ਗੈਜੇਟ ਡੈਸਕ- ਸੈਮਸੰਗ ਨੇ ਆਖ਼ਰਕਾਰ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Samsung Galaxy A9 (2018) ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਏ9 2018 ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ 'ਚ 4 ਰੀਅਰ ਕੈਮਰੇ ਦਿੱਤੇ ਗਏ ਹਨ ਤੇ ਇਹੀ ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ। ਸੈਮਸੰਗ ਗਲੈਕਸੀ ਏ9 ਦੇ 6 ਜੀ. ਬੀ ਜੀ. ਬੀ ਰੈਮ ਵੇਰੀਐਂਟ ਨੂੰ 36,999 ਰੁਪਏ 'ਚ, 8ਜੀ. ਬੀ ਰੈਮ ਵੇਰੀਐਂਟ ਦੀ ਕੀਮਤ 39,999 ਰੁਪਏ ਰੱਖੀ ਹੈ। ਇਹ ਦੋਨਾਂ ਵੇਰੀਐਂਟਸ 'ਚ 28 ਨਵੰਬਰ ਤੋਂ ਸੇਲ ਲਈ ਉਉਪਲੱਬਧ ਹੋ ਜਾਣਗੇ। ਗਲੈਕਸੀ ਏ9 ਨੂੰ ਅਮੇਜ਼ਾਨ, ਫਲਿਪਕਾਰਟ ਤੇ ਪੇ. ਟੀ. ਐੱਮ ਦੇ ਨਾਲ ਹੀ ਏਅਰਟੇਲ ਸਟੋਰ ਤੇ ਆਫਲਾਈਨ ਰਿਟੇਲ ਸਟੋਰਸ ਤੋਂ ਵੀ ਖਰੀਦਿਆ ਜਾ ਸਕਦਾ ਹੈ।
ਕੈਮਰਾ
ਗਲੈਕਸੀ ਏ9 ਦੇ ਬੈਕ ਪੈਨਲ 'ਤੇ 4 ਰੀਅਰ ਕੈਮਰਾ ਸੈਂਸਰ ਦਿੱਤੇ ਗਏ ਹਨ। ਇਨ੍ਹਾਂ 'ਚ ਐੱਫ/1.7 ਅਪਰਚਰ ਵਾਲਾ 24-ਮੈਗਾਪਿਕਸਲ ਦਾ ਓ. ਆਈ. ਐੱਸ ਸੈਂਸਰ, ਐੱਫ/2.2 ਅਪਰਚਰ ਵਾਲਾ 5-ਮੈਗਾਪਿਕਸਲ ਦਾ ਡੈਫਥ ਸੈਂਸਰ, ਐੱਫ/2.4 ਅਪਰਚਰ ਵਾਲਾ 8-ਮੈਗਾਪਿਕਸਲ ਦਾ ਵਾਇਡ ਐਂਗਲ ਲੈਨਜ਼ ਤੇ ਐੱਫ/2.4 ਅਪਰਚਰ ਵਾਲਾ 10-ਮੈਗਾਪਿਕਸਲ ਦਾ ਟੇਲੀਫੋਟੋ ਲੈਨਜ਼ ਦਿੱਤਾ ਗਿਆ ਹੈ। ਉਥੇ ਹੀ ਸੈਮਸੰਗ ਨੇ ਗਲੈਕਸੀ ਏ9 ਨੂੰ ਐੱਫ/2.0 ਅਪਰਚਰ ਵਾਲੇ 24-ਮੈਗਾਪਿਕਸਲ ਦੇ ਸੈਲਫੀ ਕੈਮਰੇ ਨਾਲ ਲੈਸ ਕਰ ਬਾਜ਼ਾਰ 'ਚ ਉਤਾਰਿਆ ਹੈ।
ਡਿਜ਼ਾਈਨ
ਸੈਮਸੰਗ ਗਲੈਕਸੀ ਏ9 ਗਲਾਸ ਪੈਨਲ 'ਤੇ ਬਣਿਆ ਹੈ। ਫੋਨ ਦੇ ਬੈਕ ਪੈਨਲ 'ਤੇ ਵੀ 3ਡੀ ਕਰਵਡ ਗਲਾਸ ਦੀ ਵਰਤੋਂ ਕੀਤੀ ਗਈ ਹੈ। ਫੋਨ ਦੇ ਫਰੰਟ ਪੈਨਲ 'ਤੇ ਜਿੱਥੇ ਬੇਜਲ ਲੈਂਨਜ਼ ਇਨਫੀਨਿਟੀ ਡਿਸਪਲੇਅ ਦਿੱਤੀ ਗਈ ਹੈ ਉਥੇ ਹੀ ਗਲੈਕਸੀ ਏ9 ਦੇ ਰੀਅਰ ਪੈਨਲ 'ਤੇ ਮੌਜੂਦ ਕਵਾਡ ਕੈਮਰਾ ਸੈਟਅਪ ਵਰਟਿਕਲ ਸ਼ੇਪ 'ਚ ਲਗਾਇਆ ਗਿਆ ਹੈ। ਭਾਰਤ 'ਚ ਇਹ ਲੈਮਨੇਡ ਬਲੂ, ਬਬਲਗਮ ਪਿੰਕ ਤੇ ਕੇਵਿਅਰ ਬਲੈਕ ਕਲਰ 'ਚ ਲਾਂਚ ਕੀਤਾ ਗਿਆ ਹੈ।
ਡਿਸਪਲੇਅ
ਗਲੈਕਸੀ ਏ9 ਨੂੰ ਕੰਪਨੀ ਵਲੋਂ 18.5: 9 ਆਸਪੇਕਟ ਰੇਸ਼ਿਓ ਵਾਲੀ ਬੇਜਲ ਲੇਸ ਡਿਸਪਲੇਅ 'ਤੇ ਪੇਸ਼ ਕੀਤਾ ਗਿਆ ਹੈ, ਜਿਸ ਦੇ ਪੈਨਲ 'ਤੇ ਕੋਈ ਵੀ ਫਿਜੀਕਲ ਬਟਨ ਨਹੀਂ ਦਿੱਤਾ ਗਿਆ ਹੈ। ਇਸ ਫੋਨ 'ਚ 1080x2280 ਪਿਕਸਲ ਰੈਜ਼ੋਲਿਊਸ਼ਨ 6.3-ਇੰਚ ਦੀ ਸੁਪਰ ਐਮੋਲੇਡ ਇਨਫੀਨਿਟੀ ਡਿਸਪਲੇਅ ਦਿੱਤੀ ਗਈ ਹੈ।
ਰੈਮ ਅਤੇ ਸਟੋਰੇਜ
ਸੈਮਸੰਗ ਨੇ ਗਲੈਕਸੀ ਏ9 ਨੂੰ ਭਾਰਤ 'ਚ 2 ਰੈਮ ਵੇਰੀਐਂਟ 'ਚ ਲਾਂਚ ਕੀਤਾ ਹੈ। ਇਕ ਵੇਰੀਐਂਟ 'ਚ ਜਿੱਥੇ 8 ਜੀ. ਬੀ ਦੀ ਰੈਮ ਮੈਮਰੀ ਦਿੱਤੀ ਗਈ ਹੈ ਉਥੇ ਹੀ ਦੂਜਾ ਵੇਰੀਐਂਟ 6 ਜੀ. ਬੀ ਰੈਮ ਸਪੋਰਟ ਕਰਦਾ ਹੈ। ਦੋਵਾਂ ਹੀ ਵੇਰੀਐਂਟ 128 ਜੀ. ਬੀ. ਦੀ ਇੰਟਰਨਲ ਸਟੋਰੇਜ ਸਪੋਰਟ ਕਰਦੇ ਹਨ। ਫੋਨ ਦੀ ਮੈਮੋਰੀ ਨੂੰ ਮਾਈਕਰੋ ਐੱਸ ਡੀ ਕਾਰਡ ਨਾਲ 512 ਜੀ. ਬੀ ਤੱਕ ਵਧਾਈ ਜਾ ਸਕਦੀ ਹੈ।
ਸਾਫਟਵੇਅਰ ਤੇ ਪ੍ਰੋਸੈਸਰ
ਇਹ ਫੋਨ ਐਂਡ੍ਰਾਇਡ ਆਪਰੇਟਿੰਗ ਸਿਸਟਮ 8.1 ਓਰੀਓ 'ਤੇ ਪੇਸ਼ ਕੀਤਾ ਗਿਆ ਹੈ ਜੋ ਸੈਮਸੰਗ ਦੇ ਯੂਜ਼ਰ ਇੰਟਰਫੇਸ ਐਕਸਪੀਰੀਅਨਸ 8.5 ਯੂ. ਆਈ ਦੇ ਨਾਲ ਕੰਮ ਕਰਦਾ ਹੈ। ਉਥੇ ਹੀ ਪ੍ਰੋਸੈਸਿੰਗ ਲਈ ਕੰਪਨੀ ਨੇ ਇਸ ਫੋਨ ਨੂੰ 14 ਐੱਨ. ਐੱਮ ਆਕਟਾ-ਕੋਰ ਪ੍ਰੋਸੈਸਰ 'ਤੇ ਪੇਸ਼ ਕੀਤਾ ਹੈ ਜੋ ਕੁਆਲਕਾਮ ਦੇ ਸਨੈਪਡ੍ਰੈਗਨ 660 ਚਿਪਸੈੱਟ 'ਤੇ ਰਨ ਕਰਦਾ ਹੈ। ਉਥੇ ਹੀ ਗਰਾਫਿਕਸ ਲਈ ਇਸ ਫੋਨ 'ਚ ਐਡਰੀਨੋ 512 ਜੀ. ਪੀ. ਯੂ. ਮੌਜੂਦ ਹੈ।
ਕੁਨੈਕਟੀਵਿਟੀ
ਸੈਮਸੰਗ ਗਲੈਕਸੀ ਏ9 ਡਿਊਲ ਸਿਮ ਫੋਨ ਹੈ ਜੋ 4ਜੀ ਵੀ. ਓ. ਐੱਲ. ਟੀ. ਈ. ਸਪੋਰਟ ਕਰਦਾ ਹੈ। ਇਸ ਫੋਨ 'ਚ ਵਾਈਫਾਈ, ਜੀ. ਪੀ. ਐੱਸ 'ਤੇ ਬਲੁਟੁੱਥ 5.0 ਜਿਹੇ ਬੇਸਿਕ ਕੁਨੈੱਕਟੀਵਿਟੀ ਫੀਚਰਸ ਦੇ ਨਾਲ ਹੀ ਐੱਨ. ਐੱਫ. ਸੀ ਤੇ ਸੈਮਸੰਗ ਪੇ ਸਪੋਰਟ ਵੀ ਦਿੱਤੀ ਗਿਆ ਹੈ। ਉਥੇ ਹੀ ਗਲੈਕਸੀ ਏ9 'ਚ ਯੂ. ਐੱਸ. ਬੀ ਟਾਈਪ ਸੀ-ਪੋਰਟ ਵੀ ਮੌਜੂਦ ਹੈ।
ਸਕਿਓਰਿਟੀ ਤੇ ਬੈਟਰੀ
ਸੈਮਸੰਗ ਗਲੈਕਸੀ ਏ9 ਦੇ ਬੈਕ ਪੈਨਲ 'ਤੇ ਜਿੱਥੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ ਉਥੇ ਹੀ ਇਹ ਫੋਨ ਅਨਲਾਕਿੰਗ ਲਈ ਫੇਸ ਰਿਕੋਗਨਿਸ਼ਨ ਫੀਚਰ ਵੀ ਸਪੋਰਟ ਕਰਦਾ ਹੈ। ਇਸੇ ਤਰ੍ਹਾਂ ਪਾਵਰ ਬੈਕਅਪ ਲਈ ਸੈਮਸੰਗ ਨੇ ਗਲੈਕਸੀ ਏ9 ਨੂੰ ਕਵਿੱਕ ਚਾਰਜ 2.0 ਸਪੋਰਟ ਵਾਲੀ 3,800 ਐੱਮ. ਏ. ਐੱਚ ਬੈਟਰੀ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ।
Xiaomi Poco F1 ਨੂੰ ਮਿਲੀ ਐਂਡਰਾਇਡ ਪਾਈ ਆਧਾਰਿਤ MIUI 10 ਗਲੋਬਲ ਬੀਟਾ ROM ਅਪਡੇਟ
NEXT STORY