ਜਲੰਧਰ- ਜਲਦ ਹੀ ਸੈਮਸੰਗ ਦੇ ਮਿਡ-ਰੇਂਜ ਸਮਾਰਟਫੋਨ Samsung Galaxy A9 Pro ਸਮਾਰਟਫੋਨ ਨੂੰ ਐਂਡਰਾਇਡ ਨੂਗਟ ਦਾ ਅਪਡੇਟ ਮਿਲਣ ਵਾਲਾ ਹੈ। ਇਸ ਸਮਾਰਟਫੋਨ ਨੂੰ ਮਈ 2016 'ਚ ਐਂਡਰਾਇਡ 6.0.1 ਮਾਰਸ਼ਮੈਲੋ ਨਾਲ ਪੇਸ਼ ਕੀਤਾ ਗਿਆ ਸੀ। ਹਾਲ ਹੀ 'ਚ ਸਮਾਰਟਫੋਨ ਨੂੰ GFX ਬੈਂਡ ਬੈਂਚਮਾਰਕਿੰਗ ਸਾਈਟ 'ਤੇ ਐਂਡਰਾਇਡ ਨੂਗਟ ਨਾਲ ਦੇਖਿਆ ਗਿਆ ਹੈ। ਸੈਮਸੰਗ ਨੇ ਆਪਣੇ ਇਸ ਸਮਾਰਟਫੋਨ ਸੈਮਸੰਗ ਗਲੈਕਸੀ ਏ9 ਪ੍ਰੋ 'ਤੇ ਇਸ ਸਾਫਟਵੇਅਰ ਦੀ ਟੈਸਟਿੰਗ ਕੀਤੀ ਹੈ।
ਜੇਕਰ ਸੈਮਸੰਗ ਗਲੈਕਸੀ ਏ9 ਪ੍ਰੋ ਸਮਾਰਟਫੋਨ ਨੂੰ ਇਹ ਅਪਡੇਟ ਮਿਲਦਾ ਹੈ ਤਾਂ ਇਹ ਐਂਡਰਾਇਡ 7.0 ਹੋਵੇਗਾ ਨਾ ਕਿ ਇਸ ਦਾ ਲੇਟੈਸਟ ਵਰਜਨ ਐਂਡਰਾਇਡ ਨੂਗਟ 7.1.1 ਇਨ੍ਹਾਂ ਸਭ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ਼ ਸਮਾਰਟਫੋਨ ਨੂੰ ਸਾਰੇ ਅਫਡੇਟ ਅਤੇ ਜੂਨ ਦਾ ਸਕਿਉਰਿਟੀ ਪੈਚ ਵੀ ਮਿਲੇਗਾ।
ਇਸ ਸਮਾਰਟਫੋਨ 'ਚ 6 ਇੰਚ ਦਾ ਫੁੱਲ ਐੱਚ. ਡੀ. ਸੁਪਰ ਐਮੋਲੇਡ ਸਕਰੀਨ ਦਿੱਤੀ ਗਈ ਹੈ। ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਫੋਨ ਦੀ ਸਕਰੀਨ ਨੂੰ ਧੂਲ, ਮਿੱਚੀ ਅਤੇ ਸਕਰੈਚ ਨਾਲ ਬਚਾਅ ਲਈ ਕਾਰਨਿੰਗ ਗੋਰਿਲਾ ਗਲਾਸ 4 ਤੋਂ ਕੋਟੇਡ ਕੀਤਾ ਗਿਆ ਹੈ। ਇਹ ਸਮਾਰਟਫੋਨ 64 ਬਿਟ ਆਕਟਾਕੋਰ ਕਵਾਲਕਮ ਸਨੈਪਡ੍ਰੈਗਨ 652 ਪ੍ਰੋ ਸੈਂਸਰ 'ਤੇ ਕੰਮ ਕਰਦਾ ਹੈ। ਇਸ 'ਚ ਬਿਹਤਰ ਗ੍ਰਾਫਿਕਸ ਲਈ ਐਡ੍ਰੋਨੋ 510 ਜੀ. ਪੀ. ਯੂ. ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਏ9 ਪ੍ਰੋ 'ਚ 4 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 256 ਜੀ. ਬੀ. ਤੱਕ ਐਕਸਪੇਂਡੇਬਲ ਡਾਟਾ ਸਟੋਰ ਕਰ ਸਕਦੇ ਹਨ।
ਸੈਮਸੰਗ ਗਲੈਕਸੀ ਏ9 ਪ੍ਰੋ ਦੇ ਕੈਮਰੇ 'ਤੇ ਨਜ਼ਰ ਮਾਰੀਏ ਤਾਂ ਇਸ 'ਚ 16 ਮੈਗਾਪਿਕਸਲ ਦਾ ਰਿਅਰ ਦਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੋਵੇਂ ਹੀ ਕੈਮਰੇ 'ਚ 19 ਅਪਰਚਰ ਦਿੱਤਾ ਗਿਆ ਹੈ। ਜਿਸ ਦੇ ਮਧਿਅਮ ਤੋਂ ਘੱਟ ਰੌਸ਼ਨੀ ਦੀ ਸਥਿਤੀ 'ਚ ਵੀ ਸ਼ਾਨਦਾਰ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। ਹੋਰ ਕੈਮਰਾ ਫੀਚਰਸ ਦੇ ਤੌਰ 'ਤੇ ਆਪਟੀਕਲ ਇਮੇਜ਼ ਸਟੇਬਲਾਈਜ਼ੇਸ਼ਨ ਦਿੱਤਾ ਗਿਆ ਹੈ। ਕੈਮਰੇ 'ਚ ਕਵਿੱਕ ਲਾਂਚ ਫੀਚਰ ਦਿੱਤਾ ਗਿਆ ਹੈ, ਜਿਸ ਦੇ ਵੱਲੋਂ ਸੈਕਿੰਡ ਤੋਂ ਵੀ ਘੱਟ ਸਮੇਂ 'ਚ ਕੈਮਰੇ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਫੋਨ ਦੇ ਸੈਲਫੀ ਕੈਮਰੇ 'ਚ ਵਾਈਡ ਸੈਲਫੀ ਮੋਡ, ਸੈਲਫ-ਪੋਰਟ੍ਰੇਂਟ ਮੋਡ, ਪਾਮ ਸਲੈਫੀ ਮੋਡ ਵੀ ਉਪਲੱਬਧ ਹੈ।
ਇਸ ਸਮਾਰਟਫੋਨ 'ਚ 5,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਕੰਪਨੀ ਦੇ ਮੁਤਾਬਕ 22.5 ਘੰਟੇ ਦਾ ਸਟੈਂਡਬਾਏ ਟਾਈਮ, 32,5 ਘੰਟੇ ਦਾ ਟਾਕਟਾਈਮ ਅਤੇ 26 ਘੰਟੇ ਦਾ ਪਲੇਬੈਕ ਟਾਈਮ ਦੇਣ 'ਚ ਸਮਰੱਥ ਹੈ। ਸਮਾਰਟਫੋਨ ਦੀ ਬੈਟਰੀ ਨੂੰ 160 ਮਿੰਟ 'ਚ 100 ਫੀਸਦੀ ਚਾਰਜ ਅਤੇ 30 ਮਿਟ 'ਚ 32 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਸਕਿਉਰਿਟੀ ਦੇ ਤੌਰ 'ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।
Flipkart 'ਤੇ ਅੱਜ ਸੇਲ ਲਈ ਉਪਲੱਬਧ ਹੋਵੇਗਾ Yu Yureka Black ਸਮਾਰਟਫੋਨ
NEXT STORY