ਜਲੰਧਰ— ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਹਮੇਸ਼ਾ ਲੋਕ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਲੋਕ ਬੀਮਾਰ ਹੋਣ 'ਤੇ ਵੀ ਦਵਾਈ ਲੈਣਾ ਭੁੱਲ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਪਿੱਲੋ ਹੈਲਥ ਟੀਮ ਨੇ ਦੁਨੀਆ ਦਾ ਪਹਿਲਾ ਹੈਲਥ ਕੇਅਰ ਰੋਬੋਟ ਤਿਆਰ ਕੀਤਾ ਹੈ, ਜੋ ਸਿਹਤ ਨਾਲ ਜੁੜੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਅਤੇ ਤੁਹਾਡੀ ਹਰ ਤਰ੍ਹਾਂ ਦੀ ਕਵਾਇਰੀ ਨੂੰ ਹੱਲ ਕਰੇਗਾ।
ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਧੀਆ ਨਮੂਨਾ-
ਇਸ ਨੂੰ ਐਮੇਜ਼ਾਨ ਈਕੋ ਦੇ ਕੰਸੈਪਟ 'ਤੇ ਧਿਆਨ ਦੇ ਕੇ ਬਣਾਇਆ ਗਿਆ ਹੈ। ਇਸ ਵਿਚ ਵੁਆਇਸ ਰਿਕੋਗਨਾਈਜ਼ੇਸ਼ਨ ਸਾਫਟਵੇਅਰ ਮੌਜੂਦ ਹਨ, ਜੋ ਇੰਟਰਨੈੱਟ ਰਾਹੀਂ ਕੰਮ ਕਰਦੇ ਹਨ, ਨਾਲ ਹੀ ਇਹ ਤੁਹਾਡੇ ਪਰਿਵਾਰਿਕ ਮੈਂਬਰਾਂ ਨੂੰ ਕੈਮਰੇ ਦੀ ਮਦਦ ਨਾਲ ਕਥਿਤ ਤੌਰ 'ਤੇ ਪਛਾਣ ਕੇ ਉਨ੍ਹਾਂ ਨੂੰ ਡੇਲੀ ਮੈਡੀਕੇਸ਼ਨ, ਹੈਲਥ ਅਤੇ ਵੈਲਨੈੱਸ ਰਿਲੇਟਿਡ ਜਾਣਕਾਰੀ ਦੇਵੇਗਾ।
ਤੁਹਾਡੀ ਸਿਹਤ ਦਾ ਰੱਖੇਗਾ ਧਿਆਨ-
ਦਵਾਈ ਲੈਣ ਦੇ ਸਮੇਂ 'ਤੇ ਇਹ ਆਡੀਓ ਅਤੇ ਵਿਜ਼ੁਅਲ ਰਿਮਾਈਂਡਰ ਨਾਲ ਤੁਹਾਨੂੰ ਦਵਾਈ ਲੈਣ ਲਈ ਕਹੇਗਾ, ਨਾਲ ਹੀ ਇਹ ਤੁਹਾਡੇ ਐਕਟਿਵ ਲੈਵਲ ਨੂੰ ਦੇਖ ਕੇ ਤੁਹਾਡੀ ਸਿਹਤ ਬਾਰੇ ਵੀ ਪੁੱਛੇਗਾ। ਘਰੋਂ ਬਾਹਰ ਹੋਣ 'ਤੇ ਇਹ ਤੁਹਾਡੇ ਸਮਾਰਟਫੋਨ 'ਤੇ ਮੈਸੇਜ ਭੇਜ ਕੇ ਤੁਹਾਨੂੰ ਦਵਾਈ ਲੈਣ ਬਾਰੇ ਯਾਦ ਦਿਵਾਏਗਾ।
ਕੀਮਤ-
ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਸਮੇਂ 'ਚ ਇਸ ਨੂੰ 599 ਡਾਲਰ (ਕਰੀਬ 40,441 ਰੁਪਏ) ਦੀ ਕੀਮਤ ਨਾਲ ਪੇਸ਼ ਕੀਤਾ ਜਾਵੇਗਾ।
ਟੋਇਟਾ C-HR ਨਾਲ ਐੱਸ. ਯੂ. ਵੀ. ਸੈਗਮੇਂਟ 'ਚ ਰੱਖੇਗੀ ਕਦਮ
NEXT STORY