ਜਲੰਧਰ- ਸੈਮਸੰਗ ਨੇ ਹਾਲ ਹੀ 'ਚ ਆਪਣਾ ਸਭ ਤੋਂ ਚਰਚਿਤ ਫੋਨ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਲਾਂਚ ਕੀਤਾ ਹੈ। ਸੈਮਸੰਗ ਗਲੈਕਸੀ ਐੱਸ 8 ਅਤੇ ਐੱਸ 8 ਪਲੱਸ, ਸਮਰਾਟਫੋਨ ਮਾਰਕੀਟ 'ਚ ਐਪਲ ਨੂੰ ਸਖਤ ਟੱਕਰ ਦੇ ਰਹੇ ਹਨ।
ਇਨ੍ਹਾਂ ਫੋਨਜ਼ ਦੇ ਫੀਚਰ ਸਾਹਮਣੇ ਆਉਣ ਤੋਂ ਬਾਅਦ ਐਪਲ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਸੈਮਸੰਗ ਨੇ ਆਈਫੋਨ ਦੇ SIRI ਦੇ ਸਾਹਮਣੇ Bixby ਨੂੰ ਉਤਾਰਿਆ ਹੈ। ਸੈਮਸੰਗ ਗਲੈਕਸੀ ਐੱਸ 8 ਅਤੇ ਐੱਸ 8 ਪਲੱਸ ਨੂੰ ਹੁਣ ਤੱਕ ਦਾ ਸਭ ਤੋਂ ਦਮਦਾਰ ਸਮਰਾਟਫੋਨ ਵੀ ਕਿਹਾ ਜਾ ਰਿਹਾ ਹੈ।
ਇਸ ਫੋਨ ਨੂੰ ਲੈ ਕੇ ਲੋਕਾਂ ਨੂੰ ਜੋ ਉਮੀਦਾਂ ਸਨ, ਸੈਮਸੰਗ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਹਨ। ਨਾਲ ਹੀ ਯੂਜ਼ਰਸ ਨੂੰ ਫੀਚਰਜ਼ ਦੇ ਆਧਾਰ 'ਤੇ ਕਈ ਹੋਰ ਤੋਹਫੇ ਵੀ ਦਿੱਤੇ ਹਨ। ਐੱਸ 8 ਪਲੱਸ 'ਚ ਡਿਜ਼ਾਈਨ ਤੋਂ ਲੈ ਕੇ ਰੈਮ, ਪ੍ਰਾਈਜ਼, ਸਕਿਓਰਿਟੀ ਤੱਕ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
ਜੇਕਰ ਸੈਮਸੰਗ ਐੱਸ 8 ਦੀ ਤੁਲਨਾ ਐਪਲ ਆਈਫੋਨ 7 ਨਾਲ ਕੀਤੀ ਜਾਵੇ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਸਮਾਰਟਫੋਨ ਜ਼ਿਆਦਾ ਬਿਹਤਰ ਹੋਵੇਗਾ। ਲੱਗਦਾ ਹੈ ਕਿ ਤੁਸੀਂ ਕਿਸੇ ਕੰਜ਼ਿਊਮਰ 'ਚ ਹੋ, ਤਾਂ ਆਓ ਤੁਹਾਨੂੰ ਇਨ੍ਹਾਂ ਦੋਵਾਂ ਫੋਨਜ਼ ਦਾ Quick Comparison ਦਿਖਾਉਂਦੇ ਹਾਂ ਜਿਸ ਨਾਲ ਤੁਹਾਨੂੰ ਬਿਹਤਰ ਫੋਨ ਚੁਣਨ 'ਚ ਮਦਦ ਮਿਲੇਗੀ।
ਡਿਸਪਲੇ :
ਸੈਮਸੰਗ ਗਲੈਕਸੀ ਐੱਸ 8 : 5.8-ਇੰਚ ਸੁਪਰ ਅਮੋਲੇਡ (2560x1440 ਪਿਕਸਲ)
ਆਈਫੋਨ 7 : 4.7-ਇੰਚ ਐੱਲ.ਸੀ.ਡੀ. ਆਈ.ਪੀ.ਐੱਸ. (1334x750 ਪਿਕਸਲ)
ਪ੍ਰੋਸੈਸਰ ਅਤੇ ਰੈਮ:
ਸੈਮਸੰਗ ਗਲੈਕਸੀ ਐੱਸ 8 : ਕੁਆਲਕਾਮ ਸਨੈਪਡਰੈਗਨ 835 ਪ੍ਰੋਸੈਸਰ ਅਤੇ 4ਜੀ.ਬੀ. ਰੈਮ
ਆਈਫੋਨ7 : ਏ10 ਫਿਊਜ਼ਨ ਚਿੱਪ ਪ੍ਰੋਸੈਸਰ ਅਤੇ 2ਜੀ.ਬੀ. ਰੈਮ
ਸਟੋਰੇਜ਼ ਅਤੇ ਐੱਸ.ਡੀ. ਕਾਰਡ:
ਸੈਮਸੰਗ ਗਲੈਕਸੀ ਐੱਸ8 : 64ਜੀ.ਬੀ. (256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਆਈਫੋਨ 7 : 32ਜੀ.ਬੀ., 128ਜੀ.ਬੀ., 256ਜੀ.ਬੀ. (ਸਟੋਰੇਜ ਵਧਾਈ ਨਹੀਂ ਜਾ ਸਕਦੀ ਹੈ)
ਕੈਮਰਾ:
ਸੈਮਸੰਗ ਗਲੈਕਸੀ ਐੱਸ8 : 12 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
ਆਈਫੋਨ 7 : 12 ਮੈਗਾਪਿਕਸਲ ਦਾ ਰਿਅਰ ਅਤੇ 7 ਮੈਗਾਪਿਕਸਲ ਦਾ ਫਰੰਟ ਕੈਮਰਾ
ਵਾਟਰ ਅਤੇ ਡਸਟ ਰੈਸਿਸਟੈਂਟ:
ਸੈਮਸੰਗ ਗਲੈਕਸੀ ਐੱਸ 8 : ਆਈ.ਪੀ.68
ਆਈਫੋਨ 7 : ਆਈ.ਪੀ.67
ਆਪਰੇਟਿੰਗ ਸਿਸਟਮ :
ਸੈਮਸੰਗ ਗਲੈਕਸੀ ਐੱਸ8 : ਐਂਡਰਾਇਡ 7.0 ਨੂਗਟ
ਆਈਫੋਨ 7 : ਆਈ.ਓ.ਐੱਸ. 10
ਵਾਇਰਲੈੱਸ ਚਾਰਜਿੰਗ :
ਸੈਮਸੰਗ ਗਲੈਕਸੀ ਐੱਸ8 : ਹਾਂ
ਆਈਫੋਨ 7 : ਨਹੀਂ
ਬੈਟਰੀ :
ਸੈਮਸੰਗ ਗਲੈਕਸੀ ਐੱਸ 8 : 3000 ਐੱਮ.ਏ.ਐੱਚ.
ਆਈਫੋਨ 7 : 1960 ਐੱਮ.ਏ.ਐੱਚ.
ਵਰਚੁਅਲ ਅਸਿਸਟੈਂਟ :
ਸੈਮਸੰਗ ਗਲੈਕਸੀ ਐੱਸ 8 : Bixby
ਆਈਫੋਨ 7 : SIRI
ਕੀਮਤ :
ਸੈਮਸੰਗ ਗਲੈਕਸੀ ਐੱਸ 8 : ਕਰੀਬ 45,000 ਰੁਪਏ
ਆਈਫੋਨ 7 : ਕਰੀਬ 72,000 ਰੁਪਏ
ਸੈਲਫੀ ਸ਼ੌਕੀਨਾਂ ਲਈ ਬੈਸਟ ਆਪਸ਼ਨ ਬਣ ਸਕਦੇ ਹਨ ਤਿੰਨ ਕੈਮਰਿਆਂ ਵਾਲੇ ਇਹ ਸਮਾਰਟਫੋਨਜ਼
NEXT STORY