ਗੈਜੇਟ ਡੈਸਕ- ਪਿਛਲੇ ਮਹੀਨੇ ਸੈਮਸੰਗ ਨੇ ਗਲੈਕਸੀ ਏ7 ਨੂੰ ਭਾਰਤ 'ਚ ਪੇਸ਼ ਕੀਤਾ ਸੀ। 3 ਰੀਅਰ ਕੈਮਰੇ ਦੀ ਵਜ੍ਹਾ ਨਾਲ ਇਸ ਫੋਨ ਦੀ ਕਾਫ਼ੀ ਚਰਚਾ ਹੋ ਰਹੀ ਸੀ। ਉਥੇ ਹੀ ਕੰਪਨੀ ਨੇ ਇਸ ਫੋਨ ਦੀ ਕੀਮਤ 'ਤੇ ਆਫਰ ਦੇ ਰਹੀ ਹੈ ਕੁਝ ਦਿਨਾਂ ਲਈ ਇਹ ਫੋਨ 2,000 ਰੁਪਏ ਛੋਟ ਦੇ ਨਾਲ ਉਪਲੱਬਧ ਹੋਵੇਗਾ। ਭਾਰਤੀ ਬਾਜ਼ਾਰ 'ਚ ਇਹ ਫੋਨ 64 ਜੀ. ਬੀ ਮੈਮੋਰੀ ਤੇ 128 ਜੀ. ਬੀ ਮੈਮੋਰੀ ਦੇ ਨਾਲ ਉਪਲੱਬਧ ਹੈ। ਜਿੱਥੇ ਇਨਾਂ ਦੀ ਕੀਮਤ 23,990 ਰੁਪਏ ਤੇ 28,990 ਰੁਪਏ ਹੈ।
91ਮੋਬਾਈਲਸ ਦੀ ਇਕ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਏ7 (2018) 2,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ ਜੋ ਕਿ 30 ਨਵੰਬਰ ਤੱਕ ਹੀ ਵੈਲੀਡ ਹੈ। ਹਾਲਾਂਕਿ ਇਹ ਆਫਰ ਸਿਰਫ ਟਾਪ ਮਾਡਲ 128 ਜੀ. ਬੀ ਵਾਲੇ ਮਾਡਲ 'ਤੇ ਹੀ ਦਿੱਤਾ ਜਾ ਰਿਹਾ ਹੈ। ਸੈਮਸੰਗ ਗਲੈਕਸੀ 128 ਜੀ. ਬੀ ਮਾਡਲ ਨੂੰ ਇਸ ਦੌਰਾਨ 26,999 ਰੁਪਏ 'ਚ ਖਰੀਦਿਆ ਜਾ ਸਕੇਗਾ। ਸੈਮਸੰਗ ਦਾ ਇਹ ਆਫਰ ਆਫਲਾਈਨ ਸਟੋਰ 'ਤੇ ਉਪਲੱਬਧ ਹੈ।
Galaxy A7 'ਚ 6 ਇੰਚ ਦੀ ਫੁੱਲ ਐੱਚ. ਡੀ ਪਲੱਸ ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ ਸੈਮਸੰਗ ਦੇ ਇਸ ਹਾਉਸ ਪ੍ਰੋਸੈਸਰ ਆਕਟਾ-ਕੋਰ Exynos 7885 'ਤੇ ਚੱਲਦਾ ਹੈ। ਡਿਸਪਲੇ ਆਸਪੈਕਟ ਰੇਸ਼ਿਓ 18.5:9 ਦਾ ਹੈ ਅਤੇ ਇਸ 'ਚ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਡਿਵਾਇਸ 'ਚ 1ndroid 8 . 0 Oreo ਅਧਾਰਿਤ ਸੈਮਸੰਗ ਐਕਸਪੀਰੀਅੰਸ ਯੂਯੂਜ਼ਰਸ ਇੰਟਰਫੇਸ ਦਿੱਤਾ ਗਿਆ ਹੈ। 7alaxy 17 'ਚ 3,300 mAh ਦੀ ਬੈਟਰੀ ਦਿੱਤੀ ਗਈ ਹੈ।
ਫੋਟੋਗਰਾਫੀ ਲਈ ਰਿਅਰ 'ਚ ਟ੍ਰਿਪਲ ਕੈਮਰਾ ਮਾਡਿਊਲ ਸੈਂਸਰ 24 ਮੈਗਾਪਿਕਸਲ ਦਾ ਜਿਸ ਦਾ ਅਪਰਚਰ f/1.7, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਇਡ ਸੈਂਸਰ, ਤੀਜਾ ਡੈਪਥ ਸੈਂਸਰ ਹੈ ਜੋ 5 ਮੈਗਾਪਿਕਸਲ ਹੈ। ਇਸ ਦਾ ਅਪਰਚਰ f/2.2 ਹੈ। ਸੈਲਫੀ ਲਈ ਇਸ ਸਮਾਰਟਫੋਨ 'ਚ ਐੱਲ. ਈ. ਡੀ ਫਲੈਸ਼ ਦੇ ਨਾਲ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ 'ਚ ਲਾਈਵ ਫੋਕਸ ਅਤੇ ਪ੍ਰੋ ਲਾਈਟਿੰਗ ਮੋਡ ਦੀ ਸਪੋਰਟ ਦਿੱਤੀ ਗਈ ਹੈ ਜਿਸ ਦੇ ਤਹਿਤ ਸਟੂਡੀਓ ਲਾਈਟਿੰਗ, ਫਿਲਟਰਸ ਤੇ ਏ. ਆਰ ਈਮੋਜੀ ਦਿੱਤੇ ਗਏ ਹਨ।
20MP ਦੇ AI ਕੈਮਰਾ ਤੇ 4030mAh ਦੀ ਬੈਟਰੀ ਨਾਲ Vivo Y95 ਲਾਂਚ
NEXT STORY