ਜਲੰਧਰ : ਰਿਕੋ ਇਮੇਜਿੰਗ (Ricoh Imaging) ਨੇ ਪੈਨਟੈਕਸ ਕੇ-70 (Pentax K-70) ਦਾ ਐਲਾਨ ਕੀਤਾ ਹੈ । ਇਹ ਇਕ ਕੰਪੈਕਟ ਡਿਜੀਟਲ ਸਿੰਗਲ-ਲੈਂਜ਼ ਰਿਫਲੈਕਸ (ਡੀ. ਐੱਸ. ਐੱਲ. ਆਰ.) ਕੈਮਰਾ ਹੈ, ਜਿਸ ਨੂੰ ਆਊਟਡੋਰ ਫੋਟੋਗ੍ਰਾਫੀ ਲਈ ਬਣਾਇਆ ਗਿਆ ਹੈ। ਇਹ 24.24 ਮੈਗਾਪਿਕਸਲ ਸ਼ੂਟਰ (ਕੈਮਰਾ) ਡਸਟਪਰੂਫ ਅਤੇ ਵੈਦਰ ਰਜ਼ਿਸਟੈਂਟ ਤਕਨੀਕ ਨਾਲ ਲੈਸ ਹੈ ਅਤੇ ਇਸ ਵਿਚ 100 ਸੀਲਿੰਗ ਪਾਰਟਸ ਲੱਗੇ ਹਨ । ਘੱਟ ਰੌਸ਼ਨੀ ਵਿਚ ਵੀ ਇਸ ਕੈਮਰੇ ਨਾਲ ਵਧੀਆ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ। ਇਸ ਵਿਚ ਲੱਗੀ ਸੈਂਸਰ ਸ਼ਿਫਟ ਸ਼ਾਕ ਰਿਡਕਸ਼ਨ ਤਕਨੀਕ ਨਾਲ ਇਮੇਜ ਬਲਰ ਨਹੀਂ ਹੁੰਦੀ। ਇਸ ਨਾਲ ਫੋਟੋਜ਼ ਨੂੰ ਆਸਾਨੀ ਨਾਲ ਸ਼ੇਅਰ ਕਰਨ ਲਈ ਬਿਲਟ ਇਨ ਵਾਈ-ਫਾਈ ਵੀ ਦਿੱਤਾ ਗਿਆ ਹੈ ।
0 ਤੋਂ 10 ਡਿਗਰੀ ਘੱਟ ਤਾਪਮਾਨ ਵਿਚ ਵੀ ਕਰ ਸਕਦੇ ਹੋ ਫੋਟੋਗ੍ਰਾਫੀ
ਠੰਡ ਵਿਚ ਕੈਮਰੇ ਦੀ ਬੈਟਰੀ ਛੇਤੀ ਖਤਮ ਹੋਣ ਲੱਗਦੀ ਹੈ ਅਤੇ ਕੈਮਰੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਪਰ ਪੈਨਟੈਕਸ ਕੇ-70 ਠੰਡ ਵਿਚ ਵੀ ਇਕੋ ਜਿਹੇ (0 ਤੋਂ 10 ਡਿਗਰੀ ਘੱਟ ਤਾਪਮਾਨ ਵਿਚ ਠੀਕ ਤਰ੍ਹਾਂ ਕੰਮ ਕਰਦਾ ਰਹੇਗਾ) ਤਰੀਕੇ ਨਾਲ ਕੰਮ ਕਰਦਾ ਹੈ। ਇਸ ਵਿਚ ਏ. ਪੀ. ਐੱਸ.-ਸੀ. (23.5*15.6 ਐੱਮ. ਐੱਮ.) 24.24 ਮੈਗਾਪਿਕਸਲ ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ ਜੋ ਬਿਨਾਂ ਏ. ਏ. ਫਿਲਟਰ ਦੇ ਸ਼ਾਰਪ ਇਮੇਜ ਪ੍ਰਦਾਨ ਕਰਦਾ ਹੈ ।
ਘੱਟ ਰੌਸ਼ਨੀ ਵਿਚ ਵੀ ਕਰ ਸਕਦੇ ਹਾਂ ਸ਼ੂਟਿੰਗ
ਇਸ ਕੈਮਰੇ ਦੀ ਆਈ. ਐੱਸ. ਓ. ਰੇਂਜ 1,02,400 ਤੱਕ ਹੈ, ਜਿਸ ਨਾਲ ਲੋ-ਲਾਈਟ ਵਿਚ ਵੀ ਸ਼ੂਟਿੰਗ ਕਰ ਸਕਦੇ ਹਾਂ । ਇਸ ਨਾਲ ਹੀ ਇਹ ਪਹਿਲਾ ਪੈਨਟੈਕਸ ਡੀ. ਐੱਸ. ਐੱਲ. ਆਰ. ਹੈ, ਜਿਸ ਵਿਚ 11 ਫੇਸ ਡਿਟੈਕਸ਼ਨ ਪੁਆਇੰਟਸ ਨਾਲ ਹਾਈਬ੍ਰਿਡ ਆਟੋਫੋਕਸ ਸਿਸਟਮ ਅਤੇ ਕੰਟ੍ਰਾਸਟ ਡਿਟੈਕਸ਼ਨ ਫੀਚਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਹਾਈ ਸਪੀਡ ਉੱਤੇ ਠੀਕ ਫੋਕਸ ਕਰਦਾ ਹੈ। ਲਾਈਵ ਸ਼ੂਟਿੰਗ ਦੇ ਸਮੇਂ ਵੀ ਇਹ ਵਧੀਆ ਪ੍ਰਫਾਰਮ ਕਰਦਾ ਹੈ । ਇਸ ਨਾਲ ਲਗਾਤਾਰ 6 ਫ੍ਰੇਮਜ਼ ਪ੍ਰਤੀ ਸੈਕਿੰਡ 'ਤੇ ਲਗਾਤਾਰ ਸ਼ੂਟਿੰਗ ਕਰ ਸਕਦੇ ਹਾਂ ਅਤੇ ਇਸ ਦੀ ਵੱਧ ਤੋਂ ਵੱਧ ਸ਼ਟਰ ਸਪੀਡ 1/6000 ਸੈਕਿੰਡ ਹੈ । ਜਿਥੋਂ ਤੱਕ ਵੀਡੀਓ ਸ਼ੂਟ ਕਰਨ ਦੀ ਗੱਲ ਹੈ ਤਾਂ ਇਹ ਕੈਮਰਾ 30 ਫ੍ਰੇਮਜ਼ ਪ੍ਰਤੀ ਸੈਕਿੰਡ 'ਤੇ ਫੁੱਲ ਐੱਚ. ਡੀ. (1080 ਪਿਕਸਲ) ਵਿਚ ਵੀਡੀਓ ਸ਼ੂਟ ਕਰ ਸਕਦਾ ਹੈ ।
ਕੀਮਤ ਅਤੇ ਉਪਲੱਬਧਤਾ
ਪੈਨਟੈਕਸ ਕੇ-70 ਜੁਲਾਈ ਮਹੀਨੇ ਤੋਂ ਕੌਮਾਂਤਰੀ ਬਾਜ਼ਾਰ ਵਿਚ ਮੁਹੱਈਆ ਹੋਵੇਗਾ ਹਾਲਾਂਕਿ ਭਾਰਤ ਵਿਚ ਇਸ ਦੇ ਲਾਂਚ ਦੀ ਕੋਈ ਜਾਣਕਾਰੀ ਨਹੀਂ ਹੈ । ਇਸ ਕੈਮਰੇ ਦੀ ਕੀਮਤ 650 ਡਾਲਰ (43,500 ਰੁਪਏ) (ਕੇਵਲ ਬਾਡੀ) ਜਦੋਂਕਿ 18-35 ਐੱਮ. ਐੱਮ. ਲੈਂਜ਼ ਦੇ ਨਾਲ ਇਸ ਦੀ ਕੀਮਤ 900 ਡਾਲਰ (60,000 ਰੁਪਏ) ਹੈ ।
ਇਕ ਨਜ਼ਰ ਮਾਰਦੇ ਹਾਂ ਪੈਨਟੈਕਸ ਕੇ-70 ਦੇ ਫੀਚਰਜ਼ 'ਤੇ -
ਬਾਡੀ ਟਾਈਪ |
ਕੰਪੈਕਟ |
ਡੀ. ਐੱਸ. ਐੱਲ. ਆਰ.ਇਫੈਕਟਿਵ ਪਿਕਸਲ |
24 ਮੈਗਾਪਿਕਸਲ |
ਸੈਂਸਰ ਫੋਟੋ ਡਿਟੈਕਟਰ |
25 ਮੈਗਾਪਿਕਸਲ |
ਸੈਂਸਰ ਸਾਈਜ਼ |
ਏ. ਪੀ. ਐੱਸ.-ਸੀ. (23.5*15.6 ਐੱਮ. ਐੱਮ.)
|
ਸੈਂਸਰ ਟਾਈਪ |
ਸੀ. ਐੱਮ. ਓ. ਐੱਸ. |
ਪ੍ਰੋਸੈਸਰ |
ਪ੍ਰਾਈਮ ਏ2 |
ਕਲਰ ਸਪੇਸ |
ਐੱਸ. ਆਰ. ਜੀ. ਬੀ., ਐਡੋਬ ਆਰ. ਜੀ. ਬੀ. |
ਆਈ. ਐੱਸ. ਓ. |
ਆਟੋ, 100-102400 |
ਇਮੇਜ ਸਟੈਬਲਾਈਜ਼ੇਸ਼ਨ |
ਸੈਂਸਰ ਸ਼ਿਫਟ |
ਅਨਕੰਪ੍ਰੈਸਡ ਫਾਰਮੇਟ |
ਆਰ. ਏ. ਡਬਲਯੂ. |
ਜੇ. ਪੀ. ਜੀ. ਈ. ਕੁਆਲਿਟੀ ਲੈਵਲ
|
ਬੈਸਟ, ਬੈਟਰ, ਗੁੱਡ |
ਆਟੋਫੋਕਸ ਅਸਿਸਟ ਲੈਂਪ |
ਹਾਂ |
ਮੈਨੂਅਲ ਫੋਕਸ |
ਹਾਂ |
ਲੈਂਜ਼ ਮਾਊਂਟ |
ਪੈਨਟੈਕਸ ਕੇ. ਐੱਫ2 |
ਫੋਕਲ ਲੈਂਥ ਮਲਟੀਪਲਾਇਰ |
1.5 ਗੁਣਾ |
ਸਕ੍ਰੀਨ |
3 ਇੰਚ ਦੀ ਟੀ. ਐੱਫ. ਟੀ.ਐੱਲ. ਸੀ. ਡੀ. ਡਿਸਪਲੇ
|
ਘੱਟ ਤੋਂ ਘੱਟ ਸ਼ਟਰ ਸਪੀਡ |
30 ਸੈਕਿੰਡ |
ਜ਼ਿਆਦਾ ਤੋਂ ਜ਼ਿਆਦਾ ਸ਼ਟਰ ਸਪੀਡ |
1/6000 ਸੈਕਿੰਡ |
ਬੈਟਰੀ |
ਡੀ-ਐੱਲ. ਆਈ. 109ਲੀਥੀਅਮ-ਆਇਨ ਬੈਟਰੀ
|
ਭਾਰ |
688 ਗ੍ਰਾਮ |
ਜੀ. ਪੀ. ਐੱਸ |
ਆਪਸ਼ਨਲ |
ਕੀਮਤ(ਕੇਵਲ ਬਾਡੀ) |
650 ਡਾਲਰ (43,500 ਰੁਪਏ) |
18-35 ਐੱਮ. ਐੱਮ. ਲੈਂਜ਼ ਦੇ ਨਾਲ |
(60,000 ਰੁਪਏ)
|
Good News : ਹੁਣ ਫੇਸਬੁੱਕ 'ਤੇ ਅਪਲੋਡ ਕਰ ਸਕੋਗੇ 360-ਡਿਗਰੀ ਫੋਟੋ
NEXT STORY