ਜਲੰਧਰ—ਸਾਊਥ ਕੋਰੀਅਨ ਟੈੱਕ ਜੁਆਇੰਟ ਸੈਮਸੰਗ ਆਪਣੇ ਫੋਲਡੇਬਲ ਡਿਸਪਲੇਅ ਸਮਾਰਟਫੋਨ ਨੂੰ ਬਣਾਉਣ 'ਚ ਲੱਗਿਆ ਹੋਇਆ ਹੈ। ਪਰ ਅਜੇ ਤੱਕ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਆਈ ਹੈ ਕਿ ਇਸ ਫੋਨ ਨੂੰ ਕਿਹੜੇ ਮਹੀਨੇ ਲਾਂਚ ਕੀਤਾ ਜਾਵੇਗਾ। ਇਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਫੋਨ ਨੂੰ ਇਸ ਸਾਲ ਨਵੰਬਰ ਮਹੀਨੇ 'ਚ ਲਾਂਚ ਕੀਤਾ ਜਾਵੇਗਾ।

ਸੈਮਸੰਗ ਦੇ ਸੀ.ਈ.ਓ. ਡੀਜੇ ਕੋਹ ਨੇ ਕਿਹਾ ਕਿ ਸੈਮਸੰਗ ਦੇ ਇਸ ਸਮਾਰਟਫੋਨ ਨੂੰ ਬਣਾਉਣਾ ਥੋੜਾ ਮੁਸ਼ਕਲ ਸੀ ਪਰ ਅਸੀਂ ਇਹ ਪ੍ਰੋਸੈੱਸ ਤਕਰੀਬਨ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਇਸ ਸਮਾਰਟਫੋਨ ਦਾ ਐਲਾਨ ਨਵੰਬਰ 'ਚ ਹੋਣ ਵਾਲੇ ਸੈਮਸੰਗ ਦੇ ਡਿਵੈੱਲਪਰ ਕਾਨਫਰੰਸ ਦੌਰਾਨ ਕਰ ਸਕਦੀ ਹੈ। ਹਾਲਾਂਕਿ ਡਿਵਾਈਸ ਸੇਲ ਲਈ ਉਪਲੱਬਧ ਹੋਵੇਗਾ। ਇਸ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਫੋਨ ਦੇ ਨਾਂ ਦੀ ਗੱਲ ਕਰੀਏ ਤਾਂ ਫੋਨ ਦਾ ਨਾਂ ਗਲੈਕਸੀ ਐਕਸ ਸਮਾਰਟਫੋਨ ਹੋ ਸਕਦਾ ਹੈ। ਇਸ ਫੋਨ ਦੇ ਲਾਂਚ ਤੋਂ ਬਾਅਦ ਇਕ ਗੱਲ ਤਾਂ ਤੈਅ ਹੈ ਕਿ ਸਮਾਰਟਫੋਨ ਮਾਰਕੀਟ 'ਚ ਇਹ ਕਈ ਹੈਂਡਸੈੱਟ ਮੈਕਰਸ ਨੂੰ ਝਟਕਾ ਦੇ ਸਕਦਾ ਹੈ। ਕੋਹ ਨੇ ਹਾਲਾਂਕਿ ਸਮਾਰਟਫੋਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਇੰਨਾਂ ਜ਼ਰੂਰ ਦੱਸਿਆ ਹੈ ਕਿ ਸਮਾਰਟਫੋਨ ਕਿਵੇਂ ਕੰਮ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਤੁਸੀਂ ਕਈ ਸਾਰੀਆਂ ਚੀਜਾਂ ਫੋਨ ਨੂੰ ਫੋਲਡ ਕਰ, ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਕੁਝ ਬ੍ਰਾਊਜ ਕਰਨਾ ਹੈ ਤਾਂ ਤੁਹਾਨੂੰ ਇਸ ਦੇ ਲਈ ਫੋਨ ਨੂੰ ਅਨਫੋਲਡ ਕਰਨਾ ਹੋਵੇਗਾ। ਪਰ ਅਨਫੋਲਡ ਹੋਣ ਤੋਂ ਬਾਅਦ ਕੰਪਨੀ ਫੋਨ 'ਚ ਕੀ ਕੁਝ ਨਵਾਂ ਦੇ ਰਹੀ ਹੈ? ਜੇਕਰ ਅਨਫੋਲਡ ਹੋਣ 'ਤੇ ਵੀ ਇਹ ਇਕ ਟੈਬਲੇਟ ਵਰਗਾ ਅਨੁਭਵ ਦੇਵੇਗੀ ਤਾਂ ਇਸ ਦਾ ਕੀ ਫਾਇਦਾ ਅਤੇ ਕੋਈ ਯੂਜ਼ਰਸ ਇਸ ਨੂੰ ਕਿਉਂ ਖਰੀਦੇਗਾ। ਇਸ ਲਈ ਹਰ ਡਿਵਾਈਸ ਉਸ ਦਾ ਆਕਾਰ ਹਰ ਫੀਚਰ ਅਤੇ ਉਸ ਦਾ ਇਨੋਵੇਸ਼ਨ ਯੂਜ਼ਰਸ ਨੂੰ ਇਕ ਨਵਾਂ ਸੰਦੇਸ਼ ਦੇ ਰੂਪ 'ਚ ਲਗਣਾ ਚਾਹੀਦਾ।

ਗਲੈਕਸੀ ਨੋਟ 9 ਦੇ ਲਾਂਚ ਸਮੇਂ ਡੀਜੇ ਕੋਹ ਨੇ ਕਿਹਾ ਸੀ ਕਿ ਕੰਪਨੀ ਆਪਣਾ ਪਹਿਲਾ ਸਮਾਰਟਫੋਨ 5ਜੀ ਸਪੋਰਟ ਨਾਲ ਲਾਂਚ ਕਰਨ ਵਾਲੀ ਹੈ ਪਰ ਇਹ ਗਲੈਕਸੀ ਐੱਸ10 ਨਹੀਂ ਹੋਵੇਗਾ। ਜਿਸ ਨਾਲ ਇਹ ਅੰਦਾਜਾ ਲਗ ਗਿਆ ਸੀ ਕਿ ਸੈਮਸੰਗ ਆਪਣਾ ਇਹ ਸਮਾਰਟਫੋਨ ਫੋਲਡੇਬਲ ਸਮਾਰਟਫੋਨ ਦੇ ਰੂਪ 'ਚ ਲਾਂਚ ਕਰਨ ਵਾਲੀ ਹੈ। ਗਲੈਕਸੀ ਐਕਸ ਦੀ ਜੇਕਰ ਪਿਛਲੀਆਂ ਲੀਕਸ ਦੇ ਬਾਰੇ 'ਚ ਗੱਲ ਕਰੀਏ ਤਾਂ ਫੋਨ 'ਚ 7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ ਜੋ ਮੁੜ ਕੇ ਅੱਧੀ ਹੋ ਜਾਵੇਗੀ। ਉੱਥੇ ਅਸੀਂ ਪਹਿਲੇ ਵੀ ਕਈ ਅਜਿਹੀਆਂ ਤਸਵੀਰਾਂ ਦੇਖੀਆਂ ਹਨ ਜਿਥੇ ਤਸਵੀਰ ਮੁੜ ਕੇ ਤਿੰਨ ਹਿੱਸਿਆਂ 'ਚ ਹੋ ਗਈ। ਜੇਕਰ ਅਜਿਹਾ ਹੁੰਦਾ ਹੈ ਤਾਂ ਫੋਨ ਦਾ ਇਕ ਹਿੱਸਾ ਡੇਟ ਅਤੇ ਟਾਈਮ, ਨੋਟੀਫਿਕੇਸ਼ਨ, ਬੈਟਰੀ ਅਤੇ ਦੂਜੀਆਂ ਜ਼ਰੂਰੀ ਚੀਜਾਂ ਦੱਸੇਗਾ।
Realme 2 : ਸਿਰਫ 5 ਮਿੰਟਾਂ 'ਚ ਵਿਕ ਗਏ ਸਮਾਰਟਫੋਨ ਦੇ 2 ਲੱਖ ਯੂਨਿਟਸ
NEXT STORY