ਜਲੰਧਰ : ਇੰਟਰਨੈੱਟ ਸਰਚ ਜਾਇੰਟ ਕੰਪਨੀਆਂ ਵੱਲੋਂ ਸੈਲਫ ਡ੍ਰਾਈਵਿੰਗ ਕਾਰਾਂ ਦਾ ਨਿਰਮਾਣ ਇਕ ਟ੍ਰੈਂਡ ਬਣਦਾ ਜਾ ਰਿਹਾ ਹੈ। ਹੁਣ ਰਸ਼ੀਆ ਦੀ ਮਸ਼ਹੂਰ ਸਰਚ ਜਾਇੰਟ ਕੰਪਨੀ ਯੈਂਡੈਕਸ ਵੀ ਇਹੀ ਕੁਝ ਕਰਨਾ ਚਾਹੁੰਦੀ ਹੈ। ਯੈਂਡੈਕਸ ਡੈਮਲਰ ਤੇ ਟ੍ਰੱਕ ਨਿਰਮਾਤਾ ਕੰਪਨੀ ਕਮੈਜ਼ ਨਾਲ ਮਿਲ ਕੇ ਇਕ ਆਟੋਨੋਮਸ ਬੱਸ ਦਾ ਨਿਰਮਾਣ ਕਰਨ ਜਾ ਰਹੀ ਹੈ, ਜਿਸ 'ਚ 12 ਲੋਕ ਬੈਠ ਸਕਨਗੇ। ਇਹ ਬੱਸ ਇਕ ਵਾਰ 'ਚ ਚਾਰਜ ਹੋਣ 'ਤੇ 124 ਮੀਲ ਦਾ ਸਫਰ ਤੈਅ ਕਰ ਸਕੇਗੀ।
ਯੈਂਡੈਕਸ ਇਸ ਬੱਸ 'ਚ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ, ਕੰਪਿਊਟਰ ਵਿਜ਼ਨ ਤੇ ਵੁਆਇਸ ਰਿਕੋਗਨਾਈਜ਼ੇਸ਼ਨ ਦਾ ਕੰਟ੍ਰੀਬਿਊਸ਼ਨ ਦਵੇਗੀ। ਇਹ ਤੁਹਾਡੇ ਸਮਾਰਟਫੋਨ ਨਾਲ ਜੁੜੀ ਹੋਵੇਗੀ ਤੇ ਯੈਂਡੈਕਸ ਦੀ ਮੋਬਾਇਲ ਐਪ ਰਾਹੀਂ ਤੁਸੀਂ ਆਪਣੀ ਡੈਸਟੀਨੇਸ਼ਨ ਦਾ ਬਿਓਰਾ ਦਰਜ ਕਰ ਸਕੋਗੇ। 2017 ਤੱਕ ਇਸ ਸੈਲਫ ਡ੍ਰਾਈਵਿੰਗ ਬੱਸ ਦੀ ਟੈਸਟਿੰਗ ਸ਼ੁਰੂ ਹੋ ਜਾਵੇਗੀ। ਬਹੁਤ ਘੱਟ ਸੰਭਾਵਨਾ ਹੈ ਕਿ ਇਸ ਨੂੰ ਰਸ਼ਿਆ ਦੇ ਬਾਹਰ ਭੇਜਿਆ ਜਾਵੇਗਾ। ਹੋ ਸਕਦਾ ਹੈ ਯੈਂਡੈਕਸ ਹੋਰ ਵ੍ਹੀਕਲਜ਼ 'ਚ ਆਪਣੀ ਤਕਨੀਕ ਦੀ ਵਰਤੋਂ ਕਰੇ। ਇਸ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਪੂਰੀ ਦੁਨੀਆ 'ਚ ਵਰਡਵਾਈਡ ਆਟੋਨੋਮਸ ਵ੍ਹੀਕਲਜ਼ ਨਾਲ ਟ੍ਰਾਂਸਪੋਰਟ ਇਕ 'ਮੇਨਸਟ੍ਰੀਮ' ਬਣ ਜਾਵੇਗਾ।
ਬ੍ਰਹਿਸਪਤੀ ਦੇ ਨੇੜਿਓਂ ਲੰਘੀ ਨਾਸਾ ਦੀ ਜੂਨੋ ਪੁਲਾੜ ਗੱਡੀ
NEXT STORY