ਜਲੰਧਰ- ਸੈਮਸੰਗ ਦੇ ਗਲੈਕਸੀ ਅਨਪੈਕਡ 2017 ਈਵੈਂਟ 'ਚ ਬਸ ਕੁਝ ਹੀ ਹਫਤੇ ਬਚੇ ਹਨ। ਗਲੈਕਸੀ ਐੱਸ8 ਨਾਲ ਜੁੜੀਆਂ ਲੀਕ ਦੀਆਂ ਖਬਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲਹੀ 'ਚ, ਗਲੈਕਸੀ ਐੱਸ8 ਦੀ ਨਵੀਆਂ ਲੀਕ ਤਸਵੀਰਾਂ 'ਚ ਇਸ ਹੈਂਡਸੈੱਟ ਦੇ ਡਿਜ਼ਾਈਨ ਦੇ ਨਾਲ-ਨਾਲ ਦੂਜੇ ਫਚੀਰਜ਼ ਦਾ ਵੀ ਪਤਾ ਲੱਗਾ ਹੈ। ਗਲੈਕਸੀ ਐੱਸ8 ਅਤੇ ਇਸ ਦੇ ਅਪਗ੍ਰੇਡ ਵੇਰੀਅੰਟ ਐੱਸ8 ਪਲੱਸ ਦੀ ਹੁਣ ਇਕ ਤੁਲਨਾਤਮਕ ਤਸਵੀਰ ਲੀਕ ਹੋਈ ਹੈ।
ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਦੀਆਂ ਨਵੀਆਂ ਤਸਵੀਰਾਂ 'ਚ ਇਨ੍ਹਾਂ ਦੀ ਤੁਲਨਾ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਨੂੰ ਸਲੈਸ਼ਲੀਕਸ 'ਤੇ ਇਕ ਯੂਜ਼ਰ ਨੇ ਪੋਸਟ ਕੀਤਾ ਹੈ। ਇਸ ਵਿਚ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਦੇ ਬਲੈਕ ਕਲਰ ਵੇਰੀਅੰਟ ਨੂੰ ਦੇਖਿਆ ਜਾ ਸਕਦਾ ਹੈ। ਪਿਛਲੀ ਲੀਕ ਮੁਤਾਬਕ, ਆਉਣ ਵਾਲੇ ਸੈਮਸੰਗ ਗਲੈਕਸੀ ਐੱਸ8 'ਚ (1440x2960 ਪਿਕਸਲ) ਰੈਜ਼ੋਲਿਊਸ਼ਨ ਵਾਲੀ ਸਕਰੀਨ ਹੈ ਜੋ 18:9 ਦੇ ਰੇਸ਼ੀਓ 'ਚ ਹੋਵੇਗੀ। ਸੈਮਸੰਗ ਗਲੈਕਸੀ ਐੱਸ8 'ਚ 5.8-ਇੰਚ ਦੀ ਸਕਰੀਨ ਹੈ ਜਦੋਂਕਿ ਗਲੈਕਸੀ ਐੱਸ8 ਪਲੱਸ ' 6.2-ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ। ਹਾਲਹੀ 'ਚ ਯੂ.ਐੱਸ.ਪੀ.ਟੀ.ਓ. 'ਤੇ ਦੇਖੇ ਗਏ ਇਕ ਟ੍ਰੇਡਮਾਰਕ ਦੇ ਖੁਲਾਸੇ ਤੋਂ ਪਤਾ ਲੱਗਾ ਸੀ ਕਿ ਸੈਮਸੰਗ ਆਪਣੇ ਨਵੀਂ ਸਕਰੀਨ ਨੂੰ 'ਇਨਫਿਨਿਟੀ ਡਿਸਪਲੇ' ਨਾਂ ਦੇ ਸਕਦੀ ਹੈ। 'ਇਨਫਿਨਿਟੀ ਡਿਸਪਲੇ' 'ਚ ਸੈਮਸੰਗ ਦੀ ਫੁਲਵਿਜ਼ਨ ਡਿਸਪਲੇ ਟੈਕਨਾਲੋਜੀ ਹੋਵੇਗੀ ਜਿਸ ਨੂੰ ਸਭ ਤੋਂ ਪਹਿਲਾਂ ਐੱਲ.ਜੀ. ਨੇ ਆਪਣੇ ਨਵੇਂ ਐੱਲ.ਜੀ. ਜੀ6 'ਚ ਦਿੱਤਾ। ਗਲੈਕਸੀ ਐੱਸ8 ਦੀਆਂ ਲੀਕ ਤਸਵੀਰਾਂ 'ਚ ਹੈਂਡਸੈੱਟ 'ਤੇ ਸਭ ਤੋਂ ਲੰਬੀ ਅਤੇ ਪਤਲੀ ਡਿਸਪਲੇ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਨਵੀਂ ਲੀਕ ਤਸਵੀਰ 'ਚ ਉੱਪਰਲੇ ਪਾਸੇ ਦੋ ਸਿਮ ਕਾਰਡ ਜਾਂ ਇਕ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਦਿਖਾਈ ਦੇ ਰਿਹਾ ਹੈ। ਜਦੋਂਕਿ ਹੇਠਲੇ ਪੈਨਲ 'ਤੇ ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਸਪੀਕਰ ਗਰਿੱਲ ਅਤੇ 3.5 ਐੱਮ.ਐੱਮ. ਆਡੀਓ ਜੈੱਕ ਦੇਖਿਆ ਜਾ ਸਕਦਾ ਹੈ। ਨਵੀਆਂ ਲੀਕ ਤਸਵੀਰਾਂ 'ਚ ਇਕ ਆਈ.ਰਿਸ ਸਕੈਨਰ ਵੀ ਦਿਖਾਈ ਦੇ ਰਿਹਾ ਹੈ ਅਤੇ ਲੱਗਦਾ ਹੈ ਕਿ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਦੋਵੇਂ ਹੀ ਬਾਇਓਮੈਟਰਿਕ ਪਰਮਾਣਿਕਤਾ ਦੇ ਨਾਲ ਆਉਣਗੇ।
ਇਕ ਤਾਜ਼ਾ ਲੀਕ 'ਚ ਦਾਅਵਾ ਕੀਤਾ ਗਿਆ ਸੀ ਕਿ ਸੈਮਸੰਗ ਨੇ ਗਲੈਕਸੀ ਐੱਸ8 ਸੀਰੀਜ਼ ਦੇ ਸਮਾਰਟਫੋਨ ਦੀ ਰਿਲੀਜ਼ ਤਰੀਕ ਇਕ ਹਫਤਾ ਅੱਗੇ ਵਧਾ ਕੇ 28 ਅਪ੍ਰੈਲ ਕਰ ਦਿੱਤੀ ਹੈ।
ਐਂਡਰਾਇਡ ਯੂਜ਼ਰਸ ਫੋਟੋ ਤੋਂ ਇਸ ਤਰ੍ਹਾਂ ਕਾਪੀ ਕਰਨ ਟੈਕਸਟ
NEXT STORY