ਜਲੰਧਰ- ਦੱਖਣੀ ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਅਗਲੇ ਕੁੱਝ ਹੀ ਸਮੇਂ ਮਗਰੋਂ ਆਪਣੇ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਤੋਂ ਪਰਦਾ ਚੁੱਕੇਗੀ। ਇਸੇ ਦੌਰਾਨ ਇਕ ਜਾਣਕਾਰੀ ਮੁਤਾਬਕ ਦੋਨੋਂ ਸਮਾਰਟਫੋਨ ਦੀ ਕੀਮਤ ਅਤੇ ਉਪਲਬੱਧਤਾ ਦੀ ਜਾਣਕਾਰੀ ਸਾਹਮਣੇ ਆਈ ਹੈ। ਰਿਟੇਲ ਚੇਨ ਦੇ ਸੂਤਰਾਂ ਦੇ ਮੁਤਾਬਕ, ਸੈਮਸੰਗ ਗਲੈਕਸੀ ਐੱਸ8 (ਜੀ950ਐੱਫ. ਡੀ) ਭਾਰਤ 'ਚ 62,600 ਰੁਪਏ (ਡੀਲਰ ਕੀਮਤ 56,900 ਰੁਪਏ) ਉਪਲੱਬਧ ਹੋਵੇਗਾ। ਉਥੇ ਹੀ, ਸੈਮਸੰਗ ਗਲੈਕਸੀ ਐੱਸ8+ (ਜੀ955 ਐੱਫ. ਡੀ) ਭਾਰਤ ' ਐੱਮ. ਆਰ. ਪੀ 69,000 ਰੁਪਏ (ਡੀਲਰ ਕੀਮਤ 63,900 ਰੁਪਏ) 'ਚ ਮਿਲੇਗਾ। ਦੋਨੋਂ ਹੀ ਸਮਾਰਟਫੋਨ ਦੀ ਪ੍ਰੀ-ਆਰਡਰ ਬੁਕਿੰਗ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਇਹ 5 ਮਈ ਤੋਂ ਉਪਲੱਬਧ ਹੋਵੇਗਾ।
ਮਾਡਲ ਨੰਬਰ ਤੋਂ ਇਹ ਵੀ ਸਾਫ਼ ਹੈ ਕਿ Galaxy S8 ਅਤੇ Galaxy S8+ ਦੇ ਡਿਊਲ ਸਿਮ ਵੇਰਿਅੰਟ ਨੂੰ ਵੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਗਲੈਕਸੀ ਨੋਟ 7 ਦੀ ਨਿਰਾਸ਼ਾ ਤੋਂ ਬਾਅਦ ਸੈਮਸੰਗ ਨੂੰ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਕੰਪਨੀ ਦੇ ਸਾਹਮਣੇ ਐੱਪਲ ਦੇ ਆਈਫੋਨ 7 ਅਤੇ ਆਈਫੋਨ 7 ਪਲਸ ਅਤੇ ਗੂਗਲ ਦੇ ਪਿਕਸਲ ਅਤੇ ਪਿਕਸਲ ਐੱਕਸ ਐੱਲ ਦੀ ਚੁਣੋਤੀ ਹੈ।
ਮੋਬਾਇਲ ਟਾਵਰ ਰੇਡੀਏਸ਼ਨਜ਼ ਤੋਂ ਸਿਹਤ ਨੂੰ ਖਤਰਾ ਨਹੀਂ : ਸਿਨ੍ਹਾ
NEXT STORY