ਜਲੰਧਰ—Realme ਦਾ ਇਕ ਆਨਲਾਈਨ ਐਕਸਕਲੂਸੀਵ ਬ੍ਰਾਂਡ ਹੋਣਾ ਬਿਹਤਰ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਰੀਅਲਮੀ 1 ਦੀ ਕਾਮਯਾਬੀ ਤੋਂ ਬਾਅਦ ਕੰਪਨੀ ਨੇ ਭਾਰਤ 'ਚ ਰੀਅਲਮੀ2 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਸੀ। ਹੁਣ ਇਸ ਨੂੰ ਵੀ ਵੱਡੀ ਕਾਮਯਾਬੀ ਮਿਲਦੀ ਦਿਖ ਰਹੀ ਹੈ। ਰੀਅਲਮੀ 2 ਨੂੰ ਪਹਿਲੀ ਵਾਰ ਮੰਗਲਵਾਰ ਨੂੰ ਸੇਲ ਲਈ ਉਪਲੱਬਧ ਕਰਵਾਇਆ ਗਿਆ ਸੀ ਅਤੇ ਮਿਲੀ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ਦੇ ਦੋ ਲੱਖ ਯੂਨਿਟਸ ਸਿਰਫ 5 ਮਿੰਟਾਂ 'ਚ ਹੀ ਸੋਲਡ ਆਊਟ ਹੋ ਗਏ।

ਘੱਟ ਕੀਮਤ 'ਚ ਬਿਹਤਰ ਫੀਚਰਸ ਹੋਣ ਕਾਰਨ ਇਸ ਸਮਾਰਟਫੋਨ ਦੀ ਡਿਮਾਂ ਕਾਫੀ ਜ਼ਿਆਦਾ ਹੋ ਰਹੀ ਹੈ। ਹਾਲਾਂਕਿ ਕੁਝ ਗਾਹਕ ਇਸ ਸਮਾਰਟਫੋਨ ਨੂੰ ਪਹਿਲੀ ਸੇਲ 'ਚ ਖਰੀਦ ਵੀ ਨਹੀਂ ਸਕੇ। ਪਰ ਅਜਿਹੇ ਗਾਹਕਾਂ ਲਈ ਰੀਅਲਮੀ 2 ਨੂੰ ਅਗਲੀ ਸੇਲ 'ਚ ਫਿਰ ਤੋਂ ਖਰੀਦਣ ਦਾ ਮੌਕਾ ਹੋਵੇਗਾ। ਰੀਅਲਮੀ 2 ਦੇ 3ਜੀ.ਬੀ.+32ਜੀ.ਬੀ. ਵੇਰੀਐਂਟ ਦੀ ਕੀਮਤ 8,990 ਰੁਪਏ ਅਤੇ 4ਜੀ.ਬੀ. ਰੈਮ+64ਜੀ.ਬੀ. ਵੇਰੀਐਂਟ ਦੀ ਕੀਮਤ 10,990 ਰੁਪਏ ਰੱਖੀ ਗਈ ਹੈ। ਦੋਵੇਂ ਵੇਰੀਐਂਟਸ ਅਗਲੇ ਹਫਤੇ 11 ਸਤੰਬਰ ਨੂੰ ਫਿਰ ਤੋਂ ਫਲਿੱਪਕਾਰਟ 'ਤੇ ਉਪਲੱਬਧ ਹੋਣਗੇ। ਪਹਿਲੀ ਸੇਲ ਦੀ ਤਰ੍ਹਾਂ ਹੀ ਗਾਹਕ ਇਸ ਨੂੰ ਦੁਪਹਿਰ 12 ਵਜੇ ਤੋਂ ਖਰੀਦ ਸਕਣਗੇ। 5 ਮਿੰਟ 'ਚ 2 ਲੱਖ ਯੂਨਿਟਸ ਦੀ ਸੇਲ ਦੀ ਜਾਣਕਾਰੀ ਕੰਪਨੀ ਨੇ ਖੁਦ ਟਵਿਟਰ 'ਤੇ ਸਾਂਝਾ ਕੀਤੀ ਹੈ।

ਰੀਅਲਮੀ 2 ਦੇ ਸਪੈਸੀਫਿਕੇਸ਼ਨਸ
ਡਿਊਲ-ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਬੇਸਡ ColorOS 5.1 'ਤੇ ਚੱਲਦਾ ਹੈ। ਇਸ 'ਚ 19:9 ਰੇਸ਼ੀਓ ਨਾਲ 6.2 ਇੰਚ ਐੱਚ.ਡੀ.+ (720x1520 ਪਿਕਸਲ) ਇਨ-ਸੇਲ ਪੈਨਲ ਦਿੱਤਾ ਗਿਆ ਹੈ। ਇਸ 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਮੌਜੂਦ 32ਜੀ.ਬੀ./64ਜੀ.ਬੀ. ਇੰਟਰਨਲ ਮੈਮਰੀ ਨੂੰ ਕਾਰਡ ਦੀ ਮਦਦ ਨਾਲ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪਹਿਲਾ ਕੈਮਰਾ 13 ਮੈਗਾਪਿਕਸਲ ਅਤੇ ਦੂਜਾ ਕੈਮਰਾ 2 ਮੈਗਾਪਿਕਸਲ ਦਾ ਹੈ। ਉੱਥੇ ਇਸ ਦੇ ਫਰੰਟ 'ਚ ਐੱਫ/2.2 ਅਪਰਚਰ ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟ ਲਈ ਇਸ 'ਚ ਡਿਊਲ 4G VoLTE, Wi-Fi, ਬਲੂਟੁੱਥ,v4.2,GPS/A-GPS,GLONASS,ਮਾਈਕ੍ਰੋ-ਯੂ.ਐੱਸ.ਬੀ.,ਓ.ਟੀ.ਜੀ. ਸਪੋਰਟ ਅਤੇ 3.5 ਐੱਮ.ਐੱਮ. ਹੈੱਡਫੋਨ ਜੈਕ ਦਾ ਸਪੋਰਟ ਦਿੱਤਾ ਗਿਆ ਹੈ। ਇਸ 'ਚ ਫਿਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਸੈਂਸਰ ਦੋਵੇਂ ਹੀ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,230 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਨਿਓਨ ਗ੍ਰੀਨ ਹਾਈਲਾਈਟ ਦੇ ਨਾਲ ਲਾਂਚ ਹੋਇਆ ਟਾਟਾ Nexon ਦਾ ਸਪੈਸ਼ਲ Kraz ਐਡੀਸ਼ਨ
NEXT STORY