ਵੈੱਬ ਡੈਸਕ- ਅੱਜਕੱਲ੍ਹ ਮੁਟਿਆਰਾਂ ਅਤੇ ਔਰਤਾਂ ਵਿਆਹ, ਮੰਗਣੀ, ਮਹਿੰਦੀ ਆਦਿ ਫੰਕਸ਼ਨਾਂ ’ਚ ਨਵੇਂ ਡਿਜ਼ਾਈਨ, ਕੱਟ ਅਤੇ ਵਰਕ ਵਾਲੇ ਲਹਿੰਗ-ਚੋਲੀ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਸਟਾਈਲਿਸ਼ ਅਤੇ ਸਮਾਰਟ ਲੁਕ ਦਿੰਦੇ ਹਨ। ਅੱਜਕੱਲ ਸਿਲਵਰ ਐਂਬ੍ਰਾਇਡਰੀ ਲਹਿੰਗਾ-ਚੋਲੀ ਭਾਰਤੀ ਵਿਆਹਾਂ ਵਿਚ ਇਕ ਆਧੁਨਿਕ ਅਤੇ ਸ਼ਾਨਦਾਰ ਬਦਲ ਦੇ ਰੂਪ ਵਿਚ ਉਭਰ ਰਹੇ ਹਨ। ਇਹ ਮੁਟਿਆਰਾਂ ਅਤੇ ਔਰਤਾਂ ਨੂੰ ਰਵਾਇਤੀ ਲਾਲ ਅਤੇ ਸੁਨਹਿਰੇ ਰੰਗਾਂ ਤੋਂ ਹੱਟਕੇ ਇਕ ਅਨੋਖੀ ਅਤੇ ਰਾਇਲ ਲੁਕ ਪ੍ਰਦਾਨ ਕਰਦੇ ਹਨ। ਸਿਲਵਰ ਐਂਬ੍ਰਾਇਡਰੀ ਲਹਿੰਗਾ-ਚੋਲੀ ਆਮਤੌਰ ’ਤੇ ਹਲਕੇ ਅਤੇ ਭਾਰੀ ਦੋਵਾਂ ਤਰ੍ਹਾਂ ਦੇ ਕੱਪੜਿਆਂ ਨਾਲ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਲਹਿੰਗਿਆਂ ਵਿਚ ਸਿਲਵਰ ਥ੍ਰੈਡ, ਸੀਕਵਿਨ, ਬੀਡਸ ਅਤੇ ਸਟੋਨ ਦੀ ਵਰਤੋਂ ਕਰ ਕੇ ਔਖੇ ਪੈਟਰਨ ਬਣਾਏ ਜਾਂਦੇ ਹਨ, ਜੋ ਇਸਨੂੰ ਇਕ ਰਾਇਲ ਲੁਕ ਦੇ ਰਹੇ ਹਨ।
ਦੁਪੱਟੇ ਵਿਚ ਹਲਕੀ ਕਢਾਈ ਅਤੇ ਬਾਰਡਰ ਵਰਕ ਇਸਨੂੰ ਸੰਤੁਲਿਤ ਲੁਕ ਦਿੰਦੇ ਹਨ ਜਦਕਿ ਬਲਾਊਜ ’ਚ ਸਿਲਵਰ ਵਰਕ ਨਾਲ ਕਟਵਰਕ ਬਹੁਤ ਟਰੈਂਡ ਵਿਚ ਹਨ। ਅੱਜਕੱਲ ਕਈ ਡਿਜ਼ਾਈਨਾਂ ਦੇ ਲਹਿੰਗਾ-ਚੋਲੀ ਟਰੈਂਡ ਵਿਚ ਹਨ ਜਿਵੇਂ ਹੈਵੀ ਫਲੇਅਰ ਲਹਿੰਗਾ-ਚੋਲੀ, ਮਿਰਰ ਵਰਕ ਲਹਿੰਗਾ-ਚੋਲੀ, ਕ੍ਰਾਪ ਟਾਪ ਲਹਿੰਗਾ ਅਤੇ ਲਾਈਟ ਵੇਟ ਲਹਿੰਗਾ-ਚੋਲੀ ਆਦਿ। ਕਈ ਮੁਟਿਆਰਾਂ ਗੋਲਡਨ ਜਾਂ ਮਲਟੀਕਲਰ ਐਂਬ੍ਰਾਇਡਰੀ ਤੋਂ ਜ਼ਿਆਦਾ ਸਿਲਵਰ ਐਂਬ੍ਰਾਇਡਰੀ ਵਾਲੇ ਲਹਿੰਗਾ-ਚੋਲੀ ਨੂੰ ਕੂਜ ਕਰਨਾ ਪਸੰਦ ਕਰ ਰਹੀਆਂ ਹਨ।
ਮੁਟਿਆਰਾਂ ਅਤੇ ਔਰਤਾਂ ਦੇ ਨਾਲ-ਨਾਲ ਲਾੜੀਆਂ ਵਿਚ ਇਨ੍ਹਾਂ ਲਹਿੰਗਾ-ਚੋਲੀ ਦਾ ਕ੍ਰੇਜ ਦੇਖਿਆ ਜਾ ਸਕਦਾ ਹੈ। ਇਹ ਲਹਿੰਗਾ-ਚੋਲੀ ਨਾ ਸਿਰਫ ਇਕ ਡਰੈੱਸ ਹੈ ਸਗੋਂ ਇਹ ਲਾੜੀ ਦੀ ਸੁੰਦਰਤਾ ਅਤੇ ਵਿਅਕਤੀਤਵ ਨੂੰ ਨਿਖਾਰਦਾ ਹੈ। ਇਸਦੀ ਬਹੁਪੱਖੀ ਪ੍ਰਤਿਭਾ ਅਤੇ ਰਾਇਲ ਲੁਕ ਇਸਨੂੰ ਜ਼ਿਆਦਾ ਲਾੜੀਆਂ ਦੀ ਪਸੰਦ ਬਣਾ ਰਿਹਾ ਹੈ। ਜਿਥੇ ਲਾੜੀਆਂ ਨੂੰ ਰੈੱਡ, ਮੈਰੂਨ, ਚਾਕਲੇਟ, ਡਾਰਕ ਪਿੰਕ ਆਦਿ ਰੰਗਾਂ ਵਿਚ ਇਹ ਲਹਿੰਗਾ-ਚੋਲੀ ਪਸੰਦ ਆ ਰਹੇ ਹਨ ਉਥੇ ਮੁਟਿਆਰਾਂ ਅਤੇ ਔਰਤਾਂ ਨੂੰ ਬਲਿਊ, ਪਰਪਲ, ਲੈਮਨ ਗ੍ਰੀਨ, ਬੇਬੀ ਪਿੰਕ ਆਦਿ ਰੰਗ ਦੇ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ।
ਸਿਲਵਰ ਵਰਕ ਲਹਿੰਗਾ-ਚੋਲੀ ਨਾਲ ਮੁਟਿਆਰਾਂ ਨੂੰ ਸਿਲਵਰ ਝੁਮਕੇ, ਚੋਕਰ ਅਤੇ ਟਿੱਕਾ ਪਰਫੈਕਟ ਲੱਗਦੇ ਹਨ। ਫੁੱਟਵੀਅਰ ਵਿਚ ਟ੍ਰੈਡੀਸ਼ਨਲ ਜੁੱਤੀਆਂ ਅਤੇ ਹੀਲਸ ਮੁਟਿਆਰਾਂ ਦੀ ਲੁਕ ਨੂੰ ਪੂਰਾ ਕਰਦੀਆਂ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਨੂੰ ਹੇਅਰ ਡੂ, ਸਲੀਕ ਪੋਨੀਟੇਲ ਜਾਂ ਪਰਾਂਦੇ ਵਾਲੀ ਗੁੱਤ ਕੀਤੇ ਦੇਖਿਆ ਜਾ ਸਕਦਾ ਹੈ। ਇਨਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਸਿਲਵਰ ਬੈਗ, ਕਲਚ ਜਾਂ ਪੋਟਲੀ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਹੈ ਡਬਲ ਸ਼ੇਡ ਡਰੈੱਸ
NEXT STORY