ਗੈਜੇਟ ਡੈਸਕ– ਸਾਲ ਦੇ ਆਖਰੀ ਮਹੀਨੇ ’ਚ ਸਾਰੀਆਂ ਸਮਾਰਟਫੋਨ ਕੰਪਨੀਆਂ ਆਪਣੇ ਸਮਾਰਟਫੋਨ ਨੂੰ ਕੋਰ ਸਿਸਟਮ ਅਤੇ ਸਕਿਓਰਿਟੀ ਅਪਡੇਟ ਦੇਣ ’ਚ ਲੱਗੀਆਂ ਹਨ। ਕੁਝ ਕੰਪਨੀਆਂ ਆਪਣੇ ਜ਼ਿਆਦਾਤਾਰ ਸਮਾਰਟਫੋਨ ਨੂੰ ਐਂਡਰਾਇਡ 9 ਪਾਈ ਅਪਡੇਟ ਦੇ ਰਹੀਆਂ ਹਨ ਅਤੇ ਕੁਝਆਪਣੇ ਸਾਰੇ ਸਮਾਰਟਫੋਨਜ਼ ਨੂੰ ਲੇਟੈਸਟ ਸਕਿਓਰਿਟੀ ਪੈਚ ਅਪਡੇਟ ਦੇ ਰਹੀਆਂ ਹਨ।
ਸੈਮਸੰਗ ਨੇ ਵੀ ਆਪਣੇ ਗਲੈਕਸੀ ਐੱਸ8 ਸਮਾਰਟਫੋਨ ਨੂੰ ਦਸੰਬਰ 2018 ਸਕਿਓਰਿਟੀ ਪੈਚ ਅਪਡੇਟ ਦੇ ਦਿੱਤੀ ਹੈ। ਇਹ ਅਪਡੇਟ ਜਰਮਨੀ ਦੇ ਬਾਜ਼ਾਰ ’ਚ ਰੋਲ ਆਊਟ ਕੀਤੀ ਜਾ ਰਹੀ ਹੈ। ਅਪਡੇਟ ਸਮਾਰਟਫੋਨ ’ਚ ਸ਼ਾਮਲ 40 ਸਕਿਓਰਿਟੀ ਬਗਸ ਨੂੰ ਫਿਕਸ ਕਰਦੀ ਹੈ।
Sammobile ਮੁਤਾਬਕ, ਦਸੰਬਰ 2018 ਸਕਿਓਰਿਟੀ ਪੈਚ ਫਿਲਹਾਲ ਜਰਮਨੀ ਮਾਰਕੀਟ ਦੇ ਗਲੈਕਸੀ ਐੱਸ8 ਯੂਨੀਟਸ ਲਈ ਰਿਲੀਜ਼ ਕੀਤੀ ਗਈ ਹੈ ਅਤੇ ਇਹ ਸੈਮਸੰਗ ਦੇ ਸਾਫਟਵੇਅਰ ’ਚ ਸ਼ਾਮਲ 40 ਫੀਸਦੀ ਸਕਿਓਰਿਟੀ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਗਲੈਕਸੀ ਐੱਸ8 ਅਪਡੇਟ ਸਾਫਟਵੇਅਰ ਵਰਜਨ ਨੂੰ G950FXXU4CRL3 ’ਚ ਅਪਡੇਟ ਕਰਦੀ ਹੈ। ਇਸ ਵਿਚ ਵੱਡੇ ਬਗ ਨੂੰ ਫਿਕਸ ਕਰਨ ਦੀ ਕੈਪੇਬਿਲਟੀ ਦਿੱਤੀ ਗਈ ਹੈ ਜਿਸ ਨਾਲ ਹੈਕਰਜ਼ ਨੂੰ ਸਮਾਰਟਫੋਨ ਦੀ ਗੈਲਰੀ ’ਚ ਸੇਵ ਤਸਵੀਰਾਂ ਨੂੰ ਐਕਸੈਸ ਕਰਨ ਦਾ ਮੌਕਾ ਮਿਲਦਾ ਹੈ।
ਅਪਡੇਟ OTA ਰਾਹੀਂ ਰੋਲ ਆਊਟ ਕੀਤੀ ਜਾ ਰਹੀ ਹੈ ਅਤੇ ਇਹ ਆਪਣੇ ਆਪ ਸਮਾਰਟਫੋਨ ’ਚ ਡਾਊਨਲੋਡ ਲਈ ਉਪਲੱਬਧ ਹੋ ਰਹੀ ਹੈ। ਰਿਪੋਰਟ ’ਚ ਗਲੈਕਸੀ ਐੱਸ8 ਪਲੱਸ ਦੇ ਵੇਰੀਐਂਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਪਲੱਸ ਵੇਰੀਐਂਟ ਨੂੰ ਵੀ ਇਹ ਅਪਡੇਟ ਜਲਦੀ ਹੀ ਮਿਲ ਸਕਦੀ ਹੈ।
ਹਾਲ ਹੀ ’ਚ ਕੰਪਨੀ ਨੇ ਆਪਣੇ ਕੁਝ ਸਮਾਰਟਫੋਨਜ਼ ਨੂੰ ਐਂਡਰਾਇਡ 9 ਪਾਈ ਬੀਟਾ ਅਪਡੇਟ ਦੇਣ ਦੀ ਵੀ ਸ਼ੁਰੂਆਤ ਕੀਤੀ ਹੈ। ਅਜੇ ਤਕ ਐਂਡਰਾਇਡ 9 ਪਾਈ ’ਤੇ ਬੇਸਡ One UI ਨੂੰ ਟੇਸਟ ਕਰਨ ਲਈ One Ui Beta ਅਪਡੇਟ ਨੂੰ ਗਲੈਕਸੀ ਐੱਸ9, ਗਲੈਕਸੀ ਐੱਸ9+ ਅਤੇ ਗਲੈਕਸੀ ਨੋਟ 9 ਲਈਰੋਲ ਆਊਟ ਕੀਤਾ ਜਾ ਚੁੱਕਾ ਹੈ।
2018 ਦੀਆਂ ਇਹ ਹਨ ਸ਼ਾਨਦਾਰ ਮਾਇਲੇਜ ਦੇਣ ਵਾਲੀਆਂ ਬਾਈਕਸ
NEXT STORY