ਗੈਜੇਟ ਡੈਸਕ– ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਸੈਮਸੰਗ ਦੀ ਏ-ਸੀਰੀਜ਼ ਦਾ ਇਕ ਫੋਨ ਸਸਤਾ ਹੋ ਗਿਆ ਹੈ। Samsung Galaxy A32 ਦੀ ਕੀਮਤ ’ਚ 3,400 ਰੁਪਏ ਦੀ ਕਟੌਤੀ ਹੋਈ ਹੈ। ਫੋਨ ਨੂੰ ਨਵੀਂ ਕੀਮਤ ਦੇ ਨਾਲ ਐਮਾਜ਼ੋਨ ਇੰਡੀਆ ’ਤੇ ਵੇਖਿਆ ਜਾ ਸਕਦਾ ਹੈ। ਫੋਨ ਦੋ ਰੈਮ ਅਤੇ ਸਟੋਰੇਜ ਵੇਰੀਐਂਟ ’ਚ ਉਪਲੱਬਧ ਹੈ ਅਤੇ ਦੋਵਾਂ ਦੀ ਕੀਮਤ ਘਟੀ ਹੈ। ਕਟੌਤੀ ਤੋਂ ਬਾਅਦ Samsung Galaxy A32 ਦੀ ਕੀਮਤ 20,000 ਰੁਪਏ ਤੋਂ ਵੀ ਘੱਟ ਹੋ ਗਈ ਹੈ। ਫੋਨ ਨੂੰ ਪਿਛਲੇ ਸਾਲ ਮਾਰਚ ’ਚ ਲਾਂਚ ਕੀਤਾ ਗਿਆ ਸੀ।
Samsung Galaxy A32 ਦੀ ਨਵੀਂ ਕੀਮਤ
ਐਮਾਜ਼ੋਨ ’ਤੇ Samsung Galaxy A32 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਹੁਣ 18,500 ਰੁਪਏ ਹੋ ਗਈ ਹੈ ਜੋ ਪਹਿਲੰ 21,999 ਰੁਪਏ ਸੀ, ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਹੁਣ 18,750 ਰੁਪਏ ਹੋ ਗਈ ਹੈ ਜਦਕਿ ਇਸਦੀ ਕੀਮਤ ਪਹਿਲਾਂ 23,499 ਰੁਪਏ ਸੀ।
Samsung Galaxy A32 ਦੇ ਫੀਚਰਜ਼
Samsung Galaxy A32 ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਐਮੋਲੇਡ ਇਨਫਿਨਿਟੀ ਯੂ ਨੌਚ ਡਿਸਪਲੇਅ ਮਿਲੇਗੀ। ਫੋਨ ’ਚ ਮੀਡੀਆਟੈੱਕ ਹੀਲਿਓ ਜੀ80 ਪ੍ਰੋਸੈਸਰ, 8 ਜੀ.ਬੀ. ਰੈਮ+128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1ਟੀ.ਬੀ. ਤਕ ਵਧਾਇਆ ਜਾ ਸਕੇਗਾ। 8 ਜੀ.ਬੀ. ਰੈਮ ਵਾਲੇ ਮਾਡਲ ਨਾਲ 4 ਜੀ.ਬੀ. ਵਰਚੁਅਲ ਰੈਮ ਮਿਲੇਗੀ।
ਫੋਨ ’ਚ ਕਵਾਡ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਅਤੇ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ 5000mAh ਦੀ ਬੈਟਰੀ ਹੈ ਜੋ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਚਾਰਜਿੰਗ ਲਈ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਜੀਓ ਦਾ ਡੇਲੀ 1.5GB ਡਾਟਾ ਵਾਲਾ ਸਭ ਤੋਂ ਸਸਤਾ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
NEXT STORY