ਜਲੰਧਰ— ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਬੁੱਧਵਾਰ ਨੂੰ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨਜ਼ ਗੈਲੈਕਸੀ S8 ਤੇ ਗੈਲੈਕਸੀ S8+ ਨੂੰ ਲਾਂਚ ਕੀਤਾ। ਸੈਮਸੰਗ ਗੈਲੈਕਸੀ S8 ਤੇ S8+ ਦੀ ਵਿੱਕਰੀ ਅੰਤਰਰਾਸ਼ਟਰੀ ਮਾਰਕੀਟ 'ਚ 21 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਹ ਸਮਾਰਟਫੋਨਜ਼ ਮਿਡਨਾਈਟ ਬਲੈਕ, ਆਰਕਿਡ ਗ੍ਰੇਅ, ਆਰਕਟਿਕ ਸਿਲਵਰ, ਕੋਰਲ ਬਲਿਊ ਤੇ ਮੈਪਲ ਗੋਲਡ ਰੰਗਾਂ 'ਚ ਉਪਲੱਬਧ ਹੋਣਗੇ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਸੈਮਸੰਗ ਗੈਲੈਕਸੀ S8 'ਚ 5.8 ਇੰਚ ਦੀ ਕੁਆਡ ਐੱਚ. ਡੀ. ਪਲੱਸ (1440X2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਉਥੇ ਸੈਮਸੰਗ ਗੈਲੈਕਸੀ S8+ 'ਚ 6.2 ਇੰਚ ਦੀ ਕੁਆਡ ਐੱਚ. ਡੀ. ਪਲੱਸ (1440X2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਕੰਪਨੀ ਨੇ ਇਸ ਨੂੰ ਇਨਫਿਨੀਟੀ ਡਿਸਪਲੇ ਦਾ ਨਾਂ ਦਿੱਤਾ ਹੈ। ਡਿਸਪਲੇ ਦਾ ਆਕਾਰ 18:9 ਦੇ ਅਨੁਪਾਤ 'ਚ ਹੈ। ਐੱਲ. ਜੀ. G6 'ਚ ਇਸੇ ਅਨੁਪਾਤ ਵਾਲੀ ਡਿਸਪਲੇ ਦੇਖਣ ਨੂੰ ਮਿਲੀ ਸੀ। ਦੋਵਾਂ ਹੀ ਸਮਾਰਟਫੋਨਜ਼ 'ਚ 12 ਮੈਗਾਪਿਕਸਲ ਦਾ 'ਡੁਅਲ ਪਿਕਸਲ' ਰਿਅਰ ਕੈਮਰਾ ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮਿਲੇਗਾ।
ਸੈਮਸੰਗ ਗੈਲੈਕਸੀ S8 ਤੇ ਗੈਲੈਕਸੀ S8+ 'ਚ ਕਵਾਲਕਾਮ ਦੀ ਨਵੀਂ ਸਨੈਪਡ੍ਰੈਗਨ 835 ਚਿਪ ਹੈ। ਇਹ ਸਮਾਰਟਫੋਨ ਕੁਝ ਦੇਸ਼ਾਂ 'ਚ ਐਕਸੀਨੌਜ਼ 8895 ਚਿਪ ਨਾਲ ਆਵੇਗਾ। ਭਾਰਤ 'ਚ ਵੀ ਐਕਸੀਨੌਜ਼ ਚਿਪਸੈੱਟ ਨਾਲ ਇਹ ਸਮਾਰਟਫੋਨਜ਼ ਲਾਂਚ ਹੋਣਗੇ। ਦੋਵੇਂ ਹੀ ਸਮਾਰਟਫੋਨਜ਼ 4GB ਰੈਮ ਤੇ 64GB ਸਟੋਰੇਜ ਨਾਲ ਆਉਂਦੇ ਹਨ। ਦੋਵੇਂ ਹੀ ਸਮਾਰਟਫੋਨਜ਼ 256GB ਤਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਸੁਪੋਰਟ ਕਰਨਗੇ। ਸੈਮਸੰਗ ਗੈਲੈਕਸੀ S8 ਤੇ S8+ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰਨਗੇ।
ਗੈਲੈਕਸੀ S8 'ਚ 3000 MAH ਤੇ S8+ 'ਚ 3500 MAH ਦੀ ਬੈਟਰੀ ਹੈ। ਗੈਲੈਕਸੀ S8 ਦਾ ਭਾਰ 155 ਗ੍ਰਾਮ ਤੇ S8+ ਦਾ ਭਾਰ 173 ਗ੍ਰਾਮ ਹੈ।
ਅਸੂਸ ਨੇ ਲਾਂਚ ਕੀਤਾ ਨਵਾਂ ਜ਼ੈਨਬੁੱਕ ਯੂ-ਐਕਸ330 ਲੈਪਟਾਪ
NEXT STORY