀ ਡਿਵਾਈਸ 'ਚ ਕਲਾਸ ਏ/ਬੀ ਐਂਪਲੀਫਾਇਰ ਲੱਗਾ ਹੈ ਜੋ 32-bit/384 kHz ਰੈਜ਼ੋਲਿਊਸ਼ਨ ਤੋਂ ਲੈ ਕੇ 11.2896 MHz DSD ਤੱਕ ਸਾਊਂਡ ਨੂੰ ਸਪੋਰਟ ਕਰਦਾ ਹੈ। ਇਸ ਵਿਚ 4,000 ਐੱਮ.ਏ.ਐੱਚ. ਲੀ-ਆਇਨ ਬੈਟਰੀ ਲੱਗੀ ਹੈ ਜੋ ਇਕ ਵਾਰ ਪੂਰੀ ਚਾਰਜ ਹੋਣ 'ਤੇ 10 ਘੰਟਿਆਂ ਦਾ ਪਲੇਬੈਕ ਟਾਈਮ ਦੇਣ 'ਚ ਮਦਦ ਕਰੇਗੀ। ਇਸ ਵਿਚ ਬਾਸ ਅਤੇ ਟ੍ਰੇਬਲ ਰਿਸਪਾਂਸ ਸੈੱਟ ਕਰਨ ਲਈ ਦੋ ਡਾਇਲਸ ਮੌਜੂਦ ਹਨ। ਇਸ ਨੂੰ ਤੁਸੀਂ 3.5mm ਆਡੀਓ ਜੈੱਕ ਸਪੋਰਟ ਕਰਨ ਵਾਲੇ ਹੈੱਡਫੋਂਸ ਦੇ ਨਾਲ ਆਸਾਨੀ ਨਾਲ ਯੂਜ਼ ਕਰ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ 549.95 ਅਮਰੀਕੀ ਡਾਲਰ (ਕਰੀਬ 36,563 ਰੁਪਏ) ਕੀਮਤ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
Yamaha ਲਾਂਚ ਕਰੇਗੀ R15 ਦਾ ਨਵਾਂ ਵਰਜਨ
NEXT STORY