ਜਲੰਧਰ- ਸੈਮਸੰਗ ਗੈਲਕਸੀ ਨੋਟ 7 'ਚ ਚਾਰਜਿੰਗ ਦੌਰਾਨ ਅੱਗ ਲੱਗਣ ਦੀਆਂ ਖਬਰਾਂ ਤੋਂ ਬਾਅਦ ਸੈਮਸੰਗ ਵਿਵਾਦਾਂ 'ਚ ਹੈ। ਸੈਮਸੰਗ ਨੇ ਇਨ੍ਹਾਂ ਖਬਰਾਂ ਤੋਂ ਤੁਰੰਤ ਬਾਅਦ ਦੁਨੀਆਭਰ 'ਚ ਗਲੈਕਸੀ ਨੋਟ 7 ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੈਮਸੰਗ ਦੁਨੀਆ ਭਰ 'ਚੋਂ ਇਨ੍ਹਾਂ ਸਮਾਰਟਫੋਂਸ ਨੂੰ ਵਾਪਸ ਮੰਗਾਉਣ ਦਾ ਐਲਾਨ ਵੀ ਜਲਦੀ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਨੋਟ 7 'ਚ ਧਮਾਕਾ ਹੋਣ ਦਾ ਕਾਰਨ ਇਸ ਦੀ ਬੈਟਰੀ ਹੈ। ਨਵੀਂ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧਮਾਕਾ ਸਿਰਫ ਉਨ੍ਹਾਂ ਯੂਨਿਟਸ 'ਚ ਹੋਇਆ ਹੈ ਜਿਨ੍ਹਾਂ 'ਚ ਕੰਪਨੀ ਦੀ ਆਪਣੀ ਸੈਮਸੰਗ ਐੱਸ.ਡੀ.ਆਈ. ਬੈਟਰੀ ਦੀ ਵਰਤੋਂ ਕੀਤੀ ਗਈ ਹੈ।
ਕੋਰੀਆ ਹੇਰਲਡ ਦੀ ਖਬਰ ਮੁਤਾਬਕ, ਇਸ ਸਮੱਸਿਆ ਨੂੰ ਐਕਸਕਲੂਜ਼ੀਵ ਤੌਰ 'ਤੇ ਸੈਮਸੰਗ ਐੱਸ.ਡੀ.ਆਈ. ਬੈਟਰੀ ਨਾਲ ਲੈਸ ਫੋਨ 'ਚ ਹੀ ਦੇਖਿਆ ਗਿਆ। ਸੈਮਸੰਗ ਗਲੈਕਸੀ ਨੋਟ 7 ਦੀਆਂ ਕਰੀਬ 70 ਫੀਸਦੀ ਯੂਨਿਟਸ 'ਚ ਐੱਸ.ਡੀ.ਆਈ. ਬੈਟਰੀ ਦਿੱਤੀ ਗਈ ਹੈ ਅਤੇ ਬਾਕੀ 'ਚ ਜਪਾਨ ਦੀ ਟੀ.ਕੇ.ਟੀ. ਕਾਰਪ ਦੀ ਇਕ ਯੂਨਿਟ ਹਾਂਗਕਾਂਗ ਦੀ ਐਂਪ੍ਰੈਕਸ ਟੈਕਨਾਲੋਜੀ ਦੁਆਰਾ ਬਣਾਈਆਂ ਗਈਆਂ ਬੈਟਰੀਆਂ ਹਨ।
ਸੈਮਸੰਗ ਨੇ ਫੈਸਲਾ ਕੀਤਾ ਹੈ ਕਿ ਗਲੈਕਸੀ ਨੋਟ 7 'ਚ ਐੱਸ.ਡੀ.ਆਈ. ਬੈਟਰੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਬੈਟਰੀ ਦੀ ਸਮੱਸਿਆ ਦਾ ਹੱਲ ਕਰਨ ਲਈ ਅਸੀਂ ਫਿਲਹਾਲ ਗਲੈਕਸੀ ਨੋਟ 7 'ਚ ਸੈਮਸੰਗ ਐੱਸ.ਡੀ.ਆਈ. ਦੀ ਬੈਟਰੀ ਨਾ ਦੇਣ ਦਾ ਫੈਸਲਾ ਕੀਤਾ ਹੈ।
ਫਿਲਹਾਲ ਸੈਮਸੰਗ ਨੇ ਨੋਟ 7 ਨੂੰ ਵਾਪਸ ਮੰਗਾਉਣ ਲਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਦੁਨੀਆ ਭਰ 'ਚ ਫੋਨ 'ਚ ਖਰਾਬੀ ਦੀਆਂ ਖਬਰਾਂ ਦੇ ਬਾਵਜੂਦ ਰਿਟੇਲਰ ਗਲੈਕਸੀ ਨੋਟ 7 ਵੇਚ ਰਹੇ ਹਨ ਅਤੇ ਵਾਪਸ ਮੰਗਾਏ ਜਾਣ ਦੇ ਐਲਾਨ ਤੋਂ ਬਾਅਦ ਹੀ ਸਮਾਰਟਫੋਨ ਨੂੰ ਵੇਚਣਾ ਗੈਰਕਾਨੂੰਨੀ ਹੋਵੇਗਾ।
ਭਾਰਤ 'ਚ ਲਾਂਚ ਹੋਇਆ Moto G4 Play ਸਮਾਰਟਫੋਨ, ਕੀਮਤ 8999 ਰੁਪਏ
NEXT STORY