ਜਲੰਧਰ— ਦੱਖਣੀ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਕੁਝ ਸਮਾਂ ਪਹਿਲਾਂ ਹੀ ਗਲੈਕਸੀ ਐੱਸ 8 ਅਤੇ ਐੱਸ 8 ਪਲੱਸ ਨੂੰ ਲਾਂਚ ਕੀਤਾ ਸੀ। ਸੈਮਸੰਗ ਨੇ ਆਪਣੀ ਨੋਟ ਸੀਰੀਜ਼ ਦਾ ਨਵਾਂ ਸਮਾਰਟਫੋਨ ਗੈਲਕਸੀ 8 ਨੋਟ ਨੂੰ ਆਧਿਕਾਰਿਕ ਤੌਰ ਤੇ ਲਾਂਚ ਕਰ ਦਿੱਤਾ ਹੈ। ਨੋਟ 7 ਤੋਂ ਬਾਅਦ ਹੁਣ ਕੰਪਨੀ ਗਲੈਕਸੀ ਨੋਟ 8 ਦੀ ਓਹੀ ਪਹਿਲੀ ਵਾਲੀ ਸਫਲਤਾ ਦੀ ਉਮੀਦ ਕਰ ਰਹੀ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਹ ਹੈ ਕਿ ਇਹ ਸੈਮਸੰਗ ਦਾ ਪਹਿਲਾ ਡਿਊਲ ਕੈਮਰੇ ਵਾਲਾ ਸਮਾਟਰਫੋਨ ਹੋਵੇਗਾ। ਫੋਨ ਨੂੰ ਸਕਰੈਚ ਤੋਂ ਬਚਾਉਣ ਲਈ ਇਸ ਨੂੰ ਗੋਰਿਲਾ ਗਲਾਸ 5 ਦੀ ਪ੍ਰੋਟਕੈਸ਼ਨ ਦਿੱਤੀ ਗਈ ਹੈ। ਇਸ ਵਾਰ ਫਿੰਗਪ੍ਰਿੰਟ ਸੈਂਸਰ ਨੂੰ LED ਫਲੈਸ਼ ਅਤੇ ਹਾਰਟ ਰੇਟ ਸੈਂਸਰ ਕੋਲ ਰੱਖਿਆ ਗਿਆ ਹੈ।
ਸੈਮਸੰਗ ਗਲੈਕਸੀ ਨੋਟ 8 ਦੇ ਸਪੈਸੀਫਿਕੇਸ਼ਨ
Display
ਇਸ 'ਚ 6.3 ਇੰਚ ਦੀ ਸੁਪਰ Amloed ਕਵਰਡ ਗਲਾਸ Edge ਡਿਸਪਲੇਅ QHD Resolution ਨਾਲ ਦਿੱਤੀ ਗਈ ਹੈ ਅਤੇ ਨਾਲ ਹੀ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਡਿਸਪਲੇਅ ਐੱਚ. ਡੀ. ਆਰ. ਸਪੋਰਟ ਨਾਲ ਆਈ ਹੈ, ਜਿਸ ਦੇ ਦੁਆਰਾ ਤੁਸੀਂ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ਨਾਲ ਕੰਟੈਂਟ ਸਟ੍ਰੀਮ ਕਰ ਸਕਦੇ ਹੋ। ਇਸ ਤੋਂ ਇਲਾਵਾ ਸਮਾਰਟਫੋਨ 'ਚ ਇਕ 64 ਬਿੱਟ ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ।
Storage
ਇਹ ਇਕ ਆਕਟਾ-ਕੋਰ ਸੀ. ਪੀ. ਯੂ. ਹੈ, ਇਸ ਦੇ ਨਾਲ ਹੀ ਤੁਹਾਨੂੰ 6 ਜੀ. ਬੀ. ਰੈਮ ਅਤੇ 64 ਜੀ. ਬੀ. ਦੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਨੂੰ ਦੋ ਹੋਰ ਸਟੋਰੇਜ ਵੈਂਰੀਅੰਟਸ 128 ਜੀ. ਬੀ. ਅਤੇ 256 ਜੀ. ਬੀ.'ਚ ਉਪਲੱਬਧ ਕਰਵਾਇਆ ਗਿਆ ਹੈ। ਭਾਰਤ ਅਤੇ ਏਸ਼ੀਆ ਦੇ ਕੁਝ ਹੋਰ ਦੇਸ਼ਾਂ 'ਚ ਸਮਾਰਟਫੋਨ ਨੂੰ 64 ਬਿੱਟ Exynos 8895 ਆਕਟਾ-ਕੋਰ ਪ੍ਰੋਸੈਸਰ ਨਾਲ ਉੁਪਲੱਬਧ ਕਰਵਾਇਆ ਜਾ ਸਕਦਾ ਹੈ। ਸਮਾਰਟਫੋਨ 'ਚ ਸਟੋਰੇਜ ਨੂੰ ਵਧਾਉਣ ਲਈ micro sd ਕਾਰਡ ਸਪੋਰਟ ਵੀ ਮੌਜੂਦ ਹੈ।
Daul Camera
ਸਮਾਰਟਫੋਨ ਨੂੰ ਡਿਊਲ ਕੈਮਰਾ ਸੈਟਅਪ ਨਾਲ ਪੇਸ਼ ਕੀਤਾ ਗਿਆ ਹੈ, ਇਸ 'ਚ ਇਕ 12 ਮੈਗਾਪਿਕਸਲ ਦਾ ਵਾਈਡ ਐਂਗਲ ਐੱਫ/1.7 ਅਪਰਚਰ ਨਾਲ ਹੋਰ ਇਕ 12 ਮੈਗਾਪਿਕਸਲ ਦਾ Telephoto ਲੈਂਜ਼ ਐੱਫ/2.4 ਅਪਰਚਰ ਨਾਲ ਮੌਜੂਦ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਦੋਵੇਂ ਕੈਮਰਿਆਂ ਦੇ ਸੈਂਸਰ 2ਐਕਸ ਆਪਟੀਕਲ ਜ਼ੂਮ ਸਮਰੱਥਾ ਨਾਲ ਲੈਸ ਹੈ। ਸਮਾਟਰਫੋਨ 'ਚ 8 ਮੈਗਪਿਕਸਲ ਦਾ Optical Image Stabilization ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਟਰਫੋਨ 'ਚ ਡਿਊਲ ਕੈਮਰਾ ਸੈਟਅਪ ਨੂੰ Potrait ਮੋਡ ਦਿੱਤਾ ਗਿਆ ਹੈ, ਜੋ ਤੁਹਾਨੂੰ dslr ਵਰਗੀ ਫੋਟੋਜ਼ ਲੈਣ 'ਚ ਮਦਦ ਕਰਦਾ ਹੈ। ਇਸ ਦੇ ਇਲਾਵਾ ਕੈਮਰੇ 'ਚ ਤੁਹਾਨੂੰ 'Super Night Short' ਮੋਡ ਵੀ ਦਿੱਤਾ ਗਿਆ ਹੈ, ਜੋ ਤੁਹਾਨੂੰ ਘੱਟ ਰੋਸ਼ਨੀ 'ਚ ਵਧੀਆ ਫੋਟੋ ਲੈਣ 'ਚ ਮਦਦ ਕਰਦਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ 'ਚ 4 ਜੀ Volte ਸਪੋਰਟ ਨਾਲ ਤੁਹਾਨੂੰ Bluetooth 5.0, ਵਾਈ-ਫਾਈ 802.11AC ਅਤੇ ਜੀ. ਪੀ. ਐੱਸ. ਸਮੋਰਟ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਤੁਹਾਨੂੰ ਇਕ Usb type-C ਪੋਰਟ ਵੀ ਮਿਲ ਰਿਹਾ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚਾਰਜਿੰਗ ਅਤੇ ਡਾਟਾ ਟ੍ਰਾਂਸਫਰ ਲਈ ਹੁੰਦਾ ਹੈ।
Battery
ਫੋਨ ਨੂੰ ਪਾਵਰ ਦੇਣ ਲਈ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸਮਾਰਟਫੋਨ 'ਚ ਤੁਹਾਨੂੰ ਫਾਸਟ ਚਾਰਜਿੰਗ ਅਤੇ ਵਾਇਰਲੈੱਸ ਫਾਸਟ ਚਾਰਜਿੰਗ ਵੀ ਮਿਲ ਰਿਹਾ ਹੈ। ਸਮਾਰਟਫੋਨ ਐਂਡ੍ਰਾਇਡ 7.1.1 ਨੂਗਟ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ਨੂੰ ਕੁਝ ਹੀ ਮਹੀਨਿਆਂ 'ਚ ਐਂਡ੍ਰਾਇਡ Oreo ਦੀ ਅਪਡੇਟ ਮਿਲਣ ਵਾਲੀ ਹੈ।
ਸੈਮਸੰਗ ਗਲੈਕਸੀ ਨੋਟ 8 ਦੇ ਫੀਚਰਸ
ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਫਿਗਰਪ੍ਰਿੰਟ ਸੈਂਸਰ ਅਤੇ ਆਈਰਿਸ ਸਨੈਕਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ IP69 ਸਰਟੀਫੀਕੇਸ਼ਨ ਵੀ ਮਿਲ ਰਿਹਾ ਹੈ, ਇਸ ਦਾ ਮਤਲਬ ਇਹ ਹੈ ਕਿ ਸਮਾਰਟਫੋਨ ਵਾਟਰ ਅਤੇ ਡਸਟ ਰੈਸੀਸਟੈਂਟ ਹੈ। ਇਸ ਤੋਂ ਇਲਾਵਾ ਫੋਨ 'ਚ AI- ਅਧਾਰਿਤ ਸਮਾਟਰ ਡਿਜੀਟਲ ਅਸਿਸਟੈਂਟ Bixby ਦਿੱਤਾ ਗਿਆ ਹੈ।
ਐਂਡ੍ਰਾਇਡ 8.0 Oreo : ਰਿਪੋਰਟ
ਇਸ ਤੋਂ ਇਲਾਵਾ ਸਮਾਰਟਫੋਨ 'ਚ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਗੈਲਕਸੀ ਨੋਟ ਸੀਰੀਜ਼ 'ਚ S-Pen stylus ਵੀ ਦਿੱਤਾ ਗਿਆ ਹੈ। ਇਸ ਦੇ ਜ਼ਰੀਏ ਤੁਸੀਂ ਬਹੁਤ ਹੀ ਜਲਦੀ ਨੋਟਸ ਬਣਾ ਸਕਦੇ ਹੋ। ਗਲੈਕਸੀ ਨੋਟ 8 'ਚ S-Pen Stylus50 ਮਿਲੀਸੈਕਿੰਡ ਤੋਂ ਵੀ ਘੱਟ ਸਮੇਂ 'ਚ ਲੇਟੈਂਸੀ ਨਾਲ 4,096 ਦਬਾਅ ਦੇ Level ਨੂੰ ਮਹਿਸੂਸ ਕਰ ਸਕਦਾ ਹੈ। ਇਸ ਦੀ ਇਕ ਹੋਰ ਖਾਸ ਗੱਲ ਇਹ ਵੀ ਕਹਿ ਜਾ ਸਕਦੀ ਹੈ ਕਿ ਇਹ ਪਾਣੀ 'ਚ ਵੀ ਸਕਰੀਨ ਨਾਲ ਕੰਮ ਕਰ ਸਕਦਾ ਹੈ।
'Always On' ਡਿਸਪਲੇਅ ਦੀ ਜੇਕਰ ਚਰਚਾ ਕਰੀਏ ਤਾਂ ਇਹ ਫੀਚਰ ਸੈਮਸੰਗ ਗਲੈਕਸੀ ਐੱਸ7 ਸੀਰੀਜ਼ ਅਤੇ ਸੈਮਸੰਗ ਗਲੈਕਸੀ ਐੱਸ8 ਸੀਰੀਜ਼ 'ਚ ਵੀ ਦੇਖਣ ਨੂੰ ਮਿਲਿਆ ਸੀ। ਹੁਣ ਇਹ ਸੈਮਸੰਗ ਗਲੈਕਸੀ ਨੋਟ 8 'ਚ ਵੀ ਸ਼ਾਮਲ ਕੀਤਾ ਗਿਆ ਹੈ। ਤੁਸੀਂ S-Pen ਦਾ ਇਸਤੇਮਾਲ ਉਸ ਸਮੇਂ ਵੀ ਕਰ ਸਕਦੇ ਹੋ ਜਦੋ ਸਕਰੀਨ ਆਫ ਹੋਵੇ। ਇਸ ਸਮਾਰਟਫੋਨ ਦੀ ਯੂਰੋਪ 'ਚ ਕੀਮਤ EUR 1000 ( ਲਗਭਗ 75,350 ਰੁਪਏ) ਰੱਖੀ ਗਈ ਹੈ। ਗਲੈਕਸੀ ਨੋਟ 8 ਨੂੰ 4 ਰੰਗਾਂ ਦੇ ਵਿਕਲਪਾਂ 'ਚ 15 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਹ ਹਨ ਦੁਨੀਆ ਦੇ 4 ਸਭ ਤੋਂ Slim ਸਮਾਰਟਫੋਨਸ
NEXT STORY