ਜਲੰਧਰ- ਸੈਮਸੰਗ ਦੀ ਗਿਅਰ ਸਮਾਰਟਵਾਚ ਦੱਖਣੀ ਕੋਰੀਆਈ ਕੰਪਨੀ ਦੇ ਪ੍ਰਸਿੱਧ ਡਿਵਾਈਸਿਸ 'ਚ ਇਕ ਹੈ। ਫਿਲਹਾਲ ਗਿਅਰ ਡਿਵਾਈਸਿਸ ਐਂਡਰਾਇਡ ਸਮਾਰਟਫੋਨਜ਼ ਨਾਲ ਹੀ ਕੰਪੇਟੇਬਲ ਹੁੰਦੇ ਸੀ ਪਰ ਹੁਣ ਆਈ. ਓ. ਐੱਸ. ਡਿਵਾਈਸਸ ਨਾਲ ਵੀ ਗਿਅਰ ਡਿਵਾਈਸਿਸ ਕੰਮ ਕਰਨਗੇ। ਸੈਮਸੰਗ ਨੇ (7 ਜਨਵਰੀ 2017) ਗਿਅਰ ਡਿਵਾਈਸਿਸ ਲਈ ਪਹਿਲਾਂ ਆਈ. ਓ. ਐੱਸ. ਦਾ ਐਲਾਨ ਕੀਤਾ ਹੈ।
ਸੈਮਸੰਗ ਨੇ 2 ਗਿਅਰ ਐਪਸ ਨੂੰ ਆਈ. ਓ. ਐੱਸ. ਡਿਵਾਈਸਿਸ ਲਈ ਪੇਸ਼ ਕੀਤਾ ਹੈ, ਜਿਸ 'ਚ ਇਕ ਹੈ 'ਗਿਅਰ ਐੱਸ' ਅਤੇ ਦੂਜਾ 'ਗਿਅਰ ਫਿੱਟ' ਐਪ। ਗਿਅਰ ਐੱਸ ਐਪ ਦੇ ਰਾਹੀ ਆਈਫੋਨ ਯੂਜਰਸ ਗਿਅਰ 2 ਅਤੇ ਗਿਅਰ 3 ਨੂੰ ਆਪਣੇ ਫੋਨ ਨਾਲ ਕਨੈਕਟ ਕਰ ਸਕਣਗੇ, ਜਦ ਕਿ ਗਿਅਰ ਫਿੱਟ ਐਪ ਗਿਅਰ ਫਿੱਟ 2 ਡਿਵਾਈਸਿਸ ਨੂੰ ਆਈਫੋਨਜ਼ ਨਾਲ ਜੋੜੇਗੀ।
ਇਨ੍ਹਾਂ ਐਪਸ ਦੀ ਮਦਦ ਨਾਲ ਗਿਅਰ 2, ਗਿਅਰ 3 ਅਤੇ ਗਿਅਰ ਫਿੱਟ 2 ਇਸਤੇਮਾਲ ਕਰਨ ਵਾਲਿਆਂ ਨੂੰ ਗਿਅਰ ਐਪ ਸਟੋਰ ਦੇ ਰਾਹੀ ਫੀਚਰਸ ਨੂੰ ਮਾਨਿਟਰ ਅਤੇ ਐਪ ਨੂੰ ਮੈਨੇਜ਼ ਕਰਨ 'ਚ ਮਦਦ ਮਿਲੇਗੀ।
bentley ਨੇ ਕੀਤਾ ਦੁਨੀਆ ਦੀ ਸਭ ਤੋਂ ਤੇਜ਼ 4-ਸੀਟਰ ਕਾਰ ਦਾ ਖੁਲਾਸਾ
NEXT STORY