ਜਲੰਧਰ- ਕੋਰੀਆਈ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਇੰਟਰਨੈੱਟ 'ਤੇ ਇਕ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਹੈ ਜਿਸ ਨੂੰ ਸੈਮਸੰਗ ਗਲੈਕਸੀ ਸੀ9 ਪ੍ਰੋ ਕਿਹਾ ਜਾ ਰਿਹਾ ਹੈ। ਇਸ ਟੀਜ਼ਰ 'ਚ ਕੰਪਨੀ ਨੇ ਹੈਂਡਸੈੱਟ ਦੇ ਡਿਜ਼ਾਈਨ ਦਾ ਪ੍ਰਮੋਸ਼ਨ ਕੀਤਾ ਹੈ।
ਟੀਜ਼ਰ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਗਲੈਕਸੀ ਸੀ9 ਪ੍ਰੋ ਨੂੰ ਰੋਜ਼ ਗੋਲਡ ਕਲਰ ਆਪਸ਼ਨ 'ਚ ਵੀ ਲਾਂਚ ਕੀਤਾ ਜਾਵੇਗਾ। ਟੀਜ਼ਰ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਗਲੈਕਸੀ ਕਲੱਬ ਵੱਲੋਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਸੀ9 ਨੂੰ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ 'ਤੇ ਵੀ ਲਿਸਟ ਕੀਤਾ ਗਿਆ ਹੈ। ਵੈੱਬਸਾਈਟ 'ਤੇ ਇਸ ਦਾ ਕਥਿਤ ਕੋਡਨੇਮ ਐੱਸ.ਐੱਮ.-ਸੀ9000 ਰੱਖਿਆ ਗਿਆ ਹੈ।
ਟੀਨਾ ਦੀ ਲਿਸਟਿੰਗ ਮੁਤਾਬਕ ਐੱਸ.ਐੱਮ.-ਸੀ9000 ਕੋਡਨੇਮ ਵਾਲੇ ਇਸ ਸਮਾਰਟਫੋਨ 'ਚ 6-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਅਮੋਲੇਡ ਡਿਸਪਲੇ, 1.4 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 6ਜੀ.ਬੀ. ਰੈਮ, 64ਜੀ.ਬੀ. ਸਟੋਰੇਜ ਅਤੇ 16 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲੇਗਾ। ਲਿਸਟਿੰਗ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹੈਂਡਸੈੱਟ ਐਂਡ੍ਰਾਇਡ 6.0.1 ਮਾਰਸ਼ਮੈਲੋ 'ਤੇ ਚੱਲੇਗਾ ਅਤੇ ਇਸ ਵਿਚ 4000 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੋਵੇਗੀ।
4G VoLTE ਅਤੇ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਲਾਂਚ ਹੋਇਆ ਇੰਟੈਕਸ Cloud S9
NEXT STORY