ਗੈਜੇਟ ਡੈਸਕ– ਸੈਮਸੰਗ ਨੇ ਆਖਿਰਕਾਰ ਆਪਣੀ ਗਲੈਕਸੀ S20 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਸਾਨ ਫ੍ਰਾਂਸਿਸਕੋ ’ਚ ਹੋਏ ਗਲੈਕਸੀ ਅਨਪੈਕਡ ਈਵੈਂਟ ਦੌਰਾਨ ਇਸ ਸੀਰੀਜ਼ ਦੇ 3 ਸਮਾਰਟਫੋਨਜ਼ Galaxy S20, Galaxy S20+ ਅਤੇ Galaxy S20 Ultra ਲਾਂਚ ਕੀਤੇ ਗਏ ਹਨ। ਤਿੰਨਾਂ ਫੋਨਜ਼ ’ਚ ਹੀ 120Hz ਦੇ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਅਤੇ 8ਕੇ ਰਿਕਾਰਡਿੰਗ ਦੀ ਸੁਪੋਰਟ ਮੌਜੂਦ ਹੈ।

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਗਲੈਕਸੀ ਐੱਸ20 ਨੂੰ 999 ਡਾਲਰ (ਕਰੀਬ 71,300 ਰੁਪਏ) ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। ਉਥੇ ਹੀ ਗਲੈਕਸੀ ਐੱਸ20+ 1199 ਡਾਲਰ (ਕਰੀਬ 85,500 ਰੁਪਏ) ਅਤੇ ਗਲੈਕਸੀ ਐੱਸ20 ਅਲਟਰਾ 1399 ਡਾਲਰ (ਕਰੀਬ 99,800 ਰੁਪਏ) ਦੀ ਸ਼ੁਰੂਆਤੀ ਕੀਮਤ ਨਾਲ ਲਿਆਏ ਗਏ ਹਨ।

ਗਲੈਕਸੀ S20 ਦੇ ਫੀਚਰਜ਼
ਡਿਸਪਲੇਅ - 6.2 ਇੰਚ ਦੀ ਕਵਾਡ ਐੱਚ.ਡੀ.+, ਡਾਈਨੈਮਿਕ ਅਮੋਲੇਡ 2x
ਡਿਸਪਲੇਅ ਦਾ ਖਾਸ ਫੀਚਰ - 120Hz ਦਾ ਰਿਫ੍ਰੈਸ਼ ਰੇਟ
ਰੈਮ - 8 ਜੀ.ਬੀ./12 ਜੀ.ਬੀ.
ਸਟੋਰੇਜ - 128 ਜੀ.ਬੀ.
ਕਾਰਡ ਸੁਪੋਰਟ - 1ਟੀ.ਬੀ.
ਟ੍ਰਿਪਲ ਰੀਅਰ ਕੈਮਰਾ - 64MP ਪ੍ਰਾਈਮਰੀ ਸੈਂਸਰ+12MP ਵਾਈਡ ਐਂਗਲ+12MP ਅਲਟਰਾ ਵਾਈਡ ਐਂਗਲ ਲੈੱਨਜ਼
ਕੈਮਰੇ ਦੇ ਖਾਸ ਫੀਚਰ - 30x ਦੀ ਡਿਜੀਟਲ ਜ਼ੂਮ ਅਤੇ 3x ਦੀ ਹਾਈਬ੍ਰਿਡ ਆਪਟਿਕਲ ਜ਼ੂਮ
ਸੈਲਫੀ ਕੈਮਰਾ - 10MP
ਬੈਟਰੀ - 4,000mAh
ਖਾਸ ਫੀਚਰ - 25 ਵਾਟ ਫਾਸਟ ਚਾਰਜਿੰਗ ਤਕਨੀਕ

ਗਲੈਕਸੀ S20+ ਦੇ ਫੀਚਰਜ਼
ਡਿਸਪਲੇਅ -6.7 ਇੰਚ ਦੀ ਕਵਾਡ ਐੱਚ.ਡੀ.+ ਅਮੋਲੇਡ 2x
ਡਿਸਪਲੇਅ ਦਾ ਖਾਸ ਫੀਚਰ - 120Hz ਦਾ ਰਿਫ੍ਰੈਸ਼ ਰੇਟ
ਰੈਮ ਆਪਸ਼ੰਸ - 8 ਜੀ.ਬੀ./12 ਜੀ.ਬੀ.
ਸਟੋਰੇਜ - 128 ਜੀ.ਬੀ.
ਕਾਰਡ ਸੁਪੋਰਟ - 1 ਟੀ.ਬੀ.
ਟ੍ਰਿਪਲ ਰੀਅਰ ਕੈਮਰਾ - 64MP ਪ੍ਰਾਈਮਰੀ ਸੈਂਸਰ+12MP ਵਾਈਡ ਐਂਗਲ+12MP ਅਲਟਰਾ ਵਾਈਡ ਐਂਗਲ ਲੈੱਨਜ਼
ਸੈਲਫੀ ਕੈਮਰਾ - 10MP
ਬੈਟਰੀ - 4,500mAh
ਖਾਸ ਫੀਚਰ - 25 ਵਾਟ ਦੀ ਫਾਸਟ ਚਾਰਜਿੰਗ ਤਕਨੀਕ

ਗਲੈਕਸੀ S20 ਅਲਟਰਾ ਦੇ ਫੀਚਰਜ਼
ਡਿਸਪਲੇਅ - 6.9 ਇੰਚ ਦੀ ਕਵਾਡ ਐੱਚ.ਡੀ.+, ਡਾਈਨੈਮਿਕ ਅਮੋਲੇਡ 2x
ਡਿਸਪਲੇਅ ਦਾ ਖਾਸ ਫੀਚਰ - 120Hz ਰਿਫ੍ਰੈਸ਼ ਰੇਟ
ਰੀਅਰ ਕੈਮਰਾ - 100x ਡਿਜੀਟਲ ਜ਼ੂਮ ਦੇ ਨਾਲ 108MP ਦਾ ਪ੍ਰਾਈਮਰੀ
ਰੈਮ - 12 ਜੀ.ਬੀ./16 ਜੀ.ਬੀ.
3 ਸਟੋਰੇਜ ਵੇਰੀਐਂਟ - 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ.
ਕਾਰਡ ਸੁਪੋਰਟ - 1ਟੀ.ਬੀ.
ਰੀਅਰ ਕੈਮਰਾ - 108MP ਦਾ ਪ੍ਰਾਈਮਰੀ ਸੈਂਸਰ+48MP ਦਾ ਟੈਲੀਫੋਟੋ ਲੈੱਨਜ਼, 12MP ਦਾ ਅਲਟਰਾ ਵਾਈਟ ਐਂਗਲ ਲੈੱਨਜ਼+ਇਕ ਡੈਪਥ ਸੈਂਸਰ
ਸੈਲਫੀ ਕੈਮਰਾ - 40MP
ਬੈਟਰੀ - 5,000mAh
ਖਾਸ ਫੀਚਰ - 45 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ

ਨਵੀਂ Maruti Brezza ਦੀ ਬੁਕਿੰਗ ਸ਼ੁਰੂ, 11 ਹਜ਼ਾਰ ਰੁਪਏ ’ਚ ਕਰ ਸਕਦੇ ਹੋ ਬੁੱਕ
NEXT STORY