ਗੈਜੇਟ ਡੈਸਕ- ਦੱਖਣ ਕੋਰੀਆ ਦੀ ਮੋਬਾਈਲ ਨਿਰਮਾਤਾ ਕੰਪਨੀ Samsung ਦੇ ਫਲੈਗਸ਼ਿਪ ਸਮਾਰਟਫੋਨ Galaxy Note 9 ਨੂੰ ਐਂਡ੍ਰਾਇਡ ਪਾਈ ਦਾ ਸਟੇਬਲ ਅਪਡੇਟ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਤੁਸੀਂ ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਫਿਲਹਾਲ ਗਲੈਕਸੀ ਨੋਟ 9 ਨੂੰ ਮਿਲਿਆ ਇਹ ਸਟੇਬਲ ਅਪਡੇਟ ਜਰਮਨੀ 'ਚ ਰਹਿ ਰਹੇ ਯੂਜ਼ਰ ਲਈ ਜਾਰੀ ਹੋਇਆ ਹੈ। ਉਮੀਦ ਹੈ ਕਿ Galaxy Note 9 ਲਈ ਐਂਡ੍ਰਾਇਡ ਪਾਈ ਦਾ ਸਟੇਬਲ ਅਪਡੇਟ ਹੋਰ ਦੇਸ਼ਾਂ 'ਚ ਵੀ ਜਲਦ ਰੋਲ ਆਊਟ ਕੀਤਾ ਜਾਵੇਗਾ।
ਉਮੀਦ ਸੀ ਕਿ 15 ਜਨਵਰੀ ਨੂੰ ਸੈਮਸੰਗ ਗਲੈਕਸੀ ਨੋਟ 9 ਯੂਜ਼ਰਸ ਲਈ ਅਪਡੇਟ ਨੂੰ ਜਾਰੀ ਕੀਤਾ ਜਾਵੇਗਾ, ਪਰ ਸ਼ਡਿਊਲ ਤੋਂ ਪਹਿਲਾਂ ਹੀ ਅਪਡੇਟ ਨੂੰ ਜਾਰੀ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ, ਸੈਮਸੰਗ ਗਲੈਕਸੀ ਨੋਟ 9 ਲਈ ਪਹਿਲਾਂ ਬੀਟਾ ਵਰਜਨ ਨੂੰ ਰੋਲ ਆਊਟ ਕੀਤਾ ਗਿਆ ਸੀ। ਜੋ ਯੂਜ਼ਰ ਬੀਟਾ ਵਰਜਨ ਇਸਤੇਮਾਲ ਕਰ ਰਹੇ ਹਨ ਹੁਣ ਉਹ ਸਟੇਬਲ ਵਰਜਨ 'ਚ ਫੋਨ ਨੂੰ ਅਪਡੇਟ ਕਰ ਸਕਦੇ ਹਨ।
ਵੈੱਬਸਾਈਟ SamMobile ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਰਮਨੀ 'ਚ ਰਹਿ ਰਹੇ Samsung Galaxy Note 9 ਯੂਜ਼ਰ ਲਈ ਐਂਡ੍ਰਾਇਡ ਪਾਈ ਅਪਡੇਟ ਨੂੰ ਜਾਰੀ ਕੀਤੀ ਗਈ ਹੈ। ਗਲੈਕਸੀ ਨੋਟ 9 ਨੂੰ ਮਿਲੇ ਸਾਫਟਵੇਅਰ ਦਾ ਵਰਜਨ ਨੰਬਰ N960FXXU2CRLT ਹੈ। ਅਪਡੇਟ ਜਨਵਰੀ 2019 ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ ਤੇ ਅਪਡੇਟ ਨੂੰ ਓਵਰ-ਦ-ਏਅਰ (OTA) ਦੇ ਰਾਹੀਂ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਸਾਰੇ ਯੂਜ਼ਰਸ ਤੱਕ ਅਪਡੇਟ ਪਹੁੰਚਣ ਚ ਥੋੜ੍ਹਾ ਸਮਾਂ ਲਗ ਸਕਦਾ ਹੈ। ਜੋ ਯੂਜ਼ਰਸ ਬੀਟਾ 'ਤੇ ਹਨ ਉਨ੍ਹਾਂ ਦੇ ਲਈ ਅਪਡੇਟ ਫਾਈਲ ਦਾ ਸਾਈਜ ਸਿਰਫ 95 ਐੱਮ. ਬੀ ਹੈ। ਇਸ ਦਾ ਮਤਲਬ ਬੀਟਾ ਤੇ ਸਟੇਬਲ ਵਰਜ਼ਨ 'ਚ ਸਿਰਫ ਕੁਝ ਹੀ ਬਦਲਾਅ ਹਨ ਜੋ ਕਿ ਦੇਖਣ ਨੂੰ ਮਿਲਣਗੇ।
ਸੈਮਸੰਗ ਦੇ ਮੁਤਾਬਕ ਕੰਪਨੀ ਆਪਣੇ ਸਮਾਰਟਫੋਨ ਲਈ ਐਂਡ੍ਰਾਇਡ ਪਾਈ ਅਪਡੇਟ ਦੇ ਨਾਲ ਵਨ ਯੂਜ਼ਰ ਇੰਟਰਫੇਸ (UI) ਲੈ ਕੇ ਆਵੇਗੀ। ਐਂਡ੍ਰਾਇਡ 9 ਪਾਈ ਅਪਡੇਟ ਦੇ ਨਾਲ ਯੂਜ਼ਰ ਨੂੰ ਐਪ ਐਕਸ਼ਨ, ਜੈਸਚਰ, ਸਮਾਰਟ ਰਿਪਲਾਈ, ਬਿਹਤਰ ਨੋਟੀਫਿਕੇਸ਼ਨ ਮੈਨੇਜਮੈਂਟ ਤੇ ਹੋਰ ਫੀਚਰਸ ਮਿਲਣਗੇ। Samsung Galaxy Note 8 ਨੂੰ ਫਰਵਰੀ ਤਾਂ ਉਥੇ ਹੀ Samsung Galaxy S8 ਤੇ Galaxy S8+ ਯੂਜ਼ਰ ਨੂੰ ਮਾਰਚ ਤੱਕ ਐਂਡ੍ਰਾਇਡ ਪਾਈ ਅਪਡੇਟ ਮਿਲ ਸਕਦਾ ਹੈ।
ਆਡੀ ਨੂੰ ਆਟੋ ਚਿੱਪ ਸਪਲਾਈ ਕਰੇਗੀ ਸੈਮਸੰਗ
NEXT STORY