ਜਲੰਧਰ- ਜੇਕਰ ਤੁਸੀਂ ਵੀ ਸੈਮਸੰਗ ਦੇ ਆਨ 5 ਪ੍ਰੋ ਅਤੇ ਆਨ 7 ਪ੍ਰੋ ਸਮਾਰਟਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਆਨਲਾਈਨ ਸ਼ਾਪਿੰਗ ਸਾਈਟ ਐਮੇਜ਼ਾਨ ਇੰਡੀਆ ਇਨ੍ਹਾਂ ਸਮਾਰਟਫੋਨਜ਼ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਗਲੈਕਸੀ ਆਨ 5 ਪ੍ਰੋ ਅਤੇ ਸੈਮਸੰਗ ਗਲੈਕਸੀ ਆਨ 7 ਪ੍ਰੋ 'ਚ 1200 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ ਸਮਾਰਟਫੋਨ ਤੁਹਾਨੂੰ 7,990 ਰੁਪਏ ਅਤੇ 9,990 ਰੁਪਏ ਦੀ ਕੀਮਤ 'ਚ ਮਿਲਣਗੇ।
ਸੈਮਸੰਗ ਗਲੈਕਸੀ ਆਨ 5 ਪ੍ਰੋ ਦੇ ਫੀਚਰਜ਼ 'ਤੇ ਨਜ਼ਰ ਮਾਰੀਏ ਤਾਂ ਇਸ ਵਿਚ 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਮੌਜੂਦ ਹੈ, ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਸਮਾਰਟਫੋਨ 'ਚ 1.3 ਗੀਗਾਹਰਟਜ਼ ਕਵਾਡ-ਕੋਰ ਐਕਸੀਨਾਸ 3475 ਪ੍ਰੋਸੈਸਰ, ਮਾਲੀ-ਟੀ720 ਜੀ.ਪੀ.ਯੂ. ਅਤੇ 2ਜੀ.ਬੀ. ਰੈਮ ਮੌਜੂਦ ਹੈ। ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ ਪਾਵਰ ਲਈ 2600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਸਮਰਾਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮੌਜੂਦ ਹੈ।
ਸੈਮਸੰਗ ਗਲਕੈਸੀ ਆਨ 7 ਪ੍ਰੋ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਮੌਜੂਦ ਹੈ, ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਹ ਸਮਾਰਟਫੋਨ 1.2 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ 410 (MSM8916) ਪ੍ਰੋਸੈਸਰ, ਐਡਰੀਨੋ 306 ਅਤੇ 2ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 16ਜੀ.ਬੀ. ਦੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ 3000 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ। ਫੋਟੋਗ੍ਰਾਫੀ ਲਈ ਇਸ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।
LG G6 ਸਮਾਰਟਫੋਨ ਦੇ ਡਿਸਪਲੇ ਨੂੰ ਲੈ ਕੇ ਕੰਪਨੀ ਨੇ ਜਾਰੀ ਕੀਤਾ ਨਵਾਂ ਟੀਜ਼ਰ
NEXT STORY