ਗੈਜੇਟ ਡੈਸਕ– ਸੈਮਸੰਗ ਗਲੈਕਸੀ ਜੇ7 ਪ੍ਰੋ ਸਮਾਰਟਫੋਨ ਨੂੰ ਕੁਝ ਹਫਤੇ ਪਹਿਲਾਂ ਹੀ ਐਂਡਰਾਇਡ 8.1 ਓਰੀਓ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋਈ ਸੀ। ਹਾਲਾਂਕਿ, ਇਸ ਫੋਨ ਦੇ ਕਈ ਯੂਜ਼ਰਜ਼ ਦਾਅਵਾ ਕਰ ਰਹੇ ਹਨ ਕਿ ਇਸ ਅਪਡੇਟ ਤੋਂ ਬਾਅਦ ਉਨ੍ਹਾਂ ਦੇ ਗਲੈਕਸੀ ਜੇ7 ਪ੍ਰੋ ਦੀ ਟੱਚਸਕਰੀਨ ਕਈ ਵਾਰ ਰਿਸਪਾਂਸ ਨਹੀਂ ਦੇ ਰਹੀ। ਇਸ ਤੋਂ ਬਾਅਦ ਸੈਮਸੰਗ ਹਰਕਤ ’ਚ ਆਈ। ਕੰਪਨੀ ਨੇ ਯੂਜ਼ਰਜ਼ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਉਪਾਅ ਵੀ ਸੁਝਾਏ ਹਨ। ਇਸ ਵਿਚ ਫੋਨ ਨੂੰ ਚਾਰਜ ਕਰਨ, ਸੇਫ ਮੋਡ ’ਚ ਬੂਟ ਕਰਨ, ਰਿਕਵਰੀ ਮੋਡ ’ਚ ਬੂਟ ਕਰਨ ਜਾਂ ਸਮਾਰਟ ਸਵਿੱਚ ਵਰਗੇ ਸੁਝਾਅ ਸ਼ਾਮਲ ਹਨ। ਜੇਕਰ ਇਨ੍ਹਾਂ ਉਪਾਵਾਂ ਨਾਲ ਗੱਲ ਨਹੀਂ ਬਣਦੀ ਤਾਂ ਕੰਪਨੀ ਨੇ ਗਲੈਕਸੀ ਜੇ7 ਪ੍ਰੋ ਨੂੰ ਸਰਵਿਸ ਸੈਂਟਰ ਲੈ ਕੇ ਜਾਣ ਦਾ ਸੁਝਾਅ ਦਿੱਤਾ ਹੈ।
ਸੈਮਸੰਗ ਦੀ ਯੂ.ਐੱਸ. ਕੰਮਿਊਨਿਟੀ ਫੋਰਮ ’ਤੇ ਇਕ ਥ੍ਰੈਡ ’ਚ ਯੂਜ਼ਰ ਨੇ ਸਤੰਬਰ ਦੇ ਅੰਤ ’ਚ ਐਂਡਰਾਇਡ 8.1 ਓਰੀਓ ਅਪਡੇਟ ਤੋਂ ਬਾਅਦ ਗਲੈਕਸੀ ਜੇ7 ਪ੍ਰੋ ਦੇ ਟੱਚ ਆਊਟਪੁਟ ਦੇ ਸਹੀ ਢੰਗ ਨਾਲ ਰਿਸਪਾਂਸ ਨਾ ਦੇਣ ਦਾ ਦਾਅਵਾ ਕੀਤਾ ਸੀ। ਇਸ ਮਹੀਨੇ ਹੀ ਇਕ ਸੈਮਸੰਗ ਮਾਡਰੇਟਰ ਨੇ ਇਸੇ ਕਮੀ ਨੂੰ ਦੂਰ ਕਰਨ ਲਈ ਕੁਝ ਉਪਾਅ ਦੱਸੇ। ਇਸ ਤੋਂ ਇਲਾਵਾ ਇਸੇ ਮਾਡਰੇਟਰ ਨੇ ਸਮੱਸਿਆ ਨਾ ਦੂਰ ਹੋਰ ’ਤੇ ਸੈਮਸੰਗ ਸਪੋਰਟ ਨੂੰ ਸੰਪਰਕ ਕਰਨ ਦਾ ਸੁਝਾਅ ਦਿੱਤਾ। ਰਿਪਲਾਈ ’ਚ ਸਾਫਟਵੇਅਰ ਕਮੀ ਦੀ ਥਾਂ ਹਾਰਡਵੇਅਰ ਕਮੀ ਹੋਣ ਦੀ ਗੱਲ ਵੀ ਕੀਤੀ ਗਈ ਹੈ। ਥ੍ਰੈਡ ’ਚ ਇਕ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਂਡਰਾਇਡ ਨੂਗਾ ’ਤੇ ਵਾਪਸ ਜਾਣ ਨਾਲ ਟੱਚਸਕਰੀਨ ਦੀ ਸਮੱਸਿਆ ਦੂਰ ਹੋ ਗਈ। ਹਾਲਾਂਕਿ, ਕੰਪਨੀ ਨੇ ਸਾਫ ਕਿਹਾ ਹੈ ਕਿ ਰੋਮ ਫਲੈਸ਼ ਕਰਨ ਜਾਂ ਡਿਵਾਈਸ ਨੂੰ ਰੂਟ ਕਰਨ ਨਾਲ ਵਾਰੰਟੀ ਰੱਦ ਹੋ ਜਾਵੇਗੀ।
ਸੈਮਸੰਗ ਗਲੈਕਸੀ ਜੇ7 ਪ੍ਰੋ ਨੂੰ ਐਂਡ੍ਰਾਇਡ 8.1 ਓਰੀਓ ਅਪਡੇਟ ਮਿਲਣ ਨਾਲ ਆਈ ਇਹ ਕਮੀ
NEXT STORY