ਵੈੱਬ ਡੈਸਕ- ਅੱਜਕੱਲ ਦੇ ਫੈਸ਼ਨ ਟਰੈਂਡ ਵਿਚ ਫਲਾਵਰ ਐਂਬ੍ਰਾਇਡਰੀ ਡ੍ਰੈਸਿਜ਼ ਮੁਟਿਆਰਾਂ ਵਿਚਾਲੇ ਖੂਬ ਪਸੰਦ ਕੀਤੇ ਜਾ ਰਹੇ ਹਨ। ਡ੍ਰੈਸਿਜ਼ ਜਿਵੇਂ ਸ਼ਰਾਰਾ ਸੂਟ, ਪਲਾਜ਼ੋ ਸੂਟ, ਪਲੇਅਰ ਸੂਟ, ਕਾਰਡ ਸੱਟ, ਸਾੜ੍ਹੀ ਅਤੇ ਲਹਿੰਗਾ-ਚੋਲੀ ਨਾ ਸਿਰਫ ਪਹਿਨਣ ਵਿਚ ਆਰਾਮਦਾਇਕ ਹੁੰਦੇ ਹਨ ਸਗੋਂ ਆਪਣੇ ਸਟਾਈਲਿਸ਼ ਅਤੇ ਹੈਵੀ ਲੁਕ ਕਾਰਨ ਵੀ ਖਾਸ ਦਿਖਦੇ ਹਨ। ਇਹ ਡ੍ਰੈਸਿਜ਼ ਹਰ ਮੌਕੇ ’ਤੇ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਲੁਕ ਦਿੰਦੇ ਹਨ।
ਫਲਾਵਰ ਐਂਬ੍ਰਾਇਡਰੀ ਵੱਖ-ਵੱਖ ਪੈਟਰਨ ਵਿਚ ਕੀਤੀ ਜਾਂਦੀ ਹੈ ਜੋ ਡਰੈੱਸ ਨੂੰ ਇਕ ਵੱਖਰੀ ਹੀ ਆਕਰਸ਼ਕ ਲੁਕ ਪ੍ਰਦਾਨ ਕਰਦੀ ਹੈ। ਕੁਝ ਸੂਟਾਂ ਦੀ ਨੈੱਕਲਾਈਨ, ਹੇਮਲਾਈਨ ਅਤੇ ਸਲੀਵਸ ’ਤੇ ਬਰੀਕ ਫੁੱਲਾਂ ਦੀ ਕਢਾਈ ਦੇਖਣ ਨੂੰ ਮਿਲਦੀ ਹੈ ਤਾਂ ਸਾੜ੍ਹੀਆਂ ਦੇ ਪਲੂ ਅਤੇ ਬਾਰਡਰ ’ਤੇ ਇਹ ਕਾਰੀਗਰੀ ਉਨ੍ਹਾਂ ਹੋਰ ਵੀ ਖਾਸ ਬਣਾਉਂਦੀ ਹੈ। ਫਲਾਵਰ ਐਂਬ੍ਰਾਇਡਰੀ ਨਾਲ ਕਈ ਵਾਰ ਸਟੋਨ ਵਰਕ ਵੀ ਜੋੜਿਆ ਜਾਂਦਾ ਹੈ ਜੋ ਡਰੈੱਸ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ।
ਮੁਟਿਆਰਾਂ ਖਾਸ ਤੌਰ ’ਤੇ ਮਲਟੀਕਲਰ, ਗੋਲਡਨ ਅਤੇ ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਨੂੰ ਪਸੰਦ ਕਰਦੀਆਂ ਹਨ। ਇਨ੍ਹਾਂ ਡ੍ਰੈਸਿਜ਼ ਨੂੰ ਗੋਲਡਨ, ਸਿਲਵਰ ਅਤੇ ਮਲਟੀਕਲਰ ਜਿਊਲਰੀ ਨਾਲ ਪੇਅਰ ਕਰਨ ਨਾਲ ਉਨ੍ਹਾਂ ਦੀ ਲੁਕ ਹੋਰ ਵੀ ਨਿਖਰ ਜਾਂਦੀ ਹੈ।
ਫਲਾਵਰ ਐਂਬ੍ਰਾਇਡਰੀ ਡ੍ਰੈਸਿਜ਼ ਹਰ ਤਰ੍ਹਾਂ ਦੇ ਮੌਕਿਆਂ ਲਈ ਉਪਯੁਕਤ ਹਨ। ਭਾਵੇਂ ਉਹ ਮਹਿੰਦੀ ਹੋਵੇ, ਲੇਡੀ ਸੰਗੀਤ, ਮੰਗਣੀ ਜਾਂ ਵਿਆਹ ਮੁਟਿਆਰਾਂ ਇਨ੍ਹਾਂ ਡ੍ਰੈਸਿਦਡ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਖਾਸ ਕਰ ਕੇ ਫਲਾਵਰ ਐਂਬ੍ਰਾਇਡਰੀ ਵਾਲੇ ਲਹਿੰਗਾ-ਚੋਲੀ ਅੱਜਕੱਲ ਬਹੁਤ ਟਰੈਂਡ ਵਿਚ ਹਨ। ਮੁਟਿਆਰਾਂ ਨੂੰ ਵਿਆਹਾਂ ਵਿਚ ਇਸ ਤਰ੍ਹਾਂ ਦੇ ਲਹਿੰਗਾ ਚੋਲੀ ਵਿਚ ਦੇਖਿਆ ਜਾ ਸਕਦਾ ਹੈ। ਇਹ ਉਨ੍ਹਾਂ ਨੂੰ ਸਟਾਈਲਿਸ਼ ਅਤੇ ਟਰੈਂਡੀ ਲੁਕ ਦਿੰਦੇ ਹਨ। ਇਹ ਡ੍ਰੈਸਿਜ਼ ਨਾ ਸਿਰਫ ਫੈਸ਼ਨੇਬਲ ਹਨ ਸਗੋਂ ਇਨ੍ਹਾਂ ਨੂੰ ਪਹਿਨ ਕੇ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਲੁਕ ਮਿਲਦੀ ਹੈ।
ਫਲਾਵਰ ਐਂਬ੍ਰਾਇਡਰੀ ਡ੍ਰੈਸਿਜ਼ ਨਾਲ ਮੁਟਿਆਰਾਂ ਨੂੰ ਲਾਈਟ ਤੋਂ ਹੈਵੀ ਜਿਊਲਰੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਜ਼ਿਆਦਾਤਰ ਗੋਲਡਨ, ਸਿਲਵਰ ਜਾਂ ਮਲਟੀ ਕਲਰ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਨਾਲ ਹੇਅਰ ਡੂ, ਓਪਨ ਹੇਅਰ, ਪਰਾਂਦਾ ਗੁੱਤ ਜਾਂ ਬਨ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਗੋਲਡਨ, ਸਿਲਵਰ ਜਾਂ ਨਿਊਡ ਕਲਰ ਦੀ ਸਟ੍ਰੈਪੀ ਹੀਲਸ, ਸੈਂਡਲ ਬੇਲੀ ਆਦਿ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਖਾਸ ਮੌਕਿਆਂ ਦੌਰਾਨ ਇਨ੍ਹਾਂ ਡ੍ਰੈਸਿਜ਼ ਨਾਲ ਪੋਟਲੀ, ਕਲਚ ਜਾਂ ਬੈਗ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਹੋਰ ਵੀ ਸਟਾਈਲਿਸ਼ ਦਿਖਾਉਂਦਾ ਹੈ।
ਸ਼ੂਗਰ ਹੀ ਨਹੀਂ ਇਨ੍ਹਾਂ ਬੀਮਾਰੀਆਂ 'ਚ ਵੀ ਫ਼ਾਇਦੇਮੰਦ ਹਨ ਮੇਥੀ ਦੇ ਬੀਜ, ਜਾਣੋ ਸੇਵਨ ਦਾ ਸਹੀ ਤਰੀਕਾ
NEXT STORY